PreetNama
ਖੇਡ-ਜਗਤ/Sports News

ਕੋਰੋਨਾ ਵਾਇਰਸ ਦੀ ਚਿੰਤਾ ‘ਚ ਹੋਈ ਟੋਕੀਓ ਓਲੰਪਿਕ ਮਸ਼ਾਲ ਰਿਲੇਅ ਦੀ ਸ਼ੁਰੂਆਤ

ਜਾਪਾਨ ਦੇ ਫੁਕੁਸ਼ਿਮਾ ਸੂਬਾ ਤੋਂ ਵੀਰਵਾਰ ਨੂੰ ਇਸ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਦੀ ਮਸ਼ਾਲ ਰਿਲੇਅ ਦੀ ਸ਼ੁਰੂਆਤ ਹੋ ਗਈ। ਕੋਰੋਨਾ ਵਾਇਰਸ ਦੀ ਚਿੰਤਾ ‘ਚ ਮਸ਼ਾਲ ਰਿਲੇਅ ਦਾ ਆਗਾਜ਼ ਹੋਇਆ ਹੈ। ਜਾਪਾਨ ‘ਚ ਟੋਕੀਓ ਓਲੰਪਿਕ 2020 ਲਈ ਮਸ਼ਾਲ ਰਿਲੇਅ 121 ਦਿਨਾਂ ਤਕ ਚਲੇਗੀ। ਇਸ ਪ੍ਰੋਗਰਾਮ ਦਾ ਆਯੋਜਨ ਸਾਦਗੀ ਨਾਲ ਕੀਤਾ ਗਿਆ, ਜਿਸ ‘ਚ ਫੁਕੁਸ਼ਿਮਾ ਦੇ ਨਿਵਾਸੀਆਂ ਦੇ ਗਰੁੱਪ ‘ਚ ਆਪਣੀ ਪੇਸ਼ਕਾਰੀ ਦਿੱਤੀ।

ਓਲੰਪਿਕ ਮਸ਼ਾਲ ਰਿਲੇਅ ਸਮਾਗਮ ‘ਚ ਕੋਰੋਨਾ ਦੇ ਬਚਾਅ ਕਾਰਨ ਅੱਜ ਜਨਤਾ ਨੂੰ ਸ਼ਾਮਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। 2011 ਔਰਤਾਂ ਫੁੱਟਬਾਲ ਵਿਸ਼ਵ ਕੱਪ ਜੇਤੂ ਟੀਮ ਦੀ ਮੈਂਬਰ ਏਜੁਸਾ ਇਵਾਸ਼ਿਮਿਜੂ ਨੇ ਮਸ਼ਾਲ ਨੂੰ ਲਿਆ ਤੇ 14 ਹੋਰ ਟੀਮ ਦੇ ਮੈਂਬਰਾਂ ਭਾਵ ਕੋਚ ਨੋਰੀਓ ਸਾਸਾਕੀ ਨਾਲ ਜੇ ਵਿਲੇਜ ਨੈਸ਼ਨਲ ਟ੍ਰੈਨਿੰਗ ਸੈਂਟਰ ਤੋਂ ਰਿਲੇਅ ਦੀ ਸ਼ੁਰੂਆਤ ਕੀਤੀ। ਓਲੰਪਿਕ ਮਸ਼ਾਲ ਯਾਤਰਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਪੇਸ਼ਕਾਰੀਆਂ ਵੀ ਦੇਖਣ ਨੂੰ ਮਿਲੀਆਂ।

ਟੋਕੀਓ 2020 ਆਯੋਜਨ ਕਮੇਟੀ ਦੀ ਪ੍ਰਧਾਨ ਸੇਈਕੋ ਹੋਸ਼ਿਮੋਤੋ ਨੇ ਕਿਹਾ ਹੈ ਪਿਛਲੇ ਸਾਲ ਜਦੋਂ ਪੂਰੀ ਦੁਨੀਆ ਮੁਸ਼ਕਿਲ ਸਮੇਂ ‘ਚੋਂ ਲੰਘ ਰਹੀ ਸੀ ਅਜਿਹੇ ‘ਚ ਓਲੰਪਿਕ ਜੋਤੀ ਸ਼ਾਂਤ ਤੋਂ ਹੀ ਸਹੀ, ਪਰ ਮਜ਼ਬੂਤੀ ਨਾਲ ਜਲ ਰਹੀ ਸੀ। ਮਸ਼ਾਲ ਨਾਲ ਜਾਪਾਨੀ ਲੋਕਾਂ ਨੂੰ ਉਮੀਦ ਮਿਲੇਗੀ ਤੇ ਮੈਂ ਪੂਰੀ ਦੁਨੀਆ ‘ਚ ਸ਼ਾਂਤੀ ਦੀ ਪ੍ਰਾਥਨਾ ਕਰਦੀ ਹਾਂ। ਓਲੰਪਿਕ ਮਸ਼ਾਲ ਜਾਪਾਨ ਦੇ ਸਾਰੇ 47 ਸੂਬਿਆਂ ‘ਚ ਜਾਵੇਗੀ ਤੇ 23 ਜੁਲਾਈ ਨੂੰ ਓਲੰਪਿਕ ਖੇਡਾਂ ਦੇ ਉਦਘਾਟਨ ਸਮਾਗਮ ਤੋਂ ਪਹਿਲਾਂ ਆਪਣੀ ਯਾਤਰਾ ਖਤਮ ਕਰ ਲਵੇਗੀ।

Related posts

ਓਲੰਪਿਕ : ਸਟੇਡੀਅਮ ‘ਚ ਆ ਸਕਣਗੇ 10 ਹਜ਼ਾਰ ਦਰਸ਼ਕ

On Punjab

ICC CWC 2019: ਪਾਕਿ ਤੋਂ ਹਾਰਨ ਬਾਅਦ ਟੀਮ ਨੂੰ ਬੋਲੇ ਜੋ ਰੂਟ, ਘਬਰਾਉਣ ਦੀ ਲੋੜ ਨਹੀਂ

On Punjab

ਕੋਵਿਡ -19 ਯੋਧਿਆਂ ਦੇ ਸਨਮਾਨ ‘ਚ ਸਚਿਨ ਨਹੀਂ ਮਨਾਉਣਗੇ ਆਪਣਾ ਜਨਮ ਦਿਨ

On Punjab