PreetNama
ਖੇਡ-ਜਗਤ/Sports News

ਕ੍ਰਿਕਟ ਖਿਡਾਰੀ ਮੀਆਂਦਾਦ ਸਰਹੱਦ ‘ਤੇ ਲਾਉਣਗੇ ਸ਼ਾਂਤੀ ਦੇ ‘ਛੱਕੇ’

ਨਵੀਂ ਦਿੱਲੀਜੰਮੂਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹੁਣ ਤਕ ਪਾਕਿਸਤਾਨ ‘ਚ ਹਲਚਲ ਸ਼ਾਂਤ ਨਹੀਂ ਹੋਈ। ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਤੇ ਕੋਚ ਜਾਵੇਦ ਮੀਆਂਦਾਦ ਨੇ ਸਰਹੱਦ ਤੇ ਬਣੇ ਤਣਾਅ ਦੌਰਾਨ ਸ਼ਾਂਤੀ ਦਾ ਹੋਕਾ ਦਿੱਤਾ ਹੈ। ਉਂਝਕੁਝ ਦਿਨ ਪਹਿਲਾਂ ਹੀ ਮੀਆਂਦਾਦ ਨੇ ਭਾਰਤ ਨੂੰ ਪਰਮਾਣੂ ਬੰਬ ਨਾਲ ਉੱਡਾਉਣ ਦੀ ਧਮਕੀ ਦਿੱਤੀ ਸੀ ਪਰ ਹੁਣ ਨਰਮ ਪੈ ਗਏ ਹਨ। ਮਿਆਂਦਾਦ ਨੇ ਐਤਵਾਰ ਨੂੰ ਵੀਡੀਓ ਜਾਰੀ ਕੀਤਾ ਜਿਸ ‘ਚ ਉਨ੍ਹਾਂ ਕਿਹਾ, “ਪਾਕਿ ਤੇ ਇੱਥੋਂ ਦੀ ਆਵਾਮ ਨੂੰ ਅਮਨ ਚਾਹੀਦਾ ਹੈ। ਮੈਂ ਸਰਹੱਦ ‘ਤੇ ਇਹ ਸੁਨੇਹਾ ਲੈ ਕੇ ਜਾਵਾਂਗਾ।

ਮੀਆਂਦਾਦਾ ਨੇ ਕਿਹਾ, “ਕਸ਼ਮੀਰ ਦੇ ਲੋਕ ਲੰਬੇ ਸਮੇਂ ਤੋਂ ਲੜਦੇ ਆ ਰਹੇ ਹਨ। ਮੈਂ ਅਮਨ ਸੁਨੇਹਾ ਲੈ ਕੇ ਸਰਹੱਦ ‘ਤੇ ਜਾਵਾਂਗਾ। ਸਾਰੇ ਲੋਕ ਫੇਰ ਚਾਹੇ ਉਹ ਕਿਸੇ ਵੀ ਖੇਤਰ ਦੇ ਹਨ,ਅਪੀਲ ਹੈ ਕਿ ਉਹ ਮੇਰਾ ਸਾਥ ਦੇਣ। ਦੁਨੀਆ ਤੋਂ ਜੋ ਵੀ ਮੇਰੇ ਨਾਲ ਉੱਥੇ ਜਾਣਾ ਚਾਹੁੰਦੇ ਹਨਮੈਂ ਉਨ੍ਹਾਂ ਨੂੰ ਨਾਲ ਲੈ ਕੇ ਜਾਵਾਂਗਾ। ਅਸੀਂ ਕਸ਼ਮੀਰੀਆ ਦੇ ਨਾਲ ਹਾਂ ਤੇ ਹਮੇਸ਼ਾ ਰਹਾਂਗੇ। ਇਸ ‘ਚ ਕੋਈ ਸਾਨੂੰ ਵੱਖ ਨਹੀਂ ਕਰ ਸਕਦਾ। ਮੈਂ ਚਾਹੁੰਦਾ ਹਾਂ ਕਿ ਭਾਰਤ ਤੇ ਪਾਕਿਸਤਾਨ ਹਰ ਮਸਲੇ ਨੂੰ ਸ਼ਾਂਤੀ ਨਾਲ ਨਿਬੇੜਣ।”

Related posts

ਪੰਜਾਬੀ ਗੱਭਰੂ ਸ਼ੁਭਮਨ ਗਿੱਲ ਨੇ ਚੁੱਕੇ ਫੱਟੇ, ਤੋੜਿਆ ਗੌਤਮ ਗੰਭੀਰ ਦਾ 17 ਸਾਲ ਪੁਰਾਣਾ ਰਿਕਾਰਡ

On Punjab

ਕੀ ਇਸ ਵਾਰ ਰੱਦ ਹੋਣਗੀਆਂ ਓਲੰਪਿਕ ਖੇਡਾਂ? ਜਾਣੋ ਕਾਰਨ…

On Punjab

ਰੋਨਾਲਡੋ ਨੂੰ ‘ਪਲੇਅਰ ਆਫ ਦ ਸੈਂਚੁਰੀ’ ਦਾ ਪੁਰਸਕਾਰ

On Punjab