PreetNama
ਸਿਹਤ/Health

ਕੋਰੋਨਾ ਦੇ ਕਹਿਰ ਮਗਰੋਂ ਨਵੀਂ ਮੁਸੀਬਤ, ‘ਸੁਪਰ-ਬੱਗ’ ਤੋਂ ਸਹਿਮੀ ਦੁਨੀਆ, ਮਨੁੱਖਤਾ ਲਈ ਵੱਡਾ ਖ਼ਤਰਾ

ਨਵੀਂ ਦਿੱਲੀ: ਜਦ ਤੋਂ ਕੋਰੋਨਾ ਵਾਇਰਸ ਮਹਾਮਾਰੀ ਨੇ ਜ਼ੋਰ ਫੜਿਆ ਹੈ, ਤਦ ਤੋਂ ਹੀ ਡਾਕਟਰ ਤੇ ਲੋਕ ਬਹੁਤ ਪ੍ਰਕਾਰ ਦੀਆਂ ਐਂਟੀਬਾਇਓਟਿਕ ਦਵਾਈਆਂ ਲੈ ਰਹੇ ਹਨ। ਹੁਣ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਤੋਂ ਵੱਡਾ ਖ਼ਤਰਾ ‘ਸੁਪਰ ਬੱਗ’ ਆ ਰਿਹਾ ਹੈ, ਜਿਸ ਕਾਰਨ ਲੋਕ ਕੁਝ ਡਰੇ ਹੋਏ ਹਨ।

ਦੁਨੀਆ ਦੀਆਂ ਵੱਡੀਆਂ ਦਵਾ ਕੰਪਨੀਆਂ ਦੇ ਸੰਗਠਨ ‘ਏਐਮਆਰ ਐਕਸ਼ਨ ਫ਼ੰਡ’ (AMR Action Fund) ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ’ਚ ਐਂਟੀ ਬਾਇਓਟਿਕਸ ਦੀ ਅੰਨ੍ਹੇਵਾਹ ਵਰਤੋਂ ਕਾਰਨ ਹੁਣ ਲੱਖਾਂ ਜ਼ਿੰਦਗੀਆਂ ਖ਼ਤਰੇ ’ਚ ਹਨ। ਇਹ ਦੱਸਿਆ ਗਿਆ ਹੈ ਕਿ ਕੋਰੋਨਾ ਵਿੱਚ ਐਂਟੀਬਾਇਓਟਿਕ ਦੇ ਇਲਾਜ ਕਾਰਣ ਵਾਇਰਸ ਤੇ ਬੈਕਟੀਰੀਆ ’ਚ ਦਵਾਈਆਂ ਪ੍ਰਤੀ ਪ੍ਰਤੀਰੋਧਕ ਸਮਰੱਥਾ ਵਿਕਸਤ ਹੋ ਰਹੀ ਹੈ, ਜੋ ਇਨ੍ਹਾਂ ਨੂੰ ਹੋਰ ਵੀ ਘਾਤਕ ਬਣਾ ਰਹੀ ਹੈ।
ਏਐਮਆਰ ਐਕਸ਼ਨ ਫ਼ੰਡ ਨੇ ਦਾਅਵਾ ਕੀਤਾ ਹੈ ਕਿ 2050 ਤੱਕ ਦੁਨੀਆ ਵਿੱਚ ਇੱਕ ਕਰੋੜ ਲੋਕ ਐਂਟੀਬਾਇਓਟਿਕ ਖਾਣ ਕਾਰਣ ਸੁਪਰ ਬੱਗ ਦੇ ਸ਼ਿਕਾਰ ਹੋਣਗੇ, ਜਿਨ੍ਹਾਂ ਦੀ ਗਿਣਤਾ ਅੱਜ 7 ਲੱਖ ਹੈ। ਇਸ ਨਾਲ ਦੁਨੀਆ ਦੀ ਅਰਥ ਵਿਵਸਥਾ ਨੂੰ 100 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ।

ਜਦੋਂ ਕਿਸੇ ਬੀਮਾਰੀ ਦੇ ਇਲਾਜ ਲਈ ਐਂਟੀ-ਬਾਇਓਟਿਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਬੈਕਟੀਰੀਆ, ਵਾਇਰਸ, ਉੱਲੀ ਤੇ ਪਰਜੀਵੀ ਵੀ ਖ਼ੁਦ ਨੂੰ ਬਚਾਉਣ ਲਈ ਬਹੁਤ ਤੇਜ਼ੀ ਨਾਲ ਆਪਣਾ ਰੂਪ ਬਦਲ ਲੈਂਦੇ ਹਨ। ਇਸੇ ਨੂੰ ਹੀ ਸੁਪਰ ਬੱਗ ਕਿਹਾ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਅੱਜ ਸੁਪਰ ਬੱਗ ਇਨਸਾਨ ਲਈ 10 ਵੱਡੇ ਖ਼ਤਰਿਆਂ ਵਿੱਚੋਂ ਇੱਕ ਹੈ। ਇਸ ਲਈ ਸਮਝਦਾਰ ਬਣੋ ਤੇ ਬਿਨਾ ਸਲਾਹ ਐਂਟੀ ਬਾਇਓਟਿਕਸ ਲੈਣ ਦੀ ਗ਼ਲਤੀ ਕਦੇ ਨਾ ਕਰੋ।

Related posts

Exercise for mental health: How much is too much, and what you need to know about it

On Punjab

ਹੁਣ ਬਿਮਾਰੀ ਤੋਂ ਪਹਿਲਾਂ ਹੀ ਪਤਾ ਲੱਗਣਗੇ Breast Cancer ਦੇ ਲੱਛਣ

On Punjab

ਹੈਲਮੇਟ ਨਾ ਪਹਿਨਿਆ ਤਾਂ ਰੱਦਦ ਹੋ ਜਾਵੇਗਾ DL, ਜਾਣੋ ਨਵੇਂ ਨਿਯਮ

On Punjab