ਮੁੰਬਈ- ਮੁੰਬਈ ਪੁਲੀਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਐੱਮਐੱਲਏ ਹੋਸਟਲ ’ਚ ਕੰਟੀਨ ਵਰਕਰ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਸ਼ਿਵ ਸੈਨਾ ਦੇ ਵਿਧਾਇਕ ਸੰਜੇ ਗਾਇਕਵਾੜ ਵਿਰੁੱਧ ਇੱਕ ਮਾਮਲਾ(Non-cognisable offence ) ਦਰਜ ਕੀਤਾ ਜਾ ਰਿਹਾ ਹੈ। ਇੱਕ ਪੁਲਿਸ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਮਰੀਨ ਡਰਾਈਵ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ
ਮੰਗਲਵਾਰ ਰਾਤ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਕਾਫੀ ਹੰਗਾਮਾ ਹੋਇਆ, ਦੋ ਵਾਰ ਬੁਲਢਾਣਾ ਦੇ ਵਿਧਾਇਕ ਨੇ ਅਫਸੋਸ ਪ੍ਰਗਟ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਆਪਣੀਆਂ ਕਾਰਵਾਈਆਂ ਦੁਹਰਾਉਣਗੇ। ਹਮਲੇ ਦੇ ਇੱਕ ਵਾਇਰਲ ਵੀਡੀਓ ਵਿੱਚ ਗਾਇਕਵਾੜ ਨੂੰ ਕੰਟੀਨ ਵਰਕਰ ਨੂੰ ਮੁੱਕਾ ਅਤੇ ਥੱਪੜ ਮਾਰਦੇ ਦੇਖਿਆ ਗਿਆ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਬੇਹਾ ਖਾਣਾ ਪਰੋਸਿਆ ਗਿਆ ਸੀ।