PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਗ਼ੈਰ-ਕਾਨੂੰਨੀ ਤੌਰ ’ਤੇ ਅਮਰੀਕਾ ’ਚ ਰਹਿ ਰਹੇ ਭਾਰਤੀਆਂ ਦੀ ਵਾਪਸੀ ਲਈ ਹਮੇਸ਼ਾ ਤਿਆਰ: ਜੈਸ਼ੰਕਰ

ਵਾਸ਼ਿੰਗਟਨ-ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਵੈਧ ਦਸਤਾਵੇਜ਼ਾਂ ਦੇ ਬਿਨਾਂ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਦੀ ਵੈਧ ਵਾਪਸੀ ਲਈ ਹਮੇਸ਼ਾ ਤਿਆਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਜੇ ਵੀ ਅਮਰੀਕਾ ਤੋਂ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਵਿੱਚ ਹੈ, ਜਿਨ੍ਹਾਂ ਨੂੰ ਭਾਰਤ ਭੇਜਿਆ ਜਾ ਸਕਦਾ ਹੈ ਅਤੇ ਅਜੇ ਇਸ ਤਰ੍ਹਾਂ ਦੇ ਵਿਅਕਤੀਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਦਾ।

ਜੈਸ਼ੰਕਰ ਨੇ ਇੱਥੇ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਇੱਕ ਸਰਕਾਰ ਦੇ ਰੂਪ ਵਿੱਚ ਅਸੀਂ ਸਪਸ਼ਟ ਤੌਰ ’ਤੇ (ਲੋਕਾਂ ਦੀ) ਵੈਧ ਆਵਾਜਾਈ ਦੇ ਵੱਡੇ ਸਮਰਥਕ ਹਾਂ। ਅਸੀਂ ਚਾਹੁੰਦੇ ਹਾਂ ਕਿ ਭਾਰਤੀ ਪ੍ਰਤਿਭਾ ਅਤੇ ਭਾਰਤੀ ਹੁਨਰ ਨੂੰ ਵਿਸ਼ਵ ਪੱਧਰ ’ਤੇ ਜ਼ਿਆਦਾ ਮੌਕੇ ਮਿਲਣ। ਇਸ ਦੇ ਨਾਲ ਹੀ ਅਸੀਂ ਗੈਰ-ਕਾਨੂੰਨੀ ਆਵਾਜਾਈ ਅਤੇ ਗੈਰ-ਕਾਨੂੰਨੀ ਪ੍ਰਵਾਸ ਦਾ ਵੀ ਦ੍ਰਿੜ੍ਹਤਾ ਨਾਲ ਵਿਰੋਧ ਕਰਦੇ ਹਾਂ।’’

ਜੈਸ਼ੰਕਰ ਨੇ ਕਿਹਾ, “ਤੁਸੀਂ ਇਹ ਵੀ ਜਾਣਦੇ ਹੋ ਕਿ ਜਦੋਂ ਕੁਝ ਗੈਰ-ਕਾਨੂੰਨੀ ਹੁੰਦਾ ਹੈ, ਤਾਂ ਕਈ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵੀ ਉਸ ਨਾਲ ਜੁੜ ਜਾਂਦੀਆਂ ਹਨ, ਜੋ ਸਹੀ ਨਹੀਂ ਹੈ। ਇਹ ਨਿਸ਼ਚਿਤ ਤੌਰ ’ਤੇ ਖੇਤੀਬਾੜੀ ਲਈ ਵੀ ਚੰਗਾ ਨਹੀਂ ਹੈ। ਅਸੀਂ ਹਮੇਸ਼ਾ ਇਹ ਕਿਹਾ ਹੈ ਕਿ ਜੇ ਸਾਡਾ ਕੋਈ ਨਾਗਰਿਕ ਗੈਰ-ਕਾਨੂੰਨੀ ਤੌਰ ‘ਤੇ ਉਥੇ ਹੈ ਅਤੇ ਜੇ ਅਸੀਂ ਸੋਚਦੇ ਹਾਂ ਕਿ ਉਹ ਸਾਡੇ ਨਾਗਰਿਕ ਹਨ, ਤਾਂ ਅਸੀਂ ਹਮੇਸ਼ਾ ਉਨ੍ਹਾਂ ਦੀ ਵੈਧ ਭਾਰਤ ਵਾਪਸੀ ਲਈ ਤਿਆਰ ਰਹਾਂਗੇ।”

ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਗੱਲ ਕੀਤੀ ਹੈ ਅਤੇ ਮੈਂ ਅੰਕੜੇ ਵੇਖੇ ਹਨ, ਸਾਡੇ ਲਈ ਇਹ ਸਿਰਫ਼ ਅੰਕੜਾ ਨਹੀਂ ਹੈ। ਇਹ ਉਦੋਂ ਹੀ ਪ੍ਰਭਾਵਸ਼ਾਲੀ ਹੋਵੇਗਾ ਜਦੋਂ ਅਸੀਂ ਅਸਲ ਵਿੱਚ ਇਸ ਤੱਥ ਨੂੰ ਪੜਤਾਲ ਕਰ ਸਕਾਂਗੇ ਕਿ ਸੰਬੰਧਿਤ ਵਿਅਕਤੀ ਭਾਰਤੀ ਮੂਲ ਦਾ ਹੀ ਹੈ।

Related posts

ਅੰਨ੍ਹੇ ਬਾਬੇ ਵਾਂਗ ਦੀ ਇੱਕ ਹੋਰ ਭਵਿੱਖਬਾਣੀ, 2020 ਟਰੰਪ ਅਤੇ ਪੁਤਿਨ ਲਈ ਖ਼ਤਰਨਾਕ

On Punjab

ਚੰਡੀਗੜ੍ਹ ਦੇ ਸੈਕਟਰ 40 ‘ਚ ਖੁਦਾਈ ਦੌਰਾਨ ਫਟੀ ਗੈਸ ਪਾਈਪਲਾਈਨ, ਹਫੜਾ-ਦਫੜੀ ਦਾ ਮਾਹੌਲ

On Punjab

Coronavirus: ਭਾਰਤ ਨੂੰ 29 ਲੱਖ ਡਾਲਰ ਦੀ ਮਦਦ ਦੇਵੇਗਾ ਅਮਰੀਕਾ…

On Punjab