PreetNama
ਫਿਲਮ-ਸੰਸਾਰ/Filmy

ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਆਪਣੇ ਪੁੱਤਰ ਦੀ ਕਿਊਟ ਤਸਵੀਰ,ਤਾਂ ਸਰਗੁਣ ਨੇ ਵੀ ਕੀਤਾ ਇਹ ਕਮੈਂਟ

Gippy Grewal with Son: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਜੋ ਕਿ ਲਾਕਡਾਊਨ ਦੇ ਚੱਲਦੇ ਆਪਣੇ ਪਰਿਵਾਰ ਨਾਲ ਇਸ ਸਮੇਂ ਦਾ ਪੂਰਾ ਲੁਤਫ ਉੱਠਾ ਰਹੇ ਨੇ ।ਜੀ ਹਾਂ ਉਨ੍ਹਾਂ ਦਾ ਪੂਰਾ ਪਰਿਵਾਰ ਇਸ ਸਮੇਂ ਉਨ੍ਹਾਂ ਦੇ ਨਾਲ ਪੰਜਾਬ ‘ਚ ਹੀ ਹੈ । ਉਨ੍ਹਾਂ ਦਾ ਛੋਟਾ ਪੁੱਤਰ ਗੁਰਬਾਜ਼ ਗਰੇਵਾਲ ਜੋ ਕਿ ਏਨੀਂ ਦਿਨੀ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ ।ਗਿੱਪੀ ਗਰੇਵਾਲ ਦੇ ਘਰ ਕੁਝ ਮਹੀਨੇ ਪਹਿਲਾ ਉਹਨਾਂ ਦੇ ਤੀਸਰੇ ਪੁੱਤਰ ਗੁਰਬਾਜ਼ ਦਾ ਜਨਮ ਹੋਇਆ ਸੀ। ਹਾਲ ਹੀ ਵਿਚ ਗਿੱਪੀ ਗਰੇਵਾਲ ਨੇ ਆਪਣੇ ਪੁੱਤਰ ਦੀ ਇਕ ਤਸਵੀਰ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀ ਹੈ ।

ਇਸ ਤਸਵੀਰ ਵਿਚ ਉਹਨਾਂ ਦਾ ਬੇਟਾ ਬਹੁਤ ਹੀ ਪਿਆਰਾ ਲੱਗ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਗਿਪੀ ਜਿੰਨੇ ਮਰਜੀ ਬਿਜ਼ੀ ਹੋਣ ਪਰ ਉਹ ਆਪਣੇ ਪਰਿਵਾਰ ਲਈ ਕੁਝ ਸਮਾਂ ਕੱਢ ਹੀ ਲੈਂਦੇ ਹਨ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦੇ ਦੋ ਬੇਟੇ ਹਨ ਜਿਨ੍ਹਾਂ ਦੇ ਨਾਂਅ ਏਕ ਓਮਕਾਰ ਸਿੰਘ ਗਰੇਵਾਲ ਅਤੇ ਗੁਰਫ਼ਤਿਹ ਸਿੰਘ ਗਰੇਵਾਲ ਹੈ। ਇਹ ਤਸਵੀਰ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ।

ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਵੀ ਆਪਣੇ ਆਪ ਨੂੰ ਕਮੈਂਟ ਕਰਨ ਤੋਂ ਨਹੀਂ ਰੋਕ ਪਾਈ ਤੇ ਉਨ੍ਹਾਂ ਪਿਆਰ ਵਾਲੇ ਇਮੋਜ਼ੀ ਪੋਸਟ ਕੀਤੇ ਨੇ ।

ਫੈਨਜ਼ ਨੂੰ ਵੀ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਹੁਣ ਤੱਕ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟਸ ਪ੍ਰਸ਼ੰਸਕਾਂ ਵੱਲੋਂ ਆ ਚੁੱਕੇ ਨੇ । ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਤਾਂ ਉਹ ਇਸ ਮੁਸ਼ਕਿਲ ਸਮੇਂ ‘ਚ ਆਪਣੀ ਟੀਮ ਦੇ ਨਾਲ ਮਿਲਕੇ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਨੇ । ਇਸ ਤੋਂ ਇਲਾਵਾ ਉਹ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਜਾਗਰੂਕ ਕਰਨ ਲਈ ਵੀਡੀਓ ਪਾਉਂਦੇ ਰਹਿੰਦੇ ਨੇ ਤੇ ਲੋਕਾਂ ਨੂੰ ਘਰ ‘ਚ ਹੀ ਰਹਿਣ ਦੀ ਅਪੀਲ ਕਰਦੇ ਰਹਿੰਦੇ ਨੇ । ਜਿਸ ਦੇ ਚੱਲਦੇ ਉਨ੍ਹਾਂ ਨੇ ‘ਸੁੱਖ ਤਾਂ ਹੈ?’ ਟਾਈਟਲ ਹੇਠ ਵੀਡੀਓ ਵੀ ਲੈ ਕੇ ਆਏ ਸਨ ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ।

Related posts

Filmfare Awards 2021: ‘ਦਿਲ ਬੇਚਾਰਾ’ ਲਈ ਫਰਾਹ ਖਾਨ ਕੁੰਦਰ ਨੂੰ ਮਿਲਿਆ ਬੈਸਟ ਕੋਰੀਓਗ੍ਰਾਫਰ ਦਾ ਐਵਾਰਡ, ਸੁਸ਼ਾਂਤ ਨੂੰ ਕੀਤਾ ਸਮਰਪਿਤ

On Punjab

ਅਦਾਕਾਰਾ ਕੋਇਨਾ ਮਿਤ੍ਰਾ ਨੂੰ ਸਜ਼ਾ-ਏ-ਕੈਦ

On Punjab

ਨੀਰੂ ਨਾਲ ‘ਪਾਣੀ ‘ਚ ਮਧਾਣੀ’ ਪਾਉਣ ਮਗਰੋਂ ਗਿੱਪੀ ਨੇ ਲੰਡਨ ‘ਚ ਖਿੱਚੀ ਅਗਲੀ ਤਿਆਰੀ

On Punjab