70.43 F
New York, US
June 28, 2025
PreetNama
ਫਿਲਮ-ਸੰਸਾਰ/Filmy

ਕੋਰੋਨਾ ਨੂੰ ਮਾਤ ਦੇ ਐਸ਼ਵਰਿਆ ਤੇ ਆਰਾਧਿਆ ਪਹੁੰਚੀਆਂ ਘਰ

ਮੁੰਬਈ: ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ ਤੇ ਉਨ੍ਹਾਂ ਦੀ ਅੱਠ ਸਾਲ ਦੀ ਬੇਟੀ ਆਰਾਧਿਆ ਬੱਚਨ ਚੰਗੇ ਇਲਾਜ ਤੋਂ ਬਾਅਦ ਕੋਰੋਨਾ ਨੂੰ ਹਰਾ ਕੇ ਹਸਪਤਾਲ ਤੋਂ ਡਿਸਚਾਰਜ ਹੋ ਗਈਆਂ ਹਨ। ਐਸ਼ਵਰਿਆ ਤੇ ਆਰਾਧਿਆ ਦੋਵਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਤੇ ਦੋਵੇਂ ਘਰ ਪਹੁੰਚ ਗਈਆਂ ਹਨ। ਹਾਲਾਂਕਿ, ਅਜੇ ਇਹ ਸਾਫ ਨਹੀਂ ਹੋਇਆ ਕਿ ਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਨੂੰ ਹਸਪਤਾਲ ਤੋਂ ਕਦੋਂ ਛੁੱਟੀ ਦਿੱਤੀ ਜਾਵੇਗੀ। ਦੋਵਾਂ ਦੀ ਹਾਲਤ ਵਿੱਚ ਕਾਫ਼ੀ ਸੁਧਾਰ ਹੋਇਆ ਹੈ।

ਐਸ਼ ਤੇ ਅਰਾਧਿਆ ਬਾਰੇ ਅਭਿਸ਼ੇਕ ਵੱਚਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਤੇ ਨਾਲ ਹੀ ਇਸ ਲਈ ਸਾਰਿਆਂ ਦੀਆਂ ਪ੍ਰਾਰਥਨਾਵਾਂ ਦਾ ਧੰਨਵਾਦ ਕੀਤਾ। ਅਭਿਸ਼ੇਕ ਬੱਚਨ ਦਾ ਟਵੀਟ:Thank you all for your continued prayers and good wishes. Indebted forever. ??
Aishwarya and Aaradhya have thankfully tested negative and have been discharged from the hospital. They will now be at home. My father and I remain in hospital under the care of the medical staff.
4:03 PM · Jul 27, 2020
ਦੱਸ ਦਈਏ ਕਿ 12 ਜੁਲਾਈ ਨੂੰ ਐਸ਼ਵਰਿਆ ਤੇ ਆਰਾਧਿਆ ਦੀ ਰਿਪੋਰਟ ਪੌਜ਼ੇਟਿਵ ਆਈ ਸੀ। ਇਸ ਤੋਂ ਬਾਅਦ ਐਸ਼ਵਰਿਆ ਤੇ ਆਰਾਧਿਆ ਹੋਮ ਕੁਆਰੰਟੀਨ ਕੀਤਾ ਗਿਆ ਸੀ ਪਰ ਦੋਵਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 17 ਜੁਲਾਈ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

Related posts

ਦੇਸੀ ਗਰਲ ਪ੍ਰਿਅੰਕਾ ਜਲਦੀ ਹੀ ਕਰੇਗੀ ਵੈੱਬ ਸੀਰੀਜ਼ ‘ਚ ਐਂਟਰੀ, ਬਣੇਗੀ ਸੁਪਰਹੀਰੋ

On Punjab

ਆਮਿਰ ਖ਼ਾਨ ਦੀ ਧੀ ਇਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋਈਆਂ ਵਾਇਰਲ

On Punjab

ਕਰਨ ਔਜਲਾ ਦੇ ਲਾਈਵ ਸ਼ੋਅ ਨੇ ਮਚਾਈ ਹਲਚਲ, ਵੱਡੀ ਗਿਣਤੀ ‘ਚ ਪ੍ਰਸ਼ੰਸਕਾਂ ਦਾ ਇਕੱਠ; ਅੱਜ ਵੀ ਹੋਵੇਗਾ ਕੰਸਰਟ

On Punjab