PreetNama
ਖਬਰਾਂ/Newsਖਾਸ-ਖਬਰਾਂ/Important News

ਗੁਰਦਾਸ ਬਾਦਲ ਪੀਜੀਆਈ ਦਾਖ਼ਲ

ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਨੂੰ ਐਤਵਾਰ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਿੱਖਿਆ ਤੇ ਖੋਜ (ਪੀਜੀਆਈ) ਲਿਜਾਇਆ ਗਿਆ ਹੈ। ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ।

ਪ੍ਰਾਪਤ ਜਾਣਕਾਰੀ ਮੁਤਾਬਕ ਗੁਰਦਾਸ ਸਿੰਘ ਬਾਦਲ (87) ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਆ ਰਹੀ ਸੀ। ਪਹਿਲਾਂ ਉਨ੍ਹਾਂ ਨੂੰ ਬਠਿੰਡਾ ਦੇ ਕਿਸੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਲਿਆਂਦਾ ਗਿਆ। ਉਨ੍ਹਾਂ ਦੇ ਰਿਸ਼ਤੇਦਾਰ ਜਗਜੀਤ ਸਿੰਘ ‘ਹਨੀ ਫੱਤਣਵਾਲਾ’ ਨੇ ਦੱਸਿਆ ਕਿ ਗੁਰਦਾਸ ਸਿੰਘ ਬਾਦਲ ਹੁਣ ਸਿਹਤਯਾਬ ਹਨ। ਉਨ੍ਹਾਂ ਦੀ ਹਾਲਤ ਸਥਿਰ ਹੈ।

ਜ਼ਿਕਰਯੋਗ ਹੈ ਕਿ ਗੁਰਦਾਸ ਸਿੰਘ ਬਾਦਲ ਅੱਧ-ਸੇਵਾ ਮੁਕਤ ਜੀਵਨ ਜਿਊਂਦੇ ਹਨ। ਜ਼ਿਆਦਾਤਰ ਸਾਹਮਣੇ ਨਹੀਂ ਆਉਂਦੇ। ਉਨ੍ਹਾਂ ਦੀ ਆਪਣੇ ਭਰਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਨਾਰਾਜ਼ਗੀ ਚੱਲ ਰਹੀ ਹੈ।

Related posts

Donald Trump: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਹਤ, 7 ਸਾਲ ਪੁਰਾਣੇ ਮਾਮਲੇ ਦਾ ਹੋਇਆ ਨਿਪਟਾਰਾ

On Punjab

ਕੈਨੇਡਾ: ਜੰਗਲ ਦੀ ਅੱਗ ਕਰਕੇ ਜੈਸਪਰ ਸ਼ਹਿਰ ਤੇ ਨੈਸ਼ਨਲ ਪਾਰਕ ਰਾਖ ’ਚ ਤਬਦੀਲ

On Punjab

2020 ‘ਚ ਭਾਰਤ ਨੇ ਅਮਰੀਕਾ ਤੋਂ ਖਰੀਦੇ 3.4 ਅਰਬ ਡਾਲਰ ਦੇ ਹਥਿਆਰ

On Punjab