PreetNama
ਸਮਾਜ/Social

ਕੋਰੋਨਾ ਵਾਇਰਸ ਨੂੰ ਰੋਕਣ ਲਈ ਸਿਰਫ 2 ਘੰਟੇ ਦੀ ਨੀਂਦ ਸੌਂ ਰਹੀ ਹੈ ਇਹ ਵਿਗਿਆਨੀ

scientist sleeping two hours: ਇੱਕ ਵਿਗਿਆਨੀ ਮਹਿਲਾ ਲੋਕਾਂ ਨੂੰ ਮਾਰੂ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਲਗਾਤਾਰ ਦਿਨ ਰਾਤ ਮਿਹਨਤ ਕਰ ਰਹੀ ਹੈ। ਕੇਟ ਬ੍ਰੋਡਰਿਕ, ਜੋ ਕਿ ਸਕਾਟਲੈਂਡ ਦੀ ਰਹਿਣ ਵਾਲੀ ਹੈ, ਕੋਰੋਨਾ ਵਾਇਰਸ ਨੂੰ ਰੋਕਣ ਲਈ ਇੱਕ ਦਵਾਈ ਬਨਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਬ੍ਰੋਡਰਿਕ ਇੱਕ ਰਾਤ ਵਿੱਚ ਸਿਰਫ 2 ਘੰਟੇ ਹੀ ਸੌਂ ਰਹੀ ਹੈ।

ਬ੍ਰੋਡਰਿਕ ਲਗਭਗ 20 ਸਾਲਾਂ ਤੋਂ ਖਤਰਨਾਕ ਬਿਮਾਰੀਆਂ ਤੋਂ ਬਚਾਅ ਲਈ ਟੀਕੇ ਤਿਆਰ ਕਰ ਰਹੀ ਹੈ। ਇਸ ਤੋਂ ਪਹਿਲਾ ਬ੍ਰੋਡਰਿਕ ਨੂੰ ਇਬੋਲਾ, ਜੀਕਾ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਦਵਾਈਆਂ ਬਣਾਉਣ ਵਿੱਚ ਵੀ ਸਫਲਤਾ ਮਿਲੀ ਹੈ।

ਡਾ: ਬ੍ਰੋਡਰਿਕ ਨੇ ਕਿਹਾ ਕਿ ਉਹ ਮਹਿਸੂਸ ਕਰਦੀ ਹੈ ਕਿ ਇਹ ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਕੰਮ ਨੂੰ ਜਲਦੀ ਪੂਰਾ ਕਰੇ। ਇਸ ਵੇਲੇ ਚੂਹਿਆਂ ਅਤੇ ਸੂਰਾਂ ‘ਤੇ ਦਵਾਈ ਦਾ ਟੈਸਟ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਸਾਰੀ ਉਮਰ ਤਬਦੀਲੀ ਲਿਆਉਣ ਲਈ ਕੰਮ ਕਰਦੀ ਰਹੀ ਹੈ ਅਤੇ ਹੁਣ ਕਿਸੇ ਵੀ ਸ਼ਰਤ ਤੇ ਉਹ ਕੋਰੋਨਾ ਵਾਇਰਸ ਤੋਂ ਬਚਣ ਲਈ ਦਵਾਈ ਤਿਆਰ ਕਰੇਗੀ।

ਅਮਰੀਕਾ ਦੇ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਕੰਮ ਕਰਨ ਵਾਲੀ ਡਾ. ਬਰੌਡਰਿਕ ਕੋਲ ਇਕ ਖੋਜ ਕਰਨ ਵਾਲੀ ਟੀਮ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਉਹ ਔਸਤਨ ਰਾਤ ਨੂੰ ਸਿਰਫ 2 ਘੰਟੇ ਸੌ ਰਹੀ ਹੈ। ਦੋ ਬੱਚਿਆਂ ਦੀ ਮਾਂ, ਡਾ. ਬਰੌਡਰਿਕ ਨੇ ਦੱਸਿਆ ਕਿ ਉਹ ਛੁੱਟੀਆਂ ਬਿਤਾ ਰਹੀ ਸੀ ਜਦੋਂ ਉਸ ਨੂੰ ਚੀਨ ਦੇ ਵੁਹਾਨ ਵਿੱਚ ਕੋਰੋਨਾ ਵਾਇਰਸ ਫੈਲਣ ਦੀ ਜਾਣਕਾਰੀ ਮਿਲੀ। ਜਿਵੇਂ ਹੀ ਚੀਨੀ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਦੇ ਜੈਨੇਟਿਕ ਕੋਡ ਨੂੰ ਜਾਰੀ ਕੀਤਾ, ਡਾ ਬਰੌਡਰਿਕ ਨੇ 3 ਘੰਟਿਆਂ ਦੇ ਅੰਦਰ ਦਵਾਈ ਨੂੰ ਤਿਆਰ ਕੀਤਾ। ਉਨ੍ਹਾਂ ਕਿਹਾ ਕਿ ਦਵਾਈ ਦੇ ਤਿਆਰ ਹੋਣ ਦੇ ਅਗਲੇ ਹੀ ਦਿਨ ਇਸ ਨੂੰ ਅਗਲੀ ਤਿਆਰੀ ਲਈ ਫੈਕਟਰੀ ਭੇਜਿਆ ਗਿਆ ਸੀ।

Related posts

ਨੀ ਬੜੇ ਰੂਹਾ ਦੇ

Pritpal Kaur

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਰਾਹਤ ! ਪੁਰਾਣੀ ਪੈਨਸ਼ਨ ਬਹਾਲ ਕਰਨ ‘ਤੇ ਵਿਚਾਰ ਕਰ ਰਹੀ ਹੈ ਸਰਕਾਰ

On Punjab

ਬੌਸ ਨੇ ਮਹਿਲਾਂ ਪੇਂਟਰ ਨੂੰ ਦਿੱਤਾ ਪੌੜੀ ਚੜ੍ਹਦੇ ਸਮੇਂ ਸਟਾਕਿੰਗ ਪਾਉਣ ਦੇ ਆਦੇਸ਼, ਔਰਤ ਨੇ ਕਰ ਦਿੱਤਾ ਜਿਨਸੀ ਸੋਸ਼ਣ ਦਾ ਕੇਸ

On Punjab