67.21 F
New York, US
August 27, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ਜੋ ਸਹੀ ਹੈ ਉਹੀ ਕਰਨਗੇ ਪ੍ਰਧਾਨ ਮੰਤਰੀ ਮੋਦੀ: ਟਰੰਪ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ‘ਜੋ ਸਹੀ ਹੈ’ ਉਹ ਕਰਨਗੇ ਅਤੇ ਇਸ ਗੱਲ ਨੂੰ ਮੁੱਖ ਰੱਖਦਿਆਂ ਭਾਰਤ ਨਾਲ ਗੱਲਬਾਤ ਚੱਲ ਰਹੀ ਹੈ। ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਫਲੋਰਿਡਾ ਤੋਂ ਸੰਯੁਕਤ ਬੇਸ ਐਂਡਰਿਊਜ਼ ’ਤੇ ਵਾਪਸ ਜਾਣ ਸਮੇਂ ਏਅਰ ਫੋਰਸ ਵਨ ’ਤੇ ਸਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਫਰਵਰੀ ਵਿੱਚ ਵ੍ਹਾਈਟ ਹਾਊਸ ਆਉਣ ਦੀ ਸੰਭਾਵਨਾ ਹੈ।

ਵੱਖਰੇ ਤੌਰ ’ਤੇ ਦੋਵਾਂ ਨੇਤਾਵਾਂ ਵਿਚਕਾਰ ਇੱਕ ਫੋਨ ਕਾਲ ਦੇ ਰੀਡਆਊਟ ਵਿੱਚ ਵ੍ਹਾਈਟ ਹਾਊਸ ਨੇ ਕਿਹਾ ਕਿ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਅਤੇ ਨਿਰਪੱਖ ਦੁਵੱਲੇ ਵਪਾਰਕ ਸਬੰਧਾਂ, ਡੂੰਘੇ ਭਾਰਤ-ਅਮਰੀਕਾ ਸਹਿਯੋਗ ਵੱਲ ਕਦਮ ਵਧਾਉਣ ਦੀ ਮੰਗ ਕੀਤੀ। ਸੋਮਵਾਰ ਨੂੰ ਫਲੋਰੀਡਾ ਦੇ ਰਿਟ੍ਰੀਟ ‘ਤੇ ਹਾਊਸ ਰਿਪਬਲਿਕਨਾਂ ਨਾਲ ਗੱਲਬਾਤ ਕਰਦੇ ਹੋਏ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕਾ ਉਨ੍ਹਾਂ ਦੇਸ਼ਾਂ ‘ਤੇ ਟੈਕਸ ਲਗਾਏਗਾ ਜੋ ਅਮਰੀਕਾ ਨੂੰ “ਨੁਕਸਾਨ” ਪਹੁੰਚਾਉਂਦੇ ਹਨ ਕਿਉਂਕਿ ਉਨ੍ਹਾਂ ਨੇ ਚੀਨ, ਭਾਰਤ ਅਤੇ ਬ੍ਰਾਜ਼ੀਲ ਨੂੰ ਉੱਚ ਟੈਕਸ ਵਾਲੇ ਦੇਸ਼ ਕਿਹਾ ਸੀ।ਵ੍ਹਾਈਟ ਹਾਊਸ ਨੇ ਕਿਹਾ ਕਿ ਆਪਣੀ ਫੋਨ ਕਾਲ ਦੌਰਾਨ ਦੋਵਾਂ ਨੇਤਾਵਾਂ ਨੇ ਮੋਦੀ ਦੇ ਅਮਰੀਕਾ ਦੌਰੇ ਦੀ ਯੋਜਨਾ ’ਤੇ ਵੀ ਚਰਚਾ ਕੀਤੀ। ਏਅਰ ਫੋਰਸ ਵਨ ’ਤੇ ਸਵਾਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੂੰ ਪੁੱਛਿਆ ਗਿਆ ਕਿ ਕੀ ਉਹ (ਮੋਦੀ) ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈਣ ਲਈ ਸਹਿਮਤ ਹੋਏ ਸਨ।ਟਰੰਪ ਨੇ ਕਿਹਾ “ਉਹ (ਮੋਦੀ) ਉਹੀ ਕਰਨਗੇ ਜੋ ਸਹੀ ਹੈ। ਅਸੀਂ ਚਰਚਾ ਕਰ ਰਹੇ ਹਾਂ।”

Related posts

ਕੈਨੇਡਾ ਨੂੰ ਚੀਨ ਤੇ ਰੂਸ ਤੋਂ ਖਤਰਾ, ਇਰਾਨ ਤੇ ਉੱਤਰੀ ਕੋਰੀਆ ‘ਤੇ ਵੀ ਲਾਏ ਵੱਡੇ ਇਲਜ਼ਾਮ

On Punjab

ਅਮਰੀਕਾ ‘ਚ ਕੋਰੋਨਾ ਵਾਇਰਸ ਨੇ ਲਈਆਂ ਪੌਣੇ ਲੱਖ ਤੋਂ ਵੱਧ ਜਾਨਾਂ

On Punjab

ਸਿੱਖ ਦੇ ‘Free Meal Service’ ਟਰੱਕ ਨੇ ਜਿੱਤਿਆ ਅਮਰੀਕੀਆਂ ਦਾ ਦਿਲ

On Punjab