28.9 F
New York, US
December 17, 2025
PreetNama
ਫਿਲਮ-ਸੰਸਾਰ/Filmy

ਗੈਰੀ ਸੰਧੂ ਤੇ ਸਰਦੂਲ ਸਿਕੰਦਰ ਦੀ ਮਿਹਨਤ ਢੇਰੀ, ਨਿੰਜੇ ਦੇ ਛੱਕੇ ਨੇ ਹਰਾਏ ‘ਉਸਤਾਦ’

‘ਦ ਮੈਪਲ ਮਿਊਜ਼ਿਕ’ ਵੱਲੋਂ ਸ਼ੁਰੂ ਕੀਤੇ ਗੇਮਿੰਗ ਗੁੱਡ ਕ੍ਰਿਕੇਟ ਕੱਪ ਨੇ ਲੋਕਾਂ ਦਾ ਖ਼ਾਸਾ ਮਨੋਰੰਜਨ ਕੀਤਾ ਹੈ। ਉਸਤਾਦ ਅਤੇ ਕਲਾਕਾਰਾਂ ਵਿਚਾਲੇ 5 ਮੈਚਾਂ ਦੀ ਸੀਰੀਜ਼ ਦਾ ਅੱਜ ਪਹਿਲਾ ਮੈਚ ਕਾਫੀ ਵਾਇਰਲ ਹੋ ਰਿਹਾ ਹੈ। ਸ਼ੈਰੀ ਮਾਨ ਅਤੇ ਗੁਰਦੀਪ ਮਨਾਲੀਆ ਦੀ ਕੁਮੈਂਟਰੀ ਨੇ ਜਿਥੇ ਢਿੱਡੀ ਪੀੜਾਂ ਪਾਈਆਂ ਉਥੇ ਹੀ ਸਿੱਧੂ ਮੂਸੇਵਾਲਾ ਦੀ ਅੰਪਾਇਰਿੰਗ ਨੇ ਕਈ ਗਾਇਕਾਂ ਨੂੰ ‘ਆਊਟ’ ਕਰਾਰ ਦਿੱਤਾ।
ਮੈਚ ਨੂੰ ਦਿਲਚਸਪ ਬਨਾਉਣ ਲਈ 10 ਓਵਰ ਰੱਖੇ ਗਏ। ਦੋਵੇਂ ਟੀਮਾਂ 83 ਰਨ ਬਣਾ ਸਕੀਆਂ ਅਤੇ ਜਿੱਤ ਹਾਰ ਦਾ ਫੈਸਲਾ ਸੁਪਰ ਓਵਰ ਵੱਲ ਗਿਆ। ਸੁਪਰ ਓਵਰ ‘ਚ ਨਿੰਜੇ ਦੇ ਕਲਾਸਿਕ ਸ਼ੋਟ ਨੇ ਉਸਤਾਦਾਂ ਨੂੰ ਧੂੜ ਚਟਾਈ।ਕੋਰੋਨਾ ਕਾਰਨ ਬਣੇ ਹਾਲਾਤਾਂ ਕਾਰਨ ਜਿਥੇ ਲੋਕ ਮਾਨਸਿਕ ਦਬਾਅ ‘ਚ ਹਨ ਉਥੇ ਹੀ ਪੰਜਾਬੀ ਕਲਾਕਾਰਾਂ ਦੇ ਇਸ ਗੇਮਿੰਗ ਕ੍ਰਿਕੇਟ ਟੂਰਨਾਮੈਂਟ ਨੇ ਲੋਕਾਂ ਦਾ ਕਾਫੀ ਮਨੋਰੰਜਨ ਕੀਤਾ ਹੈ। ਪਹਿਲੇ ਮੈਚ ‘ਚ ਬਣੀ ਦਿਲਚਸਪੀ ਕਾਰਨ ਲੋਕਾਂ ਨੂੰ ਹੁਣ ਅਗਲੇ ਮੈਚਾਂ ਦਾ ਇੰਤਜ਼ਾਰ ਵੱਧ ਗਿਆ ਹੈ।

Related posts

ਸ਼੍ਰੀਦੇਵੀ ਦੀ ਬੇਟੀ ਨੇ ਸ਼ਾਹਿਦ ਦੇ ਭਰਾ ਲਈ ਰੱਖਿਆ ਕਰਵਾਚੌਥ ਦਾ ਵਰਤ

On Punjab

ਗੁਰੂ ਦੱਤ ਤੋਂ ਲੈ ਕੇ ਮੀਨਾ ਕੁਮਾਰੀ ਤਕ ਇਨ੍ਹਾਂ ਸਿਤਾਰਿਆਂ ਨੇ ਸ਼ਰਾਬ ਦੀ ਲਤ ਕਾਰਨ ਛੋਟੀ ਉਮਰ ‘ਚ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ

On Punjab

Cannes Film Festival 2022: ‘ਕਾਨਸ ਫਿਲਮ ਫੈਸਟੀਵਲ’ ਦੇ ਰੈੱਡ ਕਾਰਪੇਟ ‘ਤੇ ਚਮਕਣਗੇ ਬਾਲੀਵੁੱਡ ਸਿਤਾਰੇ, ਜਾਣੋ ਕੌਣ ਕੌਣ ਹੋਣਗੇ ਸ਼ਾਮਲ

On Punjab