PreetNama
ਸਮਾਜ/Social

‘ਖਾਲਿਸਤਾਨ’ ਦੀ ਮੰਗ ਨੂੰ ਅੱਗ ਦੇ ਰਿਹਾ ਪਾਕਿਸਤਾਨ: ਕੈਨੇਡੀਅਨ ਥਿੰਕ ਟੈਂਕ

ਨਵੀਂ ਦਿੱਲੀ: ਇਕ ਪ੍ਰਮੁੱਖ ਕੈਨੇਡੀਅਨ ਥਿੰਕ ਟੈਂਕ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ‘ਅਖੌਤੀ ਖਾਲਿਸਤਾਨ’ ਜਾਂ ਸਿੱਖਾਂ ਲਈ ਸੁਤੰਤਰ ਵਤਨ ਬਣਾਉਣ ਦੀ ਮੁਹਿੰਮ ਦਾ ਪਾਲਣ ਪੋਸ਼ਣ ਕਰਨ ਵਾਲੀ ਮੁੱਖ ਤਾਕਤ ਹੈ।

ਮੈਕਡੋਨਲਡ-ਲੌਰੀਅਰ ਇੰਸਟੀਚਿਊਟ ਦੀ ਇੱਕ ਰਿਪੋਰਟ ਮਤੁਾਬਿਕ ‘ਖਾਲਿਸਤਾਨ ’ ਦੀ ਮੰਗ ਪਾਕਿਸਤਾਨ ਉਸ ਸਮੇਂ ਚਲਾ ਰਿਹਾ ਹੈ, ਜਦੋਂ “ਖਾਲਿਸਤਾਨ ਲਹਿਰ” ਸਿੱਖਾਂ ਦੇ ਗੜ੍ਹ ਪੰਜਾਬ ਵਿੱਚ ਕਿਤੇ ਵੀ ਨਹੀਂ ਨਜ਼ਰ ਆ ਰਹੀ। ਇਸ ਰਿਪੋਰਟ ਨੂੰ ਵੈਟਰਨ ਪੱਤਰਕਾਰ ਟੈਰੀ ਮੀਲੀਵਸਕੀ ਨੇ ਲਿੱਖਿਆ ਹੈ ਜਿਸ ਨੇ ਕੈਨੇਡਾ ‘ਚ ਪ੍ਰੋ- ਖਾਲਿਸਤਾਨੀ ਗਰੁੱਪਸ ਨੂੰ ਕਈ ਸਾਲਾਂ ਤੱਕ ਟਰੈਕ ਕੀਤਾ ਹੈ।

ਹਾਲਾਂਕਿ ਕੈਨੇਡੀਅਨ ਸਰਕਾਰ ਪਹਿਲਾਂ ਹੀ ਕਹਿ ਚੁਕੀ ਹੈ ਕਿ ਉਹ ਸਿਖਸ ਫਾਰ ਜਸਟਿਸ ਜਿਹੇ ਸਮੂਹਾਂ ਵਲੋਂ ਨਵੰਬਰ ਵਿਚ ਹੋਣ ਵਾਲੇ ਖਾਲਿਸਤਾਨ ਬਾਰੇ ਜਨਤਕ ਜਨਮਤ ਨੂੰ ਮਾਨਤਾ ਨਹੀਂ ਦੇਵੇਗੀ।ਜਿਸ ਨੂੰ ਭਾਰਤ ਨੇ 2019 ਵਿਚ ਪਾਬੰਦੀ ਲਗਾਈ ਸੀ। ਪਰ ਰਿਪੋਰਟ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਲਹਿਰ “ਅੱਤਵਾਦੀ ਵਿਚਾਰਧਾਰਾ ਨੂੰ ਆਕਸੀਜਨ ਮੁਹੱਈਆ ਕਰਵਾਉਂਦੀ ਹੈ, ਨੌਜਵਾਨ ਕੈਨੇਡੀਅਨਾਂ ਨੂੰ ਕੱਟੜਪੰਥੀ ਬਣਾਉਂਦੀ ਹੈ ਅਤੇ ਸੁਲ੍ਹਾ ਕਰਾਉਣ ਦੀ ਬਜਾਏ ਤਬਾਹੀ ਮਚਾਉਂਦੀ ਹੈ।”

ਕੈਨੇਡੀਅਨ ਸਾਬਕਾ ਕੈਬਨਿਟ ਮੰਤਰੀ ਉੱਜਲ ਦੁਸਾਂਝ ਅਤੇ ਥਿੰਕ ਟੈਂਕ ਦੇ ਪ੍ਰੋਗਰਾਮ ਡਾਇਰੈਕਟਰ ਸ਼ੁਵਾਲੋਏ ਮਜੂਮਦਾਰ ਨੇ ਕਿਹਾ: “ਮੀਲੀਵਸਕੀ ਦੀ ਰਿਪੋਰਟ ਉਨ੍ਹਾਂ ਲੋਕਾਂ ਨੂੰ ਪੜ੍ਹਨਾ ਲਾਜ਼ਮੀ ਹੈ ਜੋ ਪਾਕਿਸਤਾਨ ਦੇ ਪ੍ਰਭਾਵ ‘ਚ ਖਾਲਿਸਤਾਨ ਦੀ ਮੰਗ ਨੂੰ ਸਮਝਣਾ ਚਾਹੁੰਦੇ ਹਨ, ਸਿੱਖ ਧਰਮ ‘ਚ ਵਿਗਾੜ ਅਤੇ ਵਿਸ਼ਵ ਦੇ ਦੋ ਮਹੱਤਵਪੂਰਨ ਲੋਕਤੰਤਰੀ ਰਾਜਾਂ ਵਿੱਚ ਇਸਦੀ ਮੁਹਿੰਮ ਨੂੰ ਸਮੱਝਣਾ ਚਾਹੁੰਦੇ ਹਨ।

Related posts

ਗਹਿਲੋਤ ਵੱਲੋਂ ਡੱਲੇਵਾਲ ਦੀ ਭੁੱਖ ਹੜਤਾਲ ਨੂੰ ਲੈ ਕੇ ਪੰਜਾਬ ਤੇ ਕੇਂਦਰ ਸਰਕਾਰ ਦੀ ਆਲੋਚਨਾ

On Punjab

India Today Art Awards 2020: ਕਲਾ ਦੀ ਦੁਨੀਆਂ ‘ਚ ਇਹਨਾਂ ਨਾਵਾਂ ਨੂੰ ਮਿਲਿਆ ਸਨਮਾਨ

On Punjab

Children’s Day 2023 : ਕਿਉਂ ਮਨਾਇਆ ਜਾਂਦਾ ਹੈ ਬਾਲ ਦਿਵਸ, ਇੱਥੋਂ ਜਾਣੋ ਇਸਦਾ ਇਤਿਹਾਸ ਅਤੇ ਮਹੱਤਵ

On Punjab