PreetNama
ਸਿਹਤ/Health

ਕੋਰੋਨਾ ਵੈਕਸੀਨ: ਪਹਿਲੀ ਦਵਾਈ Covishield ਦਾ ਪਹਿਲਾ ਟੀਕਾ ਦੋ ਭਾਰਤੀਆਂ ਨੂੰ ਲਾਇਆ, ਜਾਣੋ ਦੋਵਾਂ ਦੀ ਸਥਿਤੀ

ਪੁਣੇ: ਭਾਰਤੀ ਵਿਦਿਆਪੀਠ ਮੈਡੀਕਲ ਕਾਲਜ ਤੇ ਹਸਪਤਾਲ ਨੇ ਕਿਹਾ ਹੈ ਕਿ ਜਿਨ੍ਹਾਂ ਦੋ ਵਿਅਕਤੀਆਂ ਨੂੰ ਆਕਸਫੋਰਡ ਵੱਲੋਂ ਬਣਾਇਆ ਕੋਵਿਡ-19 ਦਾ ਟੀਕਾ ਲਾਇਆ ਗਿਆ, ਉਨ੍ਹਾਂ ਦੀ ਸਿਹਤ ਸਬੰਧੀ ਜ਼ਰੂਰੀ ਮਾਪਦੰਡ ਨਾਰਮਲ ਹਨ। ਦੱਸ ਦਈਏ ਹਸਪਤਾਲ ਵੱਲੋਂ ਇੱਕ ਸੀਨੀਅਰ ਡਾਕਟਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਕਲੀਨੀਕਲ ਟ੍ਰਾਈਲ ਦੇ ਦੂਜੇ ਪੜਾਅ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ, ਪੁਣੇ ਵੱਲੋਂ ਤਿਆਰ ਕੀਤਾ ਗਿਆ ਕੋਵਿਸ਼ੀਲਡ ਟੀਕੇ ਦਾ ਪਹਿਲਾ ‘ਸ਼ੌਟ’ ਬੁੱਧਵਾਰ ਨੂੰ 32 ਤੇ 48 ਸਾਲ ਦੇ ਦੋ ਵਿਅਕਤੀਆਂ ਨੂੰ ਲਾਇਆ ਗਿਆ। ਇੱਕ ਅਧਿਕਾਰੀ ਨੇ ਕਿਹਾ ਕਿ ਇਸ ਦੀ ਖੁਰਾਕ ਇੱਕ ਮਹੀਨੇ ਬਾਅਦ ਦੁਹਰਾਈ ਜਾਏਗੀ।

ਮੈਡੀਕਲ ਕਾਲਜ ਤੇ ਹਸਪਤਾਲ ਦੇ ਡਿਪਟੀ ਡਾਇਰੈਕਟਰ ਮੈਡੀਸਨ ਦੇ ਡਾਕਟਰ ਜਤਿੰਦਰ ਓਸਵਾਲ ਨੇ ਕਿਹਾ, “ਕੱਲ੍ਹ ਤੋਂ ਸਾਡੀ ਮੈਡੀਕਲ ਟੀਮ ਦੋਵਾਂ ਲੋਕਾਂ ਦੇ ਸੰਪਰਕ ਵਿੱਚ ਹੈ ਤੇ ਉਹ ਦੋਵੇਂ ਠੀਕ ਹਨ। ਟੀਕਾਕਰਨ ਤੋਂ ਬਾਅਦ ਉਨ੍ਹਾਂ ਨੂੰ ਕੋਈ ਦਰਦ, ਬੁਖਾਰ, ਟੀਕੇ ਦੇ ਕੋਈ ਮਾੜੇ ਪ੍ਰਭਾਵ ਜਾਂ ਕੋਈ ਹੋਰ ਬੇਅਰਾਮੀ ਨਹੀਂ ਹੈ।”

ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਟੀਕਾ ਲਵਾਉਣ ਤੋਂ ਬਾਅਦ ਦੋਵਾਂ ’ਤੇ ਅੱਧੇ ਘੰਟੇ ਲਈ ਨਿਗਰਾਨੀ ਰੱਖੀ ਗਈ, ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਘਰ ਜਾਣ ਦਿੱਤਾ ਗਿਆ। ਡਾ. ਓਸਵਾਲ ਨੇ ਕਿਹਾ, “ਉਨ੍ਹਾਂ ਨੂੰ ਸਾਰੇ ਲੋੜੀਂਦੇ ਨੰਬਰ ਦਿੱਤੇ ਗਏ ਸੀ ਜਿਸ ‘ਤੇ ਐਮਰਜੈਂਸੀ ਦੀ ਸਥਿਤੀ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਸਾਡੀ ਮੈਡੀਕਲ ਟੀਮ ਵੀ ਉਨ੍ਹਾਂ ਨਾਲ ਨਿਰੰਤਰ ਸੰਪਰਕ ਵਿੱਚ ਹੈ।

Related posts

ਹਰਾ ਸੇਬ ਸਰੀਰ ਲਈ ਫਾਇਦੇਮੰਦ ਹੁੰਦਾ ਹੈ

On Punjab

Makhana Benefits: ਭਾਰ ਘਟਾਉਣ ਤੋਂ ਲੈ ਕੇ ਫਰਟੀਲਿਟੀ ਵਧਾਉਣ ਤਕ, ਜੇਕਰ ਤੁਸੀਂ ਰੋਜ਼ਾਨਾ ਮਖਾਨਾ ਖਾਂਦੇ ਹੋ ਤਾਂ ਤੁਹਾਨੂੰ ਮਿਲਣਗੇ ਇਹ 8 ਜਬਰਦਸਤ ਫਾਇਦੇ

On Punjab

ਕੋਰੋਨਾ ਵੈਕਸੀਨ ਲਈ ਮਾਰੀਆਂ ਜਾਣਗੀਆਂ 5 ਲੱਖ ਤੋਂ ਜ਼ਿਆਦਾ ਸ਼ਾਰਕ ?

On Punjab