PreetNama
ਰਾਜਨੀਤੀ/Politics

ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਦੀ CM ਯੋਗੀ ਆਦਿੱਤਿਆਨਾਥ ਨੂੰ ਧਮਕੀ, 15 ਨੂੰ ਨਹੀਂ ਲਹਿਰਾਉਣਗੇ ਦੇਣਗੇ ਤਿਰੰਗਾ

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਖਾਲਿਸਤਾਨ ਸਮਰਥਕ ਨੇ ਵੱਡੀ ਧਮਕੀ ਦਿੱਤੀ ਹੈ। ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੁਨੂੰ ਨੇ ਧਮਕੀ ਦਿੱਤੀ ਹੈ ਕਿ 15 ਅਗਸਤ ਨੂੰ ਸੀਐੱਮ ਯੋਗੀ ਆਦਿੱਤਿਆਨਾਥ ਨੂੰ ਅਸੀਂ ਲਖਨਊ ਦੇ ਵਿਧਾਨ ਭਵਨ ‘ਤੇ ਝੰਡਾ ਨਹੀਂ ਲਹਿਰਾਉਣ ਦੇਵਾਂਗੇ। ਮੀਡੀਆ ਮੁਲਾਜ਼ਮਾਂ ਨੂੰ ਸੀਐੱਮ ਯੋਗੀ ਆਦਿੱਤਿਆਨਾਥ ਨੇ ਧਮਕੀ ਆਡੀਓ ਰਾਹੀਂ ਭੇਜੀ ਹੈ।

ਭਾਰਤ ‘ਚ ਪ੍ਰਤਿਬੰਧਿਤ ਸੰਗਠਨ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਲਈ ਧਮਕੀ ਵਾਲੀ ਆਡੀਓ ਮੀਡੀਆ ਮੁਲਾਜ਼ਮਾਂ ਦੇ ਫੋਨ ‘ਤੇ ਹਨ। ਜਿਸ ‘ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ 15 ਅਗਸਤ ਨੂੰ ਲਖਨਊ ਵਿਧਾਨ ਭਵਨ ‘ਤੇ ਝੰਡਾ ਨਹੀਂ ਲਹਿਰਾਉਣ ਦੇਣਗੇ। ਖਾਲਿਸਤਾਨ ਸਮਰਥਕ ਤੇ ਸਿੱਖ ਫਾਰ ਜਸਟਿਸ ਸੰਗਠਨ ਦੇ ਆਗੂ ਗੁਰਪਤਵੰਤ ਸਿੰਘ ਪੁਨੂੰ ਨੇ ਇਹ ਵੀਰਵਾਰ ਨੂੰ ਲਖਨਊ ਦੇ ਪੱਤਰਕਾਰਾਂ ਨੂੰ +6478086308 ਇਸ ਨੰਬਰ ਤੋਂ ਆਈ ਕਾਲ ਰਾਹੀਂ ਦਿੱਤੀ। ਸਿੱਖ ਫਾਰ ਜਸਟਿਸ ਗੁੱਟ ਨਾਲ ਜੁੜੇ ਗੁਰਪਤਵੰਤ ਸਿੰਘ ਪੁਨੂੰ ਨੇ ਕਿਹਾ ਕਿ ਉਹ ਯੋਗੀ ਆਦਿੱਤਿਆਨਾਥ ਨੂੰ 15 ਅਗਸਤ ‘ਤੇ ਤਿਰੰਗਾ ਨਹੀਂ ਲਹਿਰਾਉਣ ਦੇਣਗੇ। ਇਸ ਤੋਂ ਪਹਿਲਾਂ ਪੰਨੂ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਤੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੂੰ ਧਮਕੀ ਦਿੱਤੀ ਸੀ।

Related posts

ਗੁਜਰਾਤ ਦੌਰਾ: ਪ੍ਰਧਾਨ ਮੰਤਰੀ ਮੋਦੀ ਵੱਲੋਂ ਗਾਂਧੀਨਗਰ ’ਚ ਰੋਡ ਸ਼ੋਅ

On Punjab

ਅਰਵਿੰਦ ਕੇਜਰੀਵਾਲ ਬਣੇ ਰਹਿਣਗੇ ਦਿੱਲੀ ਦੇ ਮੁੱਖ ਮੰਤਰੀ

On Punjab

ਦਿੱਲੀ ਦੇ ਏਮਜ਼ ਹਸਪਤਾਲ ’ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਹੋਈ ਸਫਲ ਬਾਈਪਾਸ ਸਰਜਰੀ

On Punjab