PreetNama
ਖਾਸ-ਖਬਰਾਂ/Important News

ਗੁਰਦੁਆਰਾ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆਂ

ਪ੍ਰਿਤਪਾਲ ਕੋਰ—-ਗੁਰਦੁਆਰਾ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਅੱਜ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ।ਇਸ ਮੌਕੇ ਸ਼ਬਦ ਉਚਾਰਨ ਕੀਤੇ ਗਏ। ਸਮਾਗਮ ਵਿੱਚ 1984 ਦੇ ਘਲੂਘਾਰੇ ਵਿੱਚ ਸ਼ਹੀਦ ਹੋਏ ਵੀਰਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਅਤੇ ਡਾਕੂਮੈਟਰੀ ਫ਼ਿਲਮ ਵੀ ਦਿਖਾਈ ਗਈ ।
ਇਸ ਮੌਕੇ ਉੱਤੇ ਸਕੂਲ ਵਿੱਚ ਚਲਾਏ ਜਾ ਰਹੇ ਖਾਲਸਾ ਸਕੂਲ ਦੇ ਬੱਚਿਆਂ ਵੱਲੋਂ ਅਧਿਆਪਕਾਂ ਸ੍ਰੀਮਤੀ ਦਵਿੰਦਰ ਕੋਰ , ਇਵੈਟ ਪਲਾਨਰ ਪਰਮਿੰਦਰ ਸਿੰਘ (ਸ਼ੇਰਾ) ਅਤੇ ਧਰਮਿੰਦਰ ਸਿੰਘ ਦੇ ਸਹਿਯੋਗ ਨਾਲ 1984 ਦੇ ਸ਼ਹੀਦਾਂ ਦੇ ਜੀਵਨ ਨਾਲ ਸੰਬੰਧਿਤ ਇੱਕ ਪ੍ਰਦਰਸ਼ਨੀ ਲਗਾਈ ਗਈ । ਬੱਚਿਆ ਨੇ ਬਹੁੱਤ ਹੀ ਵਧੀਆਂ ਢੰਗ ਨਾਲ ਤਸਵੀਰਾਂ ਰਾਹੀਂ ਸ਼ਹੀਦਾਂ ਦੀ ਸ਼ਹਾਦਤ ਤੇ ਉਹਨਾਂ ਦੇ ਜੀਵਨ ਉਤੇ ਰੋਸ਼ਨੀ ਪਾਈ ।ਇਸ ਮੌਕੇ ਉਤੇ ਬੱਚਿਆ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ ।

Related posts

ਪਾਕਿ ਦੀ ਸੂਬਾਈ ਸਰਕਾਰ ਖ਼ਰੀਦੇਗੀ ਦਲੀਪ ਤੇ ਰਾਜ ਕਪੂਰ ਦੇ ਘਰ

On Punjab

ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅਸਹਿ ਸਦਮਾ

On Punjab

ਅਮਰੀਕਾ ਅਤੇ ਭਾਰਤ ਵਿਚਕਾਰ ਵਪਾਰਕ ਗੱਲਬਾਤ ਸ਼ੁਰੂ

On Punjab