PreetNama
ਫਿਲਮ-ਸੰਸਾਰ/Filmy

ਕੋਰੋਨਾ ਵਾਇਰਸ ਖਿਲਾਫ਼ ਜਾਰੀ ਜੰਗ ਲਈ ਕੋਹਲੀ ਤੇ ਅਨੁਸ਼ਕਾ ਨੇ ਦਾਨ ਕੀਤੀ ਵੱਡੀ ਰਕਮ

Anushka Virat Kohli donate: ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀਨੇ ਪੂਰੇ ਦੇਸ਼ ਵਿੱਚ ਤਬਾਹੀ ਮਚਾਈ ਹੋਈ ਹੈ । ਜਿਸ ਕਾਰਨ ਦੇਸ਼ ਭਰ ਵਿੱਚ ਲਾਕ ਡਾਊਨ ਲਾਗੂ ਹੈ । ਇਸ ਵਾਇਰਸ ਕਾਰਨ ਭਾਰਤ ਵਿੱਚ ਪ੍ਰਭਾਵਿਤ ਲੋਕਾਂ ਦੀ ਗਿਣਤੀ 1300 ਤੋਂ ਜ਼ਿਆਦਾ ਹੋ ਗਈ ਹੈ । ਜਿਸ ਕਾਰਨ ਦੇਸ਼ ਦੀ ਮਦਦ ਕਰਨ ਲਈ ਨੇਤਾ, ਸੂਬਾ ਨੇਤਾ ਤੇ ਕ੍ਰਿਕਟਰ ਅੱਗੇ ਆ ਰਹੇ ਹਨ ।

ਉੱਥੇ ਹੀ ਹੁਣ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਪੀਐੱਮ ਕੇਅਰ ਤੇ ਮਹਾਂਰਾਸ਼ਟਰ ਮੁੱਖ ਮੰਤਰੀ ਰਾਹਤ ਫੰਡ ਵਿੱਚ ਦਾਨ ਦਿੱਤਾ ਹੈ । ਹਾਲਾਂਕਿ ਕੋਹਲੀ ਨੇ ਆਪਣੀ ਮਦਦ ਦੀ ਰਾਸ਼ੀ ਦਾ ਖੁਲਾਸਾ ਨਹੀਂ ਕੀਤਾ ਹੈ । BCCI ਅਨੁਸਾਰ ਕੇਂਦਰੀ ਕਰਾਰ ਨਾਲ ਜੁੜਿਆ ਕੋਈ ਵੀ ਕ੍ਰਿਕਟਰ ਆਪਣੀ ਦਾਨ ਰਾਸ਼ੀ ਦਾ ਖੁਲਾਸਾ ਨਹੀਂ ਕਰ ਸਕਦਾ । ਇਸ ਸਬੰਧੀ ਵਿਰਾਟ ਕੋਹਲੀ ਨੇ ਟਵਿੱਟਰ ਦੇ ਜ਼ਰੀਏ ਜਾਣਕਾਰੀ ਦੇ ਦਿੱਤੀ ਹੈ । ਉਨ੍ਹਾਂ ਨੇ ਟਵੀਟ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਅਨੁਸ਼ਕਾ ਦੇ ਨਾਲ ਮਿਲ ਕੇ ਕੇਂਦਰ ਤੇ ਸੂਬਾ ਸਰਕਾਰ ਦੀ ਮਦਦ ਕੀਤੀ ਹੈ ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ BCCI ਵੱਲੋਂ ਇਸ ਮੁਸ਼ਕਿਲ ਸਮੇਂ ਵਿੱਚ 51 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ 50 ਲੱਖ ਰੁਪਏ ਦਾਨ ਕੀਤੇ ਸੀ । ਇਸ ਸੂਚੀ ਵਿੱਚ ਸੁਰੇਸ਼ ਰੈਨਾ, ਇਸ਼ਾਂਨ ਕਿਸ਼ਨ, ਅਜਿੰਕਯ ਰਹਾਨੇ ਅਤੇ ਸੌਰਵ ਤਿਵਾਰੀ ਵਰਗੇ ਖਿਡਾਰੀਆਂ ਦਾ ਨਾਂ ਸ਼ਾਮਿਲ ਹਨ, ਜਿਨ੍ਹਾਂ ਨੇ ਕੋਰੋਨਾ ਵਾਇਰਸ ਖਿਲਾਫ ਜੰਗ ਵਿਚ ਮਦਦ ਲਈ ਹੱਥ ਅੱਗੇ ਵਧਾਇਆ ਹੈ ।

Related posts

ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਦੇ ਸੰਗੀਤ ਸਮਾਰੋਹ ਦੀਆਂ ਤਸਵੀਰਾਂ

PreetNama

ਇਸ ਲਗਜ਼ਰੀ ਘਰ ਨੂੰ ਜਲਦ ਖਰੀਦਣਗੇ ਪ੍ਰਿੰਸ ਹੈਰੀ ਤੇ ਮੇਘਨ, ਟਾਮ ਹੈਂਕਸ ਹਨ ਗੁਆਂਢੀ

On Punjab

ਰਾਮਾਇਣ ਦੇ ‘ਰਾਵਣ’ ਅਰਵਿੰਦ ਤ੍ਰਿਵੇਦੀ ਦੇ ਮੌਤ ਦੀ ਅਫ਼ਵਾਹ, ‘ਲਕਛਮਣ’ ਸੁਨੀਲ ਲਹਿਰੀ ਨੇ ਦੱਸੀ ਸੱਚਾਈ

On Punjab