74.08 F
New York, US
August 6, 2025
PreetNama
ਰਾਜਨੀਤੀ/Politics

ਕੋਰ ਕਮੇਟੀ ਦੀ ਮੀਟਿੰਗ ‘ਚ ਹਿੱਸਾ ਲੈਣ ਚੰਡੀਗੜ੍ਹ ਪੁੱਜੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ- ਅਕਾਲੀ ਦਲ ਹਾਰਿਆਂ ਨਹੀਂ ਬਲਕਿ…

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਕਿਹਾ ਕਿ ਅਕਾਲੀ ਦਲ ਹਾਰਿਆ ਨਹੀਂ ਬਲਕਿ ਇਹ ਤਾਂ ਇਕ ਪਾਰਟੀ ਦੇ ਹੱਕ ‘ਚ ਲਹਿਰ ਚੱਲ ਰਹੀ ਸੀ ਜਿਸ ਕਰਕੇ ਸਾਰੀਆਂ ਪਾਰਟੀਆਂ ਦੇ ਵੱਡੇ ਆਗੂ ਚੋਣ ਹਾਰ ਗਏ ਹਨ। ਬਾਦਲ ਅੱਜ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ‘ਚ ਹਿੱਸਾ ਲੈਣ ਆਏ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਪਾਰਟੀ ਹਾਰ ਦੇ ਕਾਰਨਾਂ ਦ‍ਾ ਪਤਾ ਲਗਾਉਣ ਲਈ ਸਾਰੇ ਬਿੰਦੂਆਂ ‘ਤੇ ਗੱਲਬਾਤ ਕਰੇਗੀ। ਪਾਰਟੀ ‘ਚ ਬਦਲਾਅ ਕਰਨ ਦੀਆਂ ਉੱਠ ਰਹੀਆਂ ਸੁਰਾਂ ਨੂੰ ਲੈ ਕੇ ਬਾਦਲ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਐਮਰਜੈਂਸੀ ਤੋਂ ਬਾਅਦ ਅਕਾਲੀ ਦਲ ਦੇ ਹੱਕ ‘ਚ ਇਕ ਵੱਡੀ ਲਹਿਰ ਚੱਲੀ ਸੀ ਤਾਂ ਉਸ ਸਮੇਂ ਅਕਾਲੀ ਦਲ ਨੇ ਰਿਕਾਰਡ ਜਿੱਤ ਹਾਸਲ ਕੀਤੀ ਸੀ। ਬਾਦਲ ਨੇ ਕਿਹਾ ਕਿ ਉਹ ਪੰਜਾਬ ਅਤੇ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ‘ਤੇ ਲਿਆਉਣ ਲਈ ਪੰਥਕ ਰਵਾਇਤਾਂ ਅਨੁਸਾਰ ਕੰਮ ਕਰਦੇ ਰਹਿਣਗੇ।

Related posts

ਮਾਰਚ 2026 ਤੱਕ ਦੇਸ਼ ਨੂੰ ਨਕਸਲਵਾਦ ਤੋਂ ਮੁਕਤ ਕਰਾਂਗੇ: ਸ਼ਾਹ

On Punjab

ਬੰਬਾਂ ਬਾਰੇ ਬਿਆਨ: ਮੁਹਾਲੀ ਥਾਣੇ ਵਿਚ ਪੇਸ਼ ਨਹੀਂ ਹੋਏ ਪ੍ਰਤਾਪ ਬਾਜਵਾ

On Punjab

ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਨਕਸਲੀ ਹਲਾਕ

On Punjab