PreetNama
ਸਿਹਤ/Health

ਗਰਭ-ਅਵਸਥਾ ਦੌਰਾਨ ਵੀ ਸੁਰੱਖਿਅਤ ਹੈ ਕੋਵਿਡ ਟੀਕਾਕਰਨ, ਖੋਜਕਰਤਾਵਾਂ ਨੇ ਅਧਿਐਨ ’ਚ ਕੀਤਾ ਦਾਅਵਾ

ਅਮਰੀਕੀ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ (ਸੀਡੀਸੀ) ਵੱਲੋਂ ਪ੍ਰਕਾਸ਼ਿਤ ਇਕ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਗਰਭ-ਅਵਸਥਾ ਦੌਰਾਨ ਕੋਵਿਡ-19 ਵੈਕਸੀਨ ਲਗਵਾਉਣ ਦਾ ਸਮੇਂ ਤੋਂ ਪਹਿਲਾਂ ਜਨਮ ਤੇ ਬੱਚੇ ਦੇ ਕਮਜ਼ੋਰ ਰਹਿਣ ਵਰਗੀਆਂ ਮੁਸ਼ਕਲਾਂ ਨਾਲ ਕੋਈ ਸਬੰਧ ਨਹੀਂ ਹੈ। ਗਰਭ-ਅਵਸਥਾ ਦੌਰਾਨ ਕੋਵਿਡ ਇਨਫੈਕਸ਼ਨ ਹੋਣ ’ਤੇ ਮਾਂ ਤੇ ਬੱਚੇ ਲਈ ਖ਼ਤਰਾ ਵੱਧ ਜਾਂਦਾ ਹੈ, ਇਸ ਦੇ ਬਾਵਜੂਦ ਕਈ ਔਰਤਾਂ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੀਆਂ। ਕੋਵਿਡ ਵੈਕਸੀਨ ਦਾ ਗਰਭ ਅਵਸਥਾ ਦੌਰਾਨ ਪੈਣ ਵਾਲੇ ਅਸਰ ਦਾ ਮੁਲਾਂਕਣ ਕਰਨ ਲਈ ਸੀਡੀਸੀ ਨੇ 15 ਦਸੰਬਰ 2020 ਤੋਂ 22 ਜੁਲਾਈ, 2021 ਵਿਚਾਲੇ ਅਮਰੀਕਾ ਦੀ 46097 ਗਰਭਵਤੀਆਂ ਦਾ ਮੁਲਾਂਕਣ ਕੀਤਾ। ਸੀਡੀਸੀ ਵੱਲੋਂ ਮੰਗਲਵਾਰ ਨੂੁੰ ਪ੍ਰਕਾਸ਼ਿਤ ਇਨਫੈਕਸ਼ਨ ਤੇ ਮੌਤ ਸਬੰਧੀ ਹਫ਼ਤਾਵਾਰੀ ਰਿਪੋਰਟ ’ਚ ਖੋਜਕਰਤਾਵਾਂ ਨੇ ਦੱਸਿਆ ਕਿ ਕੋਵਿਡ ਵੈਕਸੀਨ ਦੀ ਘਟੋ-ਘੱਟ ਇਕ ਖ਼ੁਰਾਕ ਲਗਵਾਉਣ ਵਾਲੀਆਂ 10 ਹਜ਼ਾਰ ਤੋਂ ਵੱਧ ਔਰਤਾਂ ’ਚ ਸਮੇਂ ਤੋਂ ਪਹਿਲਾਂ ਜਣੇਪੇ ਦੀ ਦਰ 4.9 ਫ਼ੀਸਦੀ ਸੀ ਜਦੋਂਕਿ ਵੈਕਸੀਨ ਨਾ ਲਗਵਾਉਣ ਵਾਲੀਆਂ ਲਗਪਗ 36 ਹਜ਼ਾਰ ਔਰਤਾਂ ’ਚ ਇਹ ਦਰ 7 ਫ਼ੀਸਦੀ ਸੀ। ਕੋਵਿਡ ਵੈਕਸੀਨ ਉਨ੍ਹਾਂ ਬੱਚਿਆਂ ਦੇ ਜਣੇਪੇ ਦੇ ਖ਼ਤਰੇ ਨੂੰ ਵੀ ਨਹੀਂ ਵਧਾਉਂਦੀ ਹੈ, ਜਿਨ੍ਹਾਂ ਦਾ ਵਜ਼ਨ ਗਰਭ-ਅਵਸਥਾ ਦੌਰਾਨ ਆਮ ਤੋਂ ਘੱਟ ਹੁੰਦਾ ਹੈ। ਰਿਪੋਰਟ ’ਚ ਯੇਲ ਯੂਨੀਵਰਸਿਟੀ ਦੇ ਹੀਥਰ ਐੱਸ. ਲਿਪਕਾਈਂਡ ਨੇ ਕਿਹਾ ਕਿ ਇਹ ਅੰਕਡ਼ੇ ਇਸ ਗੱਲ ਦੀ ਹਮਾਇਤ ਕਰਦੇ ਹਨ ਕਿ ਗਰਭ-ਅਵਸਥਾ ਦੌਰਾਨ ਕੋਵਿਡ-19 ਵੈਕਸੀਨ ਸੁਰੱਖਿਅਤ ਹੈ।

Related posts

ਗਰਭਵਤੀ ਮਹਿਲਾ ਨੂੰ ਟੀਕਾ ਲਗਵਾਉਣ ਨਾਲ ਬੱਚੇ ਨੂੰ ਹੋ ਸਕਦੈ ਲਾਭ, ਨਵੇਂ ਅਧਿਐਨ ‘ਚ ਆਇਆ ਸਾਹਮਣੇ

On Punjab

Global Coronavirus : ਦੁਨੀਆ ‘ਚ 24 ਘੰਟਿਆਂ ‘ਚ 15 ਹਜ਼ਾਰ ਕੋਰੋਨਾ ਪੀੜਤਾਂ ਦੀ ਮੌਤ, ਅੱਠ ਲੱਖ 70 ਹਜ਼ਾਰ ਤੋਂ ਵੱਧ ਨਵੇਂ ਪਾਜ਼ੇਟਿਵ ਕੇਸ ਮਿਲੇ

On Punjab

ਮੋਟਾਪਾ ਘਟਾਉਣ ਲਈ ਬੇਹੱਦ ਲਾਹੇਵੰਦ ਹਨ ਇਹ ਫਲ

On Punjab