55.6 F
New York, US
May 13, 2024
PreetNama
ਸਮਾਜ/Social

ਗੀਤ ਕਬਰ

ਗੀਤ ਕਬਰ
ਜੋ ਹੱਥੀਂ ਪਾਲ ਪੋਸ ਪੁੱਤ ਤੋਰਦੇ
ਹਾਲ ਪੁੱਛੋ ਮਾਪਿਆਂ ਦੇ ਦਿਲ ਦਾ ।
ਐਸੇ ਮੇਲੇ ਵਿਚ ਤੂੰ ਤਾਂ ਖੋ ਗਿਆ
ਜਿੱਥੋਂ ਮੁੜ ਵਾਪਸ ਨਹੀਂ ਮਿਲਦਾ ।
ਰੁਲ ਗਈ ਜਵਾਨੀ ਤੇਰੀ ਪੁੱਤਰਾ,
ਨਾਲੇ ਚੱਲਿਆ ਏ ਜਿੰਦ ਸਾਡੀ ਰੋਲ ਕੇ।
ਦੱਸ ਇਸ ਚਿੱਟੇ ਚੋਂ ਕੀ ਖੱਟਿਆ
ਪੁੱਤਾ ਦੱਸ ਦੇ ਕਬਰ ਵਿੱਚੋਂ ਬੋਲ ਕੇ ।

ਆਸ ਬਾਪੂ ਤੇਰੇ ਦੀ ਸੀ ਤੇਰੇ ਤੇ
ਜਿਹਦੇ ਮੋਢਿਆਂ ਤੇ ਮੇਲੇ ਰਿਹਾ ਵੇਖਦਾ ।
ਸਭ ਕੁੱਝ ਪੁੱਤਾ ਢੇਰੀ ਹੋ ਗਿਆ
ਪਤਾ ਨਹੀਂ ਸੀ ਐਨੇ ਮਾੜੇ ਲੇਖ ਦਾ ।
ਟੁੱਟ ਗਈ ਡੰਗੋਰੀ ਤੇਰੇ ਬਾਪੂ ਦੀ
ਕੌਣ ਬਣੂੰਗਾ ਸਹਾਰਾ ਦੱਸ ਖੋਲ ਕੇ ।
ਦੱਸ ਇਸ ਚਿੱਟੇ ਚੋਂ ਕੀ ਖੱਟਿਆ
ਪੁੱਤਾ ਦੱਸ ਦੇ ਕਬਰ ਵਿੱਚੋਂ ਬੋਲ ਕੇ ।

ਸਭ ਆਸਾਂ ਰਹਿ ਗਈਆਂ ਅਧੂਰੀਆ
ਪਾਣੀ ਵਾਰ ਕੇ ਮੈ ਪੀਂਦੀ ਤੇਰੇ ਸਿਰ ਤੋਂ ।
ਕਾਹਤੋਂ ਏਤਬਾਰ ਨਾਂ ਮੈਂ ਕਰਿਆ
ਲੋਕ ਦੱਸਦੇ ਸੀ ਮੈਨੂੰ ਬੜੇ ਚਿਰ ਤੋਂ ।
ਮੇਰੀ ਹੀ ਔਲਾਦ ਮਾੜੀ ਨਿੱਕਲੂ
ਅੱਜ ਰੱਬੀਆ ਮੈਂ ਦੱਸਦੀ ਹਾਂ ਬੋਲ ਕੇ ।
ਦੱਸ ਇਸ ਚਿੱਟੇ ਚੋਂ ਕੀ ਖੱਟਿਆ
ਪੁੱਤਾ ਦੱਸ ਦੇ ਕਬਰ ਵਿੱਚੋਂ ਬੋਲ ਕੇ ।

(ਹਰਵਿੰਦਰ ਸਿੰਘ ਰੱਬੀਆ 9464479469)

Related posts

ਭਾਰਤ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਰੋਜ਼ਗਾਰ ਦੇਣ ‘ਚ ਕਰੇਗਾ ਮਦਦ, ਜਾਣੋ ਕੀ ਹੈ ਪੂਰਾ ਮਾਮਲਾ

On Punjab

ਕੋਰੋਨਾ ਵਾਇਰਸ ਲਾਕਡਾਊਨ ਦੇ ਮੱਦੇਨਜ਼ਰ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਵੀ 3 ਮਈ ਤੱਕ ਰੱਦ

On Punjab

ਚੜ੍ਹਦੇ ਪੰਜਾਬ ਮਗਰੋਂ ਹੁਣ ਲਹਿੰਦੇ ਪੰਜਾਬ ਵੀ Tik Tok ਹੋਇਆ ਬੈਨ

On Punjab