73.38 F
New York, US
July 24, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਗਾਜ਼ੀਆਬਾਦ ’ਚ ਚੱਲ ਰਿਹਾ ਸੀ ਨਕਲੀ ਮੁਲਕ ਦਾ ਜਾਅਲੀ ਸਫ਼ਾਰਤਖ਼ਾਨਾ, UP STF ਵੱਲੋਂ ਇਕ ਗ੍ਰਿਫ਼ਤਾਰ

ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ ਪੁਲੀਸ ਦੀ ਵਿਸ਼ੇਸ਼ ਟਾਸਕ ਫੋਰਸ (Special Task Force – STF) ਨੇ ਗਾਜ਼ੀਆਬਾਦ ਵਿੱਚ ਚੱਲ ਰਹੇ ਇੱਕ ਜਾਅਲੀ ਸਫ਼ਾਰਤਖ਼ਾਨੇ ਦਾ ਪਰਦਾਫਾਸ਼ ਕੀਤਾ ਹੈ ਅਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਮੁਲਜ਼ਮ ਇਕ ਕਥਿਤ “ਕੌਂਸਲਖ਼ਾਨਾ” ਚਲਾਉਂਦਾ ਸੀ ਅਤੇ ਆਪਣੇ ਆਪ ਨੂੰ ਗੈਰ-ਮੌਜੂਦ ਮੁਲਕ “ਵੈਸਟ ਆਰਕਟਿਕਾ” (West Arctica) ਦਾ ਡਿਪਲੋਮੈਟ ਹੋਣ ਦਾ ਦਾਅਵਾ ਕਰਦਾ ਸੀ।

ਗਾਜ਼ੀਆਬਾਦ ਦੇ ਕਵੀ ਨਗਰ ਦੇ ਰਹਿਣ ਵਾਲੇ ਮੁਲਜ਼ਮ ਹਰਸ਼ਵਰਧਨ ਜੈਨ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ਼ੌਰਤਲਬ ਹੈ ਕਿ ਵੈਸਟ ਆਰਕਟਿਕਾ ਨਾਂ ਦੀ ਅਮਰੀਕਾ ਵਿਚ ਰਜਿਸਟਰਡ ਇਕ ਸੰਸਥਾ ਜ਼ਰੂਰ ਹੈ, ਪਰ ਇਸ ਨਾਂ ਦਾ ਕੋਈ ਮੁਲਕ ਦੁਨੀਆਂ ਦੇ ਨਕਸ਼ੇ ਉਤੇ ਮੌਜੂਦ ਨਹੀਂ ਹੈ।

ਐਸਟੀਐਫ ਦੀ ਨੋਇਡਾ ਯੂਨਿਟ ਦੇ ਅਨੁਸਾਰ, ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਜੈਨ ਵਿਦੇਸ਼ੀ ਮੁਲਕਾਂ ਦੀਆਂ ਕੰਪਨੀਆਂ ਵਿਚ ਨੌਕਰੀਆਂ ਦਿਵਾਉਣ ਦੇ ਲਾਰੇ ਲਾ ਕੇ ਲੋਕਾਂ ਨੂੰ ਠੱਗਣ ਦੀਆਂ ਕੋਸ਼ਿਸ਼ਾਂ ਤੇ ਸੌਦਿਆਂ ਦੀ ਦਲਾਲੀ ਵਿੱਚ ਰੁੱਝਿਆ ਹੋਇਆ ਸੀ।

ਏਜੰਸੀ ਨੇ ਕਿਹਾ ਕਿ ਉਸ ‘ਤੇ ਸ਼ੈੱਲ ਕੰਪਨੀਆਂ ਰਾਹੀਂ ਹਵਾਲਾ ਰੈਕੇਟ ਚਲਾਉਣ ਦੇ ਜੁਰਮਾਂ ਵਿੱਚ ਵੀ ਸ਼ਾਮਲ ਹੋਣ ਦਾ ਸ਼ੱਕ ਹੈ। ਇਹ ਵੀ ਦੱਸਿਆ ਗਿਆ ਹੈ ਕਿ ਮੁਲਜ਼ਮ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਹੋਰ ਪਤਵੰਤਿਆਂ ਨਾਲ ਖ਼ੁਦ ਨੂੰ ਦਿਖਾਉਂਦੀਆਂ ਜਾਅਲੀ ਫੋਟੋਆਂ ਦੀ ਵਰਤੋਂ ਕੀਤੀ।

ਪੁਲੀਸ ਦੇ ਵਧੀਕ ਡਾਇਰੈਕਟਰ ਜਨਰਲ ਅਮਿਤਾਭ ਯਸ਼ ਨੇ ਕਿਹਾ ਕਿ ਮੁਲਜ਼ਮ ਕਿਰਾਏ ਦੇ ਘਰ ਤੋਂ ਜਾਅਲੀ ਸਫ਼ਾਰਤਖ਼ਾਨਾ ਚਲਾ ਰਿਹਾ ਸੀ ਅਤੇ ਆਪਣੇ ਆਪ ਨੂੰ ਪੱਛਮੀ ਆਰਕਟਿਕਾ, ਸਬੋਰਗਾ, ਪੌਲਵੀਆ ਅਤੇ ਲੋਡੋਨੀਆ ਵਰਗੇ ਗੈਰ-ਮੌਜੂਦ ਦੇਸ਼ਾਂ ਦੇ ਕੌਂਸਲ ਜਾਂ ਰਾਜਦੂਤ ਵਜੋਂ ਪੇਸ਼ ਕਰਦਾ ਸੀ।

ਗ੍ਰਿਫਤਾਰੀ ਪਿੱਛੋਂ ਉਸ ਕੋਲੋਂ ਜਾਅਲੀ ਡਿਪਲੋਮੈਟਿਕ ਨੰਬਰ ਪਲੇਟਾਂ ਵਾਲੀਆਂ ਚਾਰ ਗੱਡੀਆਂ, ਅਖੌਤੀ ਮਾਈਕ੍ਰੋਨੇਸ਼ਨਾਂ ਦੇ 12 ਜਾਅਲੀ ਡਿਪਲੋਮੈਟਿਕ ਪਾਸਪੋਰਟ, ਵਿਦੇਸ਼ ਮੰਤਰਾਲੇ ਦੀ ਮੋਹਰ ਵਾਲੇ ਜਾਅਲੀ ਦਸਤਾਵੇਜ਼, ਦੋ ਜਾਅਲੀ ਪੈਨ ਕਾਰਡ, ਵੱਖ-ਵੱਖ ਦੇਸ਼ਾਂ ਅਤੇ ਕੰਪਨੀਆਂ ਦੇ 34 ਰਬੜ ਸਟੈਂਪ ਅਤੇ ਦੋ ਜਾਅਲੀ ਪ੍ਰੈਸ ਕਾਰਡ ਜ਼ਬਤ ਕੀਤੇ ਗਏ ਹਨ।

Related posts

ਭਗਵੰਤ ਮਾਨਭਗਵੰਤ ਮਾਨ ਸਰਕਾਰ ਦੇ ਭਰੋਸਗੀ ਮਤੇ ‘ਚ ਸ਼੍ਰੋਅਦ ਤੇ ਬਸਪਾ ਵਿਧਾਇਕਾਂ ਦੀ ਵੋਟ ‘ਤੇ ਸੰਸੇ ਖ਼ਤਮ, ਦੋਵਾਂ ਨੇ ਕੀਤਾ ਸੀ ਵਿਰੋਧ ਸਰਕਾਰ ਦੇ ਭਰੋਸਗੀ ਮਤੇ ‘ਚ ਸ਼੍ਰੋਅਦ ਤੇ ਬਸਪਾ ਵਿਧਾਇਕਾਂ ਦੀ ਵੋਟ ‘ਤੇ ਸੰਸੇ ਖ਼ਤਮ, ਦੋਵਾਂ ਨੇ ਕੀਤਾ ਸੀ ਵਿਰੋਧ

On Punjab

Watch Video : ਖੇਤੀ ਭਵਨ ‘ਚ ਕੁਲਦੀਪ ਧਾਲੀਵਾਲ ਦੀ ਛਾਪੇਮਾਰੀ, ਬਹੁਗਿਣਤੀ ਅਫ਼ਸਰ ਤੇ ਮੁਲਾਜ਼ਮ ਸੀਟ ‘ਤੇ ਨਹੀਂ ਮਿਲੇ

On Punjab

ਪਾਕਿਸਤਾਨ ਦੀ ਕੱਟੜ ਮਾਨਸਿਕਤਾ ਨਹੀਂ ਬਦਲ ਸਕਦਾ ਭਾਰਤ: ਜੈਸ਼ੰਕਰ

On Punjab