PreetNama
ਖਾਸ-ਖਬਰਾਂ/Important News

ਕੋਰੋਨਾ ਨਾਲ ਜੰਗ ਲਈ ਮੈਦਾਨ ‘ਚ ਉਤਰੇ ਸੁੰਦਰ ਪਿਚਾਈ

ਕੋਰੋਨਾ ਮਹਾਮਾਰੀ ‘ਚ ਗੂਗਲ ਨੇ ਵੈਕਸੀਨੇਸ਼ਨ ਮੁਹਿੰਮ ਲਈ ਵੱਡਾ ਐਲਾਨ ਕੀਤਾ ਹੈ। ਐਲਫਾਬੈਟ ਤੇ ਗੂਗਲ ਦੇ ਭਾਰਤੀ-ਅਮਰੀਕੀ ਸੀਈਓ ਸੁੰਦਰ ਪਿਚਾਈ ਨੇ ਇਸ ਮੁਹਿੰਮ ‘ਚ 150 ਮਿਲੀਅਨ ਡਾਲਰ (ਕਰੀਬ ਇਕ ਹਜ਼ਾਰ ਕਰੋੜ ਰੁਪਏ) ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕੰਪਨੀ ਵੈਕਸੀਨੇਸ਼ਨ ਸੈਂਟਰ ਖੋਲ੍ਹੇਗੀ। ਗੂਗਲ ‘ਤੇ ਵੈਕਸੀਨੇਸ਼ਨ ਸੈਂਟਰਾਂ ਦੀ ਲੋਕੇਸ਼ਨ ਵੀ ਮੁਹਈਆ ਹੋਵੇਗੀ।

ਵੈਕਸੀਨੇਸ਼ਨ ਦੇ ਸ਼ੁਰੂਆਤੀ ਦੌਰ ‘ਚ ਗੂਗਲ ਅਮਰੀਕਾ ‘ਚ ਆਪਣੇ ਸਥਾਨਾਂ ‘ਤੇ ਵੈਕਸੀਨੇਸ਼ਨ ਸੈਂਟਰ ਖੋਲ੍ਹੇਗਾ। ਇਹੀ ਪ੍ਰਕਿਰਿਆ ਬਾਅਦ ‘ਚ ਹੋਰ ਦੇਸ਼ਾਂ ‘ਚ ਅਪਣਾਈ ਜਾਵੇਗੀ। ਸੁੰਦਰ ਪਿਚਾਈ ਨੇ ਕਿਹਾ ਹੈ ਕਿ ਵੈਕਸੀਨ ਦੀ ਬਰਾਬਰ ਵੰਡ ਤੇ ਇਸ ਸਬੰਧੀ ਜਾਗਰੂਕ ਕਰਨ ਲਈ 150 ਮਿਲੀਅਨ ਡਾਲਰ ਤੋਂ ਵੱਧ ਦੀ ਮਦਦ ਕੀਤੀ ਜਾ ਰਹੀ ਹੈ। ਹੁਣ ਵੈਕਸੀਨ ਲਗਾਉਣ ਦੇ ਸੈਂਟਰਾਂ ਦੀ ਗੂਗਲ ‘ਤੇ ਲੋਕੇਸ਼ਨ ਵੀ ਮੁਹਈਆ ਹੋਵੇਗੀ। ਜਿਸ ‘ਚ ਵੈਕਸੀਨ ਕਿੱਥੇ ਤੇ ਕਦੋਂ ਮਿਲੇਗੀ ਇਸ ਬਾਰੇ ਸੌਖਿਆਂ ਪਤਾ ਕੀਤਾ ਜਾ ਸਕੇਗਾ। ਜਨਤਾ ਨੂੰ ‘ਵੈਕਸੀਨ ਨੀਅਰ ਮੀ’ ਸਰਚ ਕਰਦੇ ਹੀ ਸਾਰੀ ਜਾਣਕਾਰੀ ਮਿਲ ਜਾਵੇਗੀ।

ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਕਿਹਾ ਕਿ ਅਸੀਂ ਸਿਹਤ ਅਧਿਕਾਰੀਆਂ ਨਾਲ ਮਿਲ ਵੈਕਸੀਨ ਮੁਹਈਆ ਕਰਵਾਉਣ ਦੇ ਆਧਾਰ ‘ਤੇ ਸੈਂਟਰ ਖੋਲ੍ਹਣ ‘ਤੇ ਕੰਮ ਕਰ ਰਹੇ ਹਾਂ। ਗੂਗਲ ਕੋਰੋਨਾ ਮਹਾਮਾਰੀ ਸ਼ੁਰੂ ਤੋਂ ਹੀ ਸਰਕਾਰੀ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। 100 ਮਿਲੀਅਨ ਡਾਲਰ ਵਿਸ਼ਵ ਸਿਹਤ ਸੰਗਠਨ ਤੋਂ ਅਤੇ 50 ਮਿਲੀਅਨ ਡਾਲਰ ਕਮਿਊਨਿਟੀ ਸਿਹਤ ਸੰਸਥਾਵਾਂ ਨਾਲ ਮਿਲ ਕੇ ਖ਼ਰਚ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਗੂਗਲ ਦਾ ਉਦੇਸ਼ ਹੈ ਕਿ ਸਾਰੀਆਂ ਥਾਵਾਂ ‘ਤੇ ਸਹਿਜਤਾ ਨਾਲ ਬਰਾਬਰ ਰੂਪ ‘ਚ ਵੈਕਸੀਨ ਮੁਹਈਆ ਹੋਵੇ। ਸ਼ੁਰੂਆਤੀ ਦੌਰ ਦੇ ਅੰਕੜੇ ਇਹ ਦੱਸਦੇ ਹਨ ਕਿ ਪੇਂਡੂ ਇਲਾਕਿਆਂ, ਸਿਆਹਫ਼ਾਮ ਬਹੁਗਿਣਤੀ ਅਬਾਦੀ ਵਾਲੇ ਖੇਤਰਾਂ ‘ਚ ਦੂਜਿਆਂ ਦੇ ਮੁਕਾਬਲੇ ਘੱਟ ਵੈਕਸੀਨ ਪਹੁੰਚ ਰਹੀ ਹੈ। ਅਜਿਹੇ ਖੇਤਰਾਂ ‘ਚ ਕੰਮ ਕਰਨ ਲਈ 5 ਮਿਲੀਅਨ ਡਾਲਰ ਵੱਖਰੇ ਤੌਰ ‘ਤੇ ਮੁਹਈਆ ਕਰਵਾਏ ਗਏ ਹਨ।

Related posts

ਭਾਰਤ ਤੋਂ CCA ਵਿਰੋਧ ਦੀ ਅੱਗ ਹੁਣ ਪਹੁੰਚੀ ਲੰਦਨ ‘ਚ

On Punjab

ਪਾਕਿਸਤਾਨ ਨੇ ਇਤਿਹਾਸ ‘ਚ ਪਹਿਲੀ ਵਾਰ ਕੀਤਾ ਸਵੀਕਾਰ ਕਿ ਬਲੋਚਿਸਤਾਨ ਮੰਗ ਰਿਹੈ ਆਜ਼ਾਦੀ, ਕਾਰਜਕਾਰੀ ਪ੍ਰਧਾਨ ਮੰਤਰੀ ਨੇ ਆਖੀ ਵੱਡੀ ਗੱਲ

On Punjab

Paris Blast: ਪੈਰਿਸ ਵਿਚ ਸੁਣਾਈ ਦਿੱਤੀ ਉੱਚੀ ਧਮਾਕਿਆਂ ਦੀ ਆਵਾਜ਼, ਪੁਲਿਸ ਨੇ ਦਿੱਤਾ ਇਹ ਕਾਰਨ

On Punjab