67.21 F
New York, US
August 27, 2025
PreetNama
ਸਮਾਜ/Social

ਕੋਰੋਨਾ ਮਗਰੋਂ ਹੁਣ ਚੀਨ ‘ਚ ਫੈਲਿਆ ਇੱਕ ਹੋਰ ਵਾਇਰਸ, 1 ਦੀ ਮੌਤ

China Hantavirus: ਕੋਰੋਨਾ ਵਾਇਰਸ ਦਾ ਕਹਿਰ ਹਾਲੇ ਮੁੱਕਿਆ ਹੀ ਨਹੀਂ ਕਿ ਇੱਕ ਹੋਰ ਵਾਇਰਸ ਨੇ ਚੀਨ ‘ਤੇ ਹਮਲਾ ਕਰ ਦਿੱਤਾ ਹੈ । ਚੀਨ ਵਿੱਚ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਇੱਕ ਵਿਅਕਤੀ ਹੰਤਾਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ । ਜਿਸ ਕਾਰਨ ਉਸਦੀ ਮੌਤ ਹੋ ਗਈ । ਮਿਲੀ ਜਾਣਕਾਰੀ ਅਨੁਸਾਰ ਯੁਨਾਨ ਪ੍ਰਾਂਤ ਦਾ ਇੱਕ ਵਿਅਕਤੀ ਸੋਮਵਾਰ ਨੂੰ ਇੱਕ ਬੱਸ ਵਿੱਚ ਕੰਮ ਲਈ ਸ਼ੈਂਡਾਂਗ ਪ੍ਰਾਂਤ ਵਾਪਸ ਆ ਰਿਹਾ ਸੀ ਕਿ ਇਸ ਦੌਰਾਨ ਉਸ ਦੀ ਮੌਤ ਹੋ ਗਈ । ਇਸ ਤੋਂ ਇਲਾਵਾ ਬੱਸ ਵਿੱਚ ਸਵਾਰ 32 ਹੋਰ ਲੋਕਾਂ ਦਾ ਵੀ ਹੰਤਾਵਾਇਰਸ ਦਾ ਟੈਸਟ ਕੀਤਾ ਗਿਆ ਹੈ ।

ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰ ਅਨੁਸਾਰ ਹੰਤਾਵਾਇਰਸ ਵਿਸ਼ਾਣੂਆਂ ਦਾ ਇੱਕ ਪਰਿਵਾਰ ਹੈ ਜੋ ਮੁੱਖ ਤੌਰ ‘ਤੇ ਚੂਹਿਆਂ ਰਾਹੀਂ ਫੈਲਦਾ ਹੈ ਤੇ ਲੋਕਾਂ ਵਿੱਚ ਵੱਖ-ਵੱਖ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ । ਇਹ ਹੰਤਾਵਾਇਰਸ ਪਲਮਨਰੀ ਸਿੰਡਰੋਮ (HPS) ਤੇ ਹੰਤਾਵਾਇਰਸ ਰੀਨਲ ਸਿੰਡਰੋਮ ਦੇ ਨਾਲ ਹੈਮੋਰਹੈਜਿਕ ਬੁਖਾਰ (HFRS)ਦਾ ਕਾਰਨ ਬਣ ਸਕਦਾ ਹੈ । ਇਹ ਬਿਮਾਰੀ ਹਵਾ ਰਾਹੀਂ ਨਹੀਂ ਬਲਕਿ ਸਿਰਫ ਲੋਕਾਂ ਵਿੱਚ ਪਿਸ਼ਾਬ, ਮਲ, ਚੂਹੇ ਦੇ ਥੁੱਕ ਦੇ ਸੰਪਰਕ ਵਿੱਚ ਆਉਣ ‘ਤੇ ਫੈਲ ਸਕਦੀ ਹੈ ।

ਹੰਤਾਵਾਇਰਸ ਦੇ ਲੱਛਣ
ਹੰਤਾਵਾਇਰਸ (HFRS) ਦੇ ਮੁੱਢਲੇ ਲੱਛਣਾਂ ਵਿੱਚ ਥਕਾਵਟ, ਬੁਖਾਰ ਤੇ ਮਾਸਪੇਸ਼ੀ ਦੇ ਦਰਦ ਦੇ ਨਾਲ-ਨਾਲ ਸਿਰ ਦਰਦ, ਚੱਕਰ , ਠੰਢ ਲੱਗਣਾ ਤੇ ਪੇਟ ਦੀਆਂ ਸਮੱਸਿਆਵਾਂ ਸ਼ਾਮਿਲ ਹਨ । ਸੀਡੀਸੀ ਅਨੁਸਾਰ ਜੇ ਇਲਾਜ ਨਾ ਕੀਤਾ ਗਿਆ ਤਾਂ ਇਹ ਖੰਘ ਤੇ ਸਾਹ ਦੀ ਕਮੀ ਦਾ ਕਾਰਨ ਬਣ ਸਕਦਾ ਹੈ ਤੇ ਮੌਤ ਹੋ ਸਕਦੀ ਹੈ ।
ਹਾਲਾਂਕਿ ਹੰਤਾਵਾਇਰਸ (HFRS) ਦੇ ਮੁਢਲੇ ਲੱਛਣ ਵੀ (HPS) ਜਿਹੇ ਰਹਿੰਦੇ ਹਨ, ਇਹ ਘੱਟ ਬਲੱਡ ਪ੍ਰੈਸ਼ਰ, ਗੰਭੀਰ ਸਦਮਾ, ਨਾੜੀ ਲੀਕ ਹੋਣਾ ਤੇ ਗੁਰਦੇ ਦੀ ਗੰਭੀਰ ਅਸਫਲਤਾ ਦਾ ਕਾਰਨ ਬਣ ਸਕਦਾ ਹੈ । HPS ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਨਹੀਂ ਹੋ ਸਕਦਾ, ਜਦੋਂ ਕਿ ਲੋਕਾਂ ਵਿੱਚ HFRS ਦਾ ਸੰਚਾਰ ਬਹੁਤ ਘੱਟ ਹੁੰਦਾ ਹੈ। ਸੀਡੀਸੀ ਦੇ ਅਨੁਸਾਰ, ਚੂਹਿਆਂ ਦੀ ਆਬਾਦੀ ਨੂੰ ਨਿਯੰਤਰਣ ਕਰਨਾ ਹੰਤਾਵਾਇਰਸ ਦੀ ਲਾਗ ਨੂੰ ਰੋਕਣ ਲਈ ਮੁੱਢਲੀ ਰਣਨੀਤੀ ਹੈ ।

Related posts

ਅੱਜ ਤੋਂ ‘ਵੰਦੇ ਭਾਰਤ ਮਿਸ਼ਨ’ ਸ਼ੁਰੂ, ਪੂਰੀ ਦੁਨੀਆ ‘ਚੋਂ ਭਾਰਤੀਆਂ ਦੀ ਹੋਵੇਗੀ ਘਰ ਵਾਪਸੀ

On Punjab

ਅਮਰੀਕਾ: ਟਰੰਪ ਦੇ ਹਲਫ਼ਦਾਰੀ ਸਮਾਗਮ ’ਚ ਸ਼ਾਮਲ ਹੋਣਗੇ ਜੈਸ਼ੰਕਰ

On Punjab

ਤੇਜ਼ੀ ਨਾਲ ਸੁਧਰ ਰਹੇ ਹਨ ਈਰਾਨ ਦੇ ਸਾਊਦੀ ਅਰਬ ਨਾਲ ਸਬੰਧ

On Punjab