62.67 F
New York, US
August 27, 2025
PreetNama
ਸਮਾਜ/Social

ਕੋਰੋਨਾ ਵਾਇਰਸ ਬਾਰੇ ਨਵਾਂ ਖੁਲਾਸਾ, ਚੀਨ ‘ਚ ਕਈ ਸਾਲਾਂ ਤੋਂ ਵਾਇਰਸ ਮੌਜੂਦ

ਨਵੀਂ ਦਿੱਲੀ: ਕੋਰੋਨਾ ਵਾਇਰਸ ਬਾਰੇ ਦੁਨੀਆਂ ਭਰ ‘ਚ ਵੱਖ-ਵੱਖ ਅਧਿਐਨ ਹੋ ਰਹੇ ਹਨ। ਇਸ ਦਰਮਿਆਨ ਚੀਨੀ ਵਿਗਿਆਨੀਆਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 2012 ‘ਚ ਮੋਜਿਆਂਗ ਸੂਬੇ ‘ਚ ਕੋਰੋਨਾ ਵਾਇਰਸ ਨਾਲ ਮਿਲਦਾ-ਜੁਲਦਾ ਵਾਇਰਸ ਪਾਇਆ ਗਿਆ ਸੀ।

‘ਦ ਸੰਡੇ ਟਾਇਮਜ਼’ ਮੁਤਾਬਕ ਵਾਇਰਸ ਦਾ ਪਤਾ ਚਮਗਿੱਦੜਾਂ ਨਾਲ ਭਰੀ ਖਾਲੀ ਪਈ ਤਾਂਬੇ ਦੀ ਖਾਨ ‘ਚ ਲੱਗਿਆ ਸੀ। ਸਾਲ 2012 ‘ਚ ਚਮਗਿੱਦੜਾਂ ਨਾਲ ਭਰੀ ਖਾਨ ਦਾ ਦੌਰਾ ਕਰਨ ਵਾਲੇ ਛੇ ਲੋਕ ਇਨਫੈਕਟਡ ਪਾਏ ਗਏ ਸਨ। ਬਾਅਦ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ।

ਖਾਨ ਦਾ ਦੌਰਾ ਕਰਨ ਵਾਲੇ ਛੇ ਲੋਕਾਂ ਨੂੰ ਬੁਖਾਰ, ਲਗਾਤਾਰ ਖੰਘ, ਪੂਰੇ ਸਰੀਰ ‘ਚ ਦਰਦ ਤੇ ਸਾਹ ਲੈਣ ‘ਚ ਔਖਿਆਈ ਦਾ ਸਾਹਮਣਾ ਕਰਨਾ ਪਿਆ ਸੀ। ਇਹੀ ਲੱਛਣ ਵਰਤਮਾਨ ‘ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਵਾਲੇ ਲੋਕਾਂ ‘ਚ ਪਾਏ ਜਾ ਰਹੇ ਹਨ।

ਉਸ ਸਮੇਂ ਵਾਇਰਸ ਨੂੰ RaBtCoV/4991 ਦਾ ਨਾਂਅ ਦਿੱਤਾ ਗਿਆ ਸੀ। ਹੁਣ ਇਕ ਨਵੀਂ ਖੋਜ ਮੁਤਾਬਕ RaBtCoV/4991 ਵਾਇਰਸ ਨੂੰ SARS-Cov-2 ਵਾਇਰਸ ਨਾਲ ਕਾਫੀ ਮਿਲਦਾ ਜੁਲਦਾ ਦੱਸਿਆ ਗਿਆ ਹੈ।

ਵਿਗਿਆਨੀ ਖਾਨ ਦੀ ਸਤ੍ਹਾ ‘ਤੇ ਮਿਲੇ ਚਮਗਿੱਦੜਾਂ ਦੇ ਮਲ ਦੇ ਨਮੂਨੇ ਨੂੰ ਵੁਹਾਨ ਦੀ ਲੈਬ ‘ਚ ਜਾਂਚ ਕਰ ਰਹੇ ਸਨ। ਨਵੀਂ ਖੋਜ ‘ਚ ਦੱਸਿਆ ਗਿਆ ਕਿ ਕੋਰੋਨਾ ਵਾਇਰਸ ਸ਼ੁਰੂਆਤੀ ਸ਼ਕਲ ‘ਚ ਇਨਸਾਨਾਂ ‘ਚ ਫੈਲਿਆ ਸੀ। ਇਹ ਕੋਵਿਡ-19 ਦਾ ਕਾਰਨ ਬਣਨ ਵਾਲੇ ਵਾਇਰਸ ਨਾਲ 96.02 ਫੀਸਦ ਮਿਲਦਾ ਹੈ।

Related posts

ਯਮੁਨਾ ਪ੍ਰਦੂਸ਼ਣ: ਮਾਲੀਵਾਲ ਵੱਲੋਂ ਕੇਜਰੀਵਾਲ ਦੀ ਰਿਹਾਇਸ਼ ਅੱਗੇ ਮੁਜ਼ਾਹਰਾ

On Punjab

ਵੱਡੀ ਸਫ਼ਲਤਾ: ਭਾਰਤ UN ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਰਿਕਾਰਡ ਛੇਵੇਂ ਕਾਰਜਕਾਲ ਲਈ ਚੁਣਿਆ ਗਿਆ

On Punjab

ਚੀਨ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼, ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਏਸੀ ਸ਼ੀ ਜਿਨਪਿੰਗ ਨਾਲ ਕਰਨਗੇ ਮੁਲਾਕਾਤ

On Punjab