79.41 F
New York, US
July 14, 2025
PreetNama
ਫਿਲਮ-ਸੰਸਾਰ/Filmy

ਕੰਗਨਾ ਤੇ ਰਾਜਕੁਮਾਰ ਦੀ ‘ਜਜਮੈਂਟਲ ਹੈ ਕਿਆ?’ ਦਾ ਟ੍ਰੇਲਰ ਰਿਲੀਜ਼, ਨਜ਼ਰ ਆਈ ਦਮਦਾਰ ਐਕਟਿੰਗ

ਮੁੰਬਈਕੰਗਨਾ ਰਨੌਤ ਤੇ ਰਾਜਕੁਮਾਰ ਰਾਓ ਦੀ ਵਿਵਾਦਾਂ ‘ਚ ਘਿਰੀ ਫ਼ਿਲਮ “ਜਜਮੈਂਟਲ ਹੈ ਕਿਆ?” ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟ੍ਰੇਲਰ ਦੇਖ ਦੋਵਾਂ ਦੀ ਐਕਟਿੰਗ ਕਾਫੀ ਪ੍ਰੋਮੀਸਿੰਗ ਲੱਗ ਰਹੀ ਹੈ।

ਫ਼ਿਲਮ ਦੀ ਟੈਗ ਲਾਈਨ ਹੈ ‘ਟਰੱਸਟ ਨੋ ਵਨ’ ਤੇ ਫ਼ਿਲਮ ਦੇ ਟ੍ਰੇਲਰ ‘ਚ ਇਸ ਗੱਲ ਨੂੰ ਸਾਬਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਜਜਮੈਂਟਲ ਹੈ ਕਿਆ‘ ਦੀ ਕਹਾਣੀ ਮਰਡਰ ਮਿਸਟ੍ਰੀ ਹੈ। ਇਸ ਦਾ ਸ਼ੱਕ ਕੰਗਨਾ ਤੇ ਰਾਜਕੁਮਾਰ ‘ਤੇ ਆਉਂਦਾ ਹੈ। ਦੋਵੇਂ ਹੀ ਕੁਝ ਸਿਰਫਿਰੇ ਹਨ ਜਾਂ ਅਜਿਹਾ ਹੋਣ ਦਾ ਦਿਖਾਵਾ ਕਰ ਰਹੇ ਹਨ।ਫ਼ਿਲਮ ਦੇ ਟ੍ਰੇਲਰ ‘ਚ ਰੋਮਾਂਸਕਾਮੇਡੀ ਤੇ ਸਸਪੈਂਸ ਦਾ ਜ਼ਬਰਦਸਤ ਤੜਕਾ ਲਾਇਆ ਗਿਆ ਹੈ। ਦੋ ਮਿੰਟ 37 ਸੈਕਿੰਡ ਦਾ ਟ੍ਰੇਲਰ ਦੇਖਣ ਤੋਂ ਬਾਅਦ ਫ਼ਿਲਮ ਲਈ ਫੈਨਸ ਦੀ ਉਤਸੁਕਤਾ ਹੋਰ ਵਧ ਨਜ਼ਰ ਆ ਰਹੀ ਹੈ। ਲੋਕਾਂ ਵੱਲੋਂ ਟ੍ਰੇਲਰ ਨੂੰ ਖੂਬ ਰਿਸਪਾਂਸ ਮਿਲ ਰਿਹਾ ਹੈ। ਫ਼ਿਲਮ 26 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।

Related posts

ਸ਼੍ਰੀਦੇਵੀ ਦੀ ਧੀ ਜਾਨ੍ਹਵੀ ਨੇ ਕਰਵਾਇਆ ਬੇਹੱਦ ਖੂਬਸੂਰਤ ਫੋਟੋਸ਼ੂਟ,ਵਾਇਰਲ ਤਸਵੀਰਾਂ

On Punjab

Bangkok ‘ਚ ਬਾਇਕ ‘ਤੇ ਸਟੰਟ ਕਰਦੇ ਨਜ਼ਰ ਆਏ Akshay Kumar, ਫ਼ੋਟੋ ਵਾਇਰਲ

On Punjab

ਪਤਨੀ ਕਰੀਨਾ ਦੇ ਨਾਲ ਮੂਵੀ ਡੇਟ ਤੇ ਨਿਕਲੇ ਸੈਫ ਅਲੀ ਖਾਨ,ਵੇਖੋ ਤਸਵੀਰਾਂ

On Punjab