PreetNama
ਖਬਰਾਂ/Newsਖੇਡ-ਜਗਤ/Sports News

ਕ੍ਰਿਕੇਟਰ ਯੁਵਰਾਜ ਸਿੰਘ ਕਦੇ ਵੀ ਦੇ ਸਕਦੇ ਆਪਣੇ ਪ੍ਰਸ਼ੰਸਕਾਂ ਨੂੰ ਝਟਕਾ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਨਾਮਵਰ ਬੱਲੇਬਾਜ਼ਾਂ ਵਿੱਚ ਸ਼ੁਮਾਰ ਯੁਵਰਾਜ ਸਿੰਘ ਰਿਟਾਇਰਮੈਂਟ ਲੈ ਸਕਦੇ ਹਨ। ਘੱਟ ਸਮੇਂ ‘ਚ ਦਮਦਾਰ ਬੱਲੇਬਾਜ਼ੀ ਕਰਨ ਵਾਲੇ ਯੁਵਰਾਜ ਸਿੰਘ ਨੇ ਸੰਨਿਆਸ ਲੈਣ ਦਾ ਇਰਾਦਾ ਕਰ ਲਿਆ ਹੈ, ਕਿਉਂਕਿ ਹੁਣ ਉਹ ਆਜ਼ਾਜ ਕ੍ਰਿਕੇਟ ਕਰੀਅਰ ਬਣਾਉਣਾ ਚਾਹੁੰਦੇ ਹਨ।

ਯੁਵਰਾਜ ਸਿੰਘ ਚਾਹੁੰਦੇ ਹਨ ਕਿ ਉਹ ਆਈਸੀਸੀ ਵੱਲੋਂ ਮਾਨਤਾ ਪ੍ਰਾਪਤ ਟੀ-20 ਲੀਗ ਖੇਡ ਸਕਣ। ਅਜਿਹੇ ਵਿੱਚ ਯੁਵਰਾਜ ਨੂੰ ਘਰੇਲੂ ਤੇ ਕੌਮਾਂਤਰੀ ਕ੍ਰਿਕੇਟ ਨੂੰ ਅਲਵਿਦਾ ਕਹਿਣਾ ਹੋਵੇਗਾ ਤਾਂ ਹੀ ਉਨ੍ਹਾਂ ਨੂੰ ਟੀ-20 ਲੀਗਸ ਖੇਡਣ ਦੀ ਇਜਾਜ਼ਤ ਮਿਲੇਗੀ। ਬੀਸੀਸੀਆਈ ਸੂਤਰਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।

ਪਤਾ ਲੱਗਾ ਹੈ ਕਿ ਯੁਵਰਾਜ ਸਿੰਘ ਕੋਲ ਇਸ ਸਮੇਂ ਕਿਸੇ ਦੇਸ਼ ਤੋਂ ਖੇਡਣ ਦਾ ਮੌਕਾ ਨਹੀਂ ਹੈ ਪਰ ਉਨ੍ਹਾਂ ਨੂੰ GT20 (ਕੈਨੇਡਾ), ਆਇਰਲੈਂਡ ਦੇ Euro T20 Slam ਤੇ ਹਾਲੈਂਡ ਦੀ ਟੀ20 ਲੀਗ ਤੋਂ ਆਫਰ ਆਇਆ ਹੈ। ਇਨ੍ਹਾਂ ਟੂਰਨਾਮੈਂਟਸ ਵਿੱਚ ਖੇਡਣ ਲਈ ਯੁਵਰਾਜ ਸਿੰਘ ਨੂੰ ਕ੍ਰਿਕੇਟ ਕੰਟਰੋਲ ਬੋਰਡ ਦੀ ਆਗਿਆ ਲੈਣੀ ਹੋਵੇਗੀ।

Related posts

ਹਸਪਤਾਲ ‘ਚ 14 ਸਾਲ ਤੋਂ ਬੇਸੁਰਤ ਪਈ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ, ਜਿਣਸੀ ਸੋਸ਼ਣ ਦਾ ਖ਼ਦਸ਼ਾ

On Punjab

ਵਿਸ਼ਵ ਕੱਪ 2019 ਲਈ ਇੰਗਲੈਂਡ ਤੇ ਨਿਊਜ਼ੀਲੈਂਡ ‘ਚ ਖ਼ਿਤਾਬੀ ਮੁਕਾਬਲਾ ਅੱਜ, ਭਾਰਤੀ ਕਰ ਰਹੇ ਟਿਕਟਾਂ ਦੀ ਬਲੈਕ

On Punjab

ਕੈਂਸਰ ਨਾਲ ਜੰਗ ਲੜਦੇ ਹੋਏ ਨਜ਼ਰ ਆਇਆ ਹਿਨਾ ਖਾਨ ਦਾ ਇਹ ਹਿੰਮਤ ਵਾਲਾ ਰੂਪ, ਹਸਪਤਾਲ ਦੀ ਤਸਵੀਰ ਦੇਖ ਕੇ ਫੈਨਜ਼ ਕੀ ਕਿਹਾ

On Punjab