PreetNama
ਰਾਜਨੀਤੀ/Politics

ਗਲਵਨ ਵਾਦੀ ‘ਚ ਪਿਛਾਂਹ ਹਟੀਆਂ ਫੌਜਾਂ, ਰਾਹੁਲ ਗਾਂਧੀ ਨੇ ਸਰਕਾਰ ‘ਤੇ ਚੁੱਕੇ 3 ਸਵਾਲ

ਪੂਰਬੀ ਲੱਦਾਖ ਦੇ ਗਲਵਨ ਵਾਦੀ ‘ਚ ਭਾਰਤ ਤੇ ਚੀਨ ਵਿਚਾਲੇ ਹੋਈ ਹਿੰਸਕ ਝੜਪ ਤੇ ਸੰਘਰਸ਼ ਦੇ 20 ਦਿਨਾਂ ਬਾਅਦ ਦੋਵਾਂ ਮੁਲਕਾਂ ਦੀਆਂ ਫੌਜਾਂ ਉਸ ਇਲਾਕੇ ਤੋਂ ਪਿੱਛੇ ਹੱਟ ਚੁੱਕੀਆਂ ਹਨ। ਸੋਮਵਾਰ ਨੂੰ ਭਾਰਤ ਤੇ ਚੀਨੀ ਫੌਜਾਂ ਆਪਣੇ ਆਪਣੇ ਇਲਾਕੇ ‘ਚ ਡੇਢ ਕਿਲੋਮੀਟਰ ਤੱਕ ਪਿੱਛੇ ਹਟ ਗਈਆਂ ਹਨ। ਹੁਣ ਇਸ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਵਾਲ ਖੜ੍ਹੇ ਕੀਤੇ ਹਨ।

ਰਾਹੁਲ ਦਾ ਕਹਿਣਾ ਹੈ ਕਿ ਗਲਵਨ ਵਿੱਚ ਤਣਾਅ ਤੋਂ ਪਹਿਲਾਂ ਵਾਲੀ ਸਥਿਤੀ ਨੂੰ ਬਣਾਈ ਰੱਖਣ ‘ਤੇ ਕਿਉਂ ਕੋਈ ਜ਼ੋਰ ਨਹੀਂ ਦਿੱਤਾ ਗਿਆ। ਰਾਸ਼ਟਰੀ ਹਿੱਤ ਦੀ ਰੱਖਿਆ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।

ਰਾਹੁਲ ਨੇ ਕਿਹਾ ਕਿ ਗਲਵਨ ਵਿੱਚ ਭਾਰਤੀ ਪ੍ਰਭੂਸੱਤਾ ਦਾ ਜ਼ਿਕਰ ਵਿਦੇਸ਼ ਮੰਤਰਾਲੇ ਦੇ ਦਿੱਤੇ ਬਿਆਨ ਵਿੱਚ ਕਿਉਂ ਨਹੀਂ ਸੀ?ਰਾਹੁਲ ਨੇ ਟਵੀਟ ਕਰ ਸਰਕਾਰ ਤੋਂ ਤਿੰਨ ਸਵਾਲ ਪੁੱਛੇ…

-ਗਲਵਨ ਵਿੱਚ ਤਣਾਅ ਤੋਂ ਪਹਿਲਾਂ ਵਾਲੀ ਸਥਿਤੀ ਨੂੰ ਬਣਾਈ ਰੱਖਣ ‘ਤੇ ਕਿਉਂ ਕੋਈ ਜ਼ੋਰ ਨਹੀਂ ਦਿੱਤਾ ਗਿਆ?

-ਚੀਨ ਨੂੰ ਸਾਡੇ ਖੇਤਰ ਵਿੱਚ 20 ਭਾਰਤੀ ਸੈਨਿਕਾਂ ਦੇ ਕਤਲੇਆਮ ਨੂੰ ਜਾਇਜ਼ ਠਹਿਰਾਉਣ ਦਾ ਮੌਕਾ ਕਿਉਂ ਦਿੱਤਾ ਗਿਆ?.
-ਗਲਵਨ ਵਾਦੀ ਵਿੱਚ ਖੇਤਰੀ ਪ੍ਰਭੂਸੱਤਾ ਦਾ ਕੋਈ ਜ਼ਿਕਰ ਕਿਉਂ ਨਹੀਂ?

Related posts

ਡੀਸੀ ਵੱਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਦਾ ਜਾਇਜ਼ਾ

On Punjab

ਚੇਅਰਮੈਨ ਸ਼ਮਿੰਦਰ ਖਿੰਡਾ ਨੇ ਹੜ੍ਹ ਪੀੜਤਾਂ ਦੀ ਸੇਵਾ ਵਿੱਚ ਇੱਕ ਸਾਲ ਦੀ ਤਨਖ਼ਾਹ ਦਾਨ ਕੀਤੀ

On Punjab

ਅਕਾਲੀ ਦਲ ਦੇ ਜਾਣ ਨਾਲ NDA ‘ਚੋਂ ਡਿੱਗਿਆ ਆਖਰੀ ਸਤੰਭ- ਸ਼ਿਵਸੇਨਾ

On Punjab