PreetNama
ਸਿਹਤ/Health

ਕੱਚਾ ਪਿਆਜ਼ ਖਾਣ ਨਾਲ ਖ਼ਤਮ ਹੁੰਦੀ ਹੈ ਪੱਥਰੀ ਦੀ ਸਮੱਸਿਆFACEBOOK

Raw onions Benefits: ਨਵੀਂ ਦਿੱਲੀ :  ਪਿਆਜ਼ ਇੱਕ ਅਜਿਹੀ ਚੀਜ਼ ਹੈ ਜੋ ਹਰ ਕਿਸੇ ‘ਚ ਘਰ ‘ਚ ਆਸਾਨੀ ਨਾਲ ਮਿਲ ਜਾਂਦਾ ਹੈ ਕਿਉਂਕਿ ਕਿ ਪਿਆਜ਼ ਤੋਂ ਬਿਨ੍ਹਾਂ ਸਬਜ਼ੀ ਦਾ ਸੁਆਦ ਅਧੂਰਾ ਮੰਨਿਆ ਜਾਂਦਾ ਹੈ। ਅਸੀਂ ਪਿਆਜ਼ ਨੂੰ ਸਬਜ਼ੀ ਵਾਸਤੇ ਅਤੇ ਸਲਾਦ ਵਾਸਤੇ ਵੀ ਵਰਤਦੇ ਹਾਂ। ਮੰਨਿਆ ਜਾਂਦਾ ਹੈ ਕਿ ਕੱਚਾ ਪਿਆਜ਼ ਖਾਣ ਨਾਲ ਪੇਟ ਨੂੰ ਕਈ ਫ਼ਾਇਦੇ ਹੁੰਦੇ ਹਨ । ਦੱਸ ਦੇਈਏ ਕਿ ਕੱਚੇ ਪਿਆਜ਼ ‘ਚ ਭਰਪੂਰ ਮਾਤਰਾ ਵਿਚ ਫਾਈਬਰ ਮੌਜੂਦ ਹੁੰਦਾ ਹੈ ਜੋ ਢਿੱਡ ਦੇ ਅੰਦਰ ਚਿਪਕੇ ਹੋਏ ਖਾਣ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ। ਪਿਆਜ ਖਾਣ ਨਾਲ ਢਿੱਡ ਅੰਦਰੋਂ ਸਾਫ਼ ਹੋ ਜਾਂਦਾ ਹੈ। ਜਿਸਦੇ ਨਾਲ ਕਬਜ਼ ਦੀ ਰੋਗ ਤੋਂ ਛੁਟਕਾਰਾ ਮਿਲਦਾ ਹੈ।ਪਿਆਜ਼ ‘ਚ ਹੋਰ ਵੀ ਕਈ ਫ਼ਾਇਦੇ ਹਨ, ਜਿਵੇ ਕਿ ਜੀਵਾਣੂਰੋਧੀ, ਤਣਾਅਰੋਧੀ, ਦਰਦ ਨਿਵਾਰਕ, ਸ਼ੂਗਰ ਨੂੰ ਕੰਟਰੋਲ ਕਰਨ ਵਾਲਾ, ਪੱਥਰੀ ਹਟਾਉਣ ਵਾਲਾ ਅਤੇ ਗਠੀਆ ਰੋਧੀ ਵੀ ਹੈ। ਇਹ ਲੂ ਦੀ ਅਚੂਕ ਦਵਾਈ ਹੈ। ਸਾਡੇ ਖਾਣੇ ਨੂੰ ਸਵਾਦਿਸ਼ਟ ਬਨਾਉਣ ਦੇ ਨਾਲ-ਨਾਲ ਪਿਆਜ ਇੱਕ ਚੰਗੀ ਔਸ਼ਧੀ ਵੀ ਹੈ। ਇਹ ਕਈ ਬੀਮਾਰੀਆਂ ਦੀ ਦਵਾਈ ਹੈ। ਪਿਆਜ ਵਿੱਚ ਕੈਲਿਸਿਨ ਅਤੇ ਵਿਟਾਮਿਨ ਬੀ ਸਮਰੱਥ ਮਾਤਰਾ ਵਿੱਚ ਪਾਇਆ ਜਾਂਦਾ ਹੈ।

Related posts

ਦੇਸ਼ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਹੋਇਆ ਵਾਧਾ

On Punjab

ਭਾਰ ਘਟਾਉਣ ਤੋਂ ਲੈ ਕੇ ਹਾਈ ਬੀਪੀ ਨੂੰ ਕੰਟਰੋਲ ਕਰਨ ਤਕ, ਜਾਣੋ ਮਖਾਣੇ ਦੇ ਹੈਰਾਨੀਜਨਕ ਫਾਇਦੇ

On Punjab

Kulhad Chai Benefit: ਕੁਲਹੜ ‘ਚ ਚਾਹ ਪੀਣ ਦੇ ਸ਼ੌਕੀਨਾਂ ਲਈ ਖ਼ਬਰ, ਜਾਣੋ ਕਿੰਨੀ ਫਾਈਦੇਮੰਦ

On Punjab