PreetNama
ਖੇਡ-ਜਗਤ/Sports News

ਕ੍ਰਿਕਟ ਵਰਲਡ ਕੱਪ ‘ਚ ਲੱਗੇ ਖ਼ਾਲਿਸਤਾਨ ਦੇ ਨਾਅਰੇ

ਮਨਚੈਸਟਰ: ਇੱਥੋਂ ਭਾਰਤ-ਨਿਊਜ਼ੀਲੈਂਡ ਦੇ ਮੈਚ ਦਰਮਿਆਨ ਖ਼ਾਲਿਸਤਾਨ ਪੱਖੀ ਕਾਰਕੁਨਾਂ ਨੂੰ ਸਥਾਨਕ ਪੁਲਿਸ ਵੱਲੋਂ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਉਨ੍ਹਾਂ ‘ਤੇ ਇਲਜ਼ਾਮ ਹੈ ਕਿ ਉਹ ਭਾਰਤ ਖ਼ਿਲਾਫ਼ ਪ੍ਰਚਾਰ ਕਰ ਰਹੇ ਸੀ। ਘਟਨਾ ਮੰਗਲਵਾਰ ਨੂੰ ਉਸ ਸਮੇਂ ਵਾਪਰੀ ਜਦ ਦੋਵਾਂ ਟੀਮਾਂ ਦਰਮਿਆਨ ਸੈਮੀ-ਫਾਈਨਲ ਮੁਕਾਬਲਾ ਜਾਰੀ ਸੀ।

ਕੌਮਾਂਤਰੀ ਕ੍ਰਿਕਟ ਕੌਂਸਲ ਦੇ ਬੁਲਾਰੇ ਨੇ ਦੱਸਿਆ ਕਿ ਮੈਚ ਦੌਰਾਨ ਖੇਡ ਪ੍ਰਸ਼ੰਸਕਾਂ ਦਰਮਿਆਨ ਛੋਟੇ ਜਿਹੇ ਝੁੰਡ ਨੇ ਸਿਆਸੀ ਪ੍ਰਦਰਸ਼ਨ ਕਰਕੇ ਟਿਕਟ ਦੇ ਨੇਮਾਂ ਤੇ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਇਸ ਲਈ ਉਨ੍ਹਾਂ ਨੂੰ ਮੈਦਾਨ ਵਿੱਚੋਂ ਜਾਣ ਲਈ ਕਿਹਾ ਗਿਆ। ਪ੍ਰਦਰਸ਼ਨਕਾਰੀ ਪੰਜਾਬ ਨੂੰ ਖ਼ਾਲਿਸਤਾਨ ਵਜੋਂ ਵੱਖਰਾ ਦੇਸ਼ ਬਣਾਉਣ ਲਈ ਰੈਫਰੰਡਮ ਕਰਵਾਉਣ ਲਈ ਪ੍ਰਚਾਰ ਕਰ ਰਹੇ ਸਨ।
ਬੁਲਾਰੇ ਨੇ ਕਿਹਾ ਕਿ ਅਸੀਂ ਆਈਸੀਸੀ ਵਿਸ਼ਵ ਕੱਪ ਦੌਰਾਨ ਕਿਸੇ ਨੂੰ ਸਿਆਸੀ ਸੰਦੇਸ਼ ਦੇਣ ਦੀ ਆਗਿਆ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਪਹਿਲਾਂ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਰੋਸ ਪ੍ਰਦਰਸ਼ਨ ਬੰਦ ਕਰਨ ਲਈ ਕਿਹਾ ਗਿਆ, ਜਦ ਉਨ੍ਹਾਂ ਮਨ੍ਹਾ ਕਰ ਦਿੱਤਾ ਤਾਂ ਉਨ੍ਹਾਂ ਬਾਹਰ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ-ਸ਼੍ਰੀਲੰਕਾ ਦਰਮਿਆਨ ਖੇਡੇ ਗਏ ਆਖਰੀ ਲੀਗ ਮੈਚ ਦੌਰਾਨ ਕਸ਼ਮੀਰ ਬਾਰੇ ਭਾਰਤ ਵਿਰੋਧੀ ਪੋਸਟਰਾਂ ਨੂੰ ਹਵਾਈ ਜਹਾਜ਼ ਰਾਹੀਂ ਲਹਿਰਾਇਆ ਗਿਆ ਸੀ। ਖੇਡ ਦੌਰਾਨ ਮੈਚ ਤੋਂ ‘No Fly Zone’ ਐਲਾਨਿਆ ਹੁੰਦਾ ਹੈ, ਭਾਵ ਮੈਦਾਨ ਉੱਪਰੋਂ ਕੋਈ ਵੀ ਜਹਾਜ਼ ਉਡਾਣ ਨਹੀਂ ਭਰ ਸਕਦਾ। ਅਜਿਹੇ ਵਿੱਚ ਇਹ ਘਟਨਾ ਵਾਪਰੀ, ਇਸ ‘ਤੇ ਕਾਫੀ ਵਿਵਾਦ ਖੜ੍ਹਾ ਹੋਇਆ ਸੀ।

Related posts

ਜਾਣੋ ਆਖਿਰ ਕਿਉਂ ਇਸ ਮਹਾਨ ਖਿਡਾਰੀ ਨੇ ਟੀਮ ਇੰਡੀਆ ਤੋਂ ਮੰਗੀ ਸਪਾਂਸਰਸ਼ਿਪ, ਮੀਡੀਆ ਪਲੇਟਫਾਰਮ ਕੂ (KOO) ਐਪ ‘ਤੇ ਕੀਤੀ ਪੋਸਟ

On Punjab

Shooting World Cup : ਮੇਹੁਲੀ ਤੇ ਤੁਸ਼ਾਰ ਨੇ ਮੈਡਲ ਕੀਤਾ ਪੱਕਾ, ਗੋਲਡ ਦੇ ਮੁਕਾਬਲੇ ‘ਚ ਹੰਗਰੀ ਦੀ ਟੀਮ ਨਾਲ ਹੋਵੇਗਾ ਮੁਕਾਬਲਾ

On Punjab

ਪਹਿਲੇ ਸੈਮੀਫਾਈਨਲ ਦੀ ਸ਼ੁਰੂਆਤ, ਟੌਸ ਜਿੱਤ ਪਹਿਲਾਂ ਬੱਲੇਬਾਜ਼ੀ ਕਰੇਗਾ ਨਿਊਜ਼ੀਲੈਂਡ

On Punjab