PreetNama
ਖਾਸ-ਖਬਰਾਂ/Important News

ਖੁਸ਼ਖਬਰੀ! ਆਈਫੋਨ ਐਕਸ ਮਿਲ ਰਿਹਾ 21,900 ਰੁਪਏ ਸਸਤਾ

ਨਵੀਂ ਦਿੱਲੀਐਮੇਜਨ ਸਮਰ ਸੇਲ ਸ਼ੁਰੂ ਕਰ ਰਿਹਾ ਹੈ ਜਿੱਥੇ ਕਈ ਗੈਜੇਟ ਤੇ ਹੋਰ ਚੀਜ਼ਾਂ ‘ਤੇ ਭਾਰੀ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਆਈਫੋਨ ਦੀਵਾਨਿਆਂ ਲਈ ਚੰਗੀ ਖ਼ਬਰ ਹੈ। ਇਸ ਸੇਲ ਦੌਰਾਨ ਆਈਫੋਨ ਐਕਸ ਦੀ ਕੀਮਤ ‘ਚ ਭਾਰੀ ਛੂਟ ਦਿੱਤੀ ਗਈ ਹੈ

ਕਿਊਪਰਟੀਨੋਂ ਜਾਇੰਟ ਨੇ ਆਪਣੀ 10ਵੀਂ ਵਰ੍ਹੇਗੰਢ ‘ਤੇ ਆਈਫੋਨ ਐਕਸ ਨੂੰ 91,990 ਦੀ ਕੀਮਤ ‘ਤੇ ਲੌਂਚ ਕੀਤਾ ਸੀ। ਹੁਣ ਇਹ ਫੋਨ ਸਿਰਫ 69,999 ਰੁਪਏ ਦੀ ਕੀਮਤ ‘ਚ ਮਿਲ ਰਿਹਾ ਹੈ। ਇਸ ਦੇ ਟੌਪ ਵੈਰੀਅੰਟ ਯਾਨੀ 256 ਜੀਬੀ ਸਟੋਰੇਜ਼ ਦੀ ਕੀਮਤ 1,01,99 ਰੁਪਏ ਹੈ ਜਦਕਿ ਇਸ ਦੀ ਅਸਲ ਕੀਮਤ ਲੱਖ ਛੇ ਹਜ਼ਾਰ ਨੌਂ ਸੌ ਰੁਪਏ ਹੈ।

ਐਮੇਜਨ ਸਮਰ ਸੇਲ ਦੌਰਾਨ ਆਈਫੋਨ ਐਕਸ ਦੀ ਕੀਮਤ ‘ਚ 21,900 ਰੁਪਏ ਦਾ ਡਿਸਕਾਉਂਟ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੋਰ ਆਫਰ ਜਿਵੇਂ ਨੋ ਕੋਸਟ ਈਐਮਆਈ, 10% ਇੰਸਟੈਂਟ ਕੈਸ਼ਬੈਕ ਤੇ ਐਸਬੀਆਈ ਕ੍ਰੈਡਿਟ ਤੇ ਡੈਬਿਟ ਕਾਰਡ ਯੂਜ਼ਰਸ ਨੂੰ 1500 ਰੁਪਏ ਹੋਰ ਡਿਸਕਾਉਂਟ ਮਿਲੇਗਾ।

Related posts

ਟਰੰਪ ਦੀ ਪਤਨੀ ਨਾਲ ਕੇਜਰੀਵਾਲ ਦੀ ਮੁਲਾਕਾਤ ‘ਤੇ ਕੋਈ ਨਹੀਂ ਇਤਰਾਜ਼ ਨਹੀਂ : ਅਮਰੀਕੀ ਦੂਤਾਵਾਸ

On Punjab

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਭਰਮੌਰ-ਭਰਮਣੀ ਮਾਤਾ ਸੜਕ ‘ਤੇ ਅੱਜ ਮਨੀਮਹੇਸ਼ ਜਾ ਰਹੇ ਐੱਮਯੂਵੀ ਦੇ ਖੱਡ ‘ਚ ਡਿੱਗਣ ਕਾਰਨ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਸੱਤ ਜ਼ਖਮੀ ਹੋ ਗਏ। ਭਰਮੌਰ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 65 ਕਿਲੋਮੀਟਰ ਦੂਰ ਕਲੋਟੀ ਵਿਖੇ ਸਵੇਰੇ 9 ਵਜੇ ਹੋਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਜ਼ਖ਼ਮੀਆਂ ਨੂੰ ਬਚਾਉਣ ਲਈ ਮੌਕੇ ‘ਤੇ ਪਹੁੰਚ ਗਏ। ਪੁਲੀਸ ਅਤੇ ਹੋਮ ਗਾਰਡ ਦੇ ਜਵਾਨਾਂ ਸਮੇਤ ਐਮਰਜੰਸੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਭਰਮੌਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ।

On Punjab

ਅਮਰੀਕਾ ਵੱਲੋਂ ਟੈਕਸ ਲਾਗੂ ਕੀਤੇ ਜਾਣ ਤੋਂ ਬਾਅਦ ਸ਼ੇਅਰ ਬਜ਼ਾਰ ਡਿੱਗਿਆ

On Punjab