36.12 F
New York, US
January 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਗਾਇਕ Rajvir Jawanda ਦੀ ਅੰਤਿਮ ਅਰਦਾਸ ਵਿਚ ਪੁੱਜੇ ਵੱਡੀ ਗਿਣਤੀ ਪ੍ਰਸ਼ੰਸਕ ਤੇ ਹਸਤੀਆਂ

ਜਗਰਾਓਂ- ਜਗਰਾਓਂ ਦੇ ਪਿੰਡ ਪੋਨਾ ਵਿਚ ਅੱਜ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਕੀਤੀ ਗਈ। ਭੋਗ ਸਮਾਗਮ ਵਿਚ ਗਾਇਕ ਦੇ ਵੱਡੀ ਗਿਣਤੀ ਦੋਸਤ, ਪ੍ਰਸ਼ੰਸਕ, ਹਮਾਇਤੀ, ਵੀਆਈਪੀਜ਼, ਉੱਘੀ ਹਸਤੀਆਂ ਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਜਵੰਦਾ ਦੀ ਕੁਝ ਦਿਨ ਪਹਿਲਾਂ ਬੱਦੀ/ਪਿੰਜੌਰ ਨੇੜੇ ਹੋਏ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਭੋਗ ਸਮਾਗਮ ਵਿਚ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਸੀਨੀਅਰ ਕਲੇਰ, ਮਰਹੂਮ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ, ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਅਮਰੀਕਅ ਆਲੀਵਾਲ, ਲੱਖਾ ਸਿਧਾਣਾ, ਅਨਮੋਨ ਕਵਾਤੜਾ ਤੇ ਕਈ ਹੋਰ ਸ਼ਾਮਲ ਸਨ।

ਜਵੰਦਾ ਨੂੰ ਸ਼ਰਧਾਂਜਲੀਆਂ ਦੇਣ ਵਾਲੀਆਂ ਉੱਘੀਆਂ ਹਸਤੀਆਂ ਤੇ ਗਾਇਕਾਂ ਵਿਚ ਕੁਲਵਿੰਦਰ ਬਿੱਲਾ, ਕੰਵਰ ਗਰੇਵਾਲ, ਬਲਕਾਰ ਅਣਖੀਲਾ, ਜਸਵੀਰ ਜੱਸੀ, ਹਰਭਜਨ ਮਾਨ, ਗੀਤਕਾਰ ਬਾਬੂ ਸਿੰਘ ਮਾਨ, ਗਗਨ ਕੋਕਰੀ, ਰਣਜੀਤ ਮਣੀ, ਰਣਜੀਤ ਬਾਵਾ, ਐਮੀ ਵਿਰਕ, ਸਤਿੰਦਰ ਸੱਤੀ, ਜੱਸ ਬਾਜਵਾ, ਪੂਰਨ ਚੰਦ ਵਡਾਲੀ, ਗੁਰਦਾਸ ਮਾਨ, ਪੰਮੀ ਬਾਈ, ਸਤਵਿੰਦਰ ਬਿੱਟੀ ਆਦਿ ਸ਼ਾਮਲ ਸਨ। ਵੀਆਈਪੀਜ਼ ਦੀ ਮੌਜੂਦਗੀ ਕਰਕੇ ਪਿੰਡ ਵਿਚ ਤੇ ਭੋਗ ਵਾਲੀ ਥਾਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

Related posts

Subhas Chandra Bose : 74 ਸਾਲ ਪੁਰਾਣੀ ਕਿਤਾਬ, ਨੇਤਾ ਜੀ ਦੇ ਅਵਸ਼ੇਸ਼ ਵਾਪਸ ਲਿਆਉਣ ਦੀ ਮੰਗ ਤੇ ਸਰਕਾਰ ਕਰ ਰਹੀ ਹੈ ਇਹ ਕੰਮ

On Punjab

ਕੈਪਟਨ ਨੇ ਭਾਜਪਾ ਪ੍ਰਧਾਨ ਨੂੰ ਲਿਖਿਆ ਖੁੱਲ੍ਹਾ ਪੱਤਰ, ਮਾਲ ਗੱਡੀਆਂ ਦੇ ਮਸਲੇ ਨੂੰ ਸਮੂਹਿਕ ਇੱਛਾ ਨਾਲ ਸੁਲਝਾਉਣ ਦਾ ਦਿੱਤਾ ਸੱਦਾ

On Punjab

ਸਰਕਾਰ ਨਾਲੋਂ ਚੰਗਾ ਕੰਮ ਕਰ ਰਿਹਾ ਸੋਨੂੰ ਸੂਦ, ਫ਼ਿਲਮੀ ਵਿਲੇਨ ਬਣਿਆ ਹੀਰੋ

On Punjab