PreetNama
ਸਿਹਤ/Health

ਕੋਰੋਨਾ ਤੋਂ ਬਚਾਅ ‘ਚ ਕਾਰਗਰ ਹੋ ਸਕਦੈ ਫਲੂ ਦਾ ਟੀਕਾ, ਪੜ੍ਹੋ ਖੋਜ ‘ਚ ਸਾਹਮਣੇ ਆਈਆਂ ਗੱਲਾਂ

 ਕੋਰੋਨਾ ਵਾਇਰਸ ਨਾਲ ਮੁਕਾਬਲੇ ਲਈ ਫਲੂ ਦੇ ਟੀਕੇ ਨੂੰ ਲੈ ਕੇ ਇਕ ਵੱਡੇ ਪੈਮਾਨੇ ‘ਤੇ ਖੋਜ ਕੀਤੀ ਗਈ ਹੈ। ਇਸ ਦਾ ਦਾਅਵਾ ਹੈ ਕਿ ਸਾਲਾਨਾ ਤੌਰ ‘ਤੇ ਲਗਣ ਵਾਲੀ ਇਹ ਵੈਕਸੀਨ ਕੋਰੋਨਾ ਪੀੜਤਾਂ ‘ਚ ਇਸ ਖਤਰਨਾਕ ਵਾਇਰਸ ਦੇ ਗੰਭੀਰ ਪ੍ਰਭਾਵਾਂ ਤੋਂ ਬਚਾਅ ‘ਚ ਕਾਰਗਰ ਹੋ ਸਕਦੀ ਹੈ। ਇਹ ਵੈਕਸੀਨ ਲੱਗਣ ਨਾਲ ਸਟਰੋਕ, ਸੇਪਸਿਸ, ਖੂਨ ਦਾ ਧੱਕਾ ਬਣਨ ਸਣੇ ਕਈ ਗੰਭੀਰ ਪ੍ਰਭਾਵਾਂ ਦਾ ਖਤਰਾ ਘੱਟ ਹੋ ਸਕਦਾ ਹੈ। ਅਮਰੀਕਾ ਦੀ ਯੂਨੀਵਰਸਿਟੀ ਆਫ ਮਿਆਮੀ ਮਿਲਰ ਸਕੂਲ ਆਫ ਮੈਡੀਸਨ ਦੇ ਖੋਜਕਰਤਾਵਾਂ ਮੁਤਾਬਕ, ਫਲੂ ਖ਼ਿਲਾਫ਼ ਟੀਕਾ ਲਗਵਾਉਣ ਵਾਲੇ ਕੋਰੋਨਾ ਮਰੀਜ਼ਾਂ ਨੂੰ ਆਈਸੀਯੂ ‘ਚ ਭਰਤੀ ਕਰਨ ਦੀ ਜ਼ਰੂਰਤ ਵੀ ਘੱਟ ਪੈਂਦੀ ਹੈ। ਖੋਜ ਦੇ ਮੁੱਖ ਖੋਜਕਰਤਾ ਤੇ ਮਿਲਰ ਸਕੂਲ ਦੇ ਪ੍ਰੋਫੈਸਰ ਦਵਿੰਦਰ ਸਿੰਘ ਨੇ ਕਿਹਾ ਕਿ ਦੁਨੀਆ ‘ਚ ਹਾਲੇ ਤਕ ਕੋਰੋਨਾ ਖ਼ਿਲਾਫ਼ ਘੱਟ ਆਬਾਦੀ ਦਾ ਟੀਕਾਕਰਨ ਪੂਰਾ ਹੋ ਪਾਇਆ ਹੈ। ਅਜਿਹੇ ‘ਚ ਗਲੋਬਲ ਭਾਈਚਾਰੇ ਨੂੰ ਇਸ ਵਾਇਰਸ ਨਾਲ ਮੁਕਾਬਲੇ ਲਈ ਦੂਜੇ ਹੱਲ ਤਲਾਸ਼ਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਦੱਸਿਆ ਮੇਰੀ ਟੀਮ ਨੇ ਫਲੂ ਟੀਕੇ ਦਾ ਸਬੰਧ ਪੀੜਤਾਂ ‘ਚ ਕੋਰੋਨਾ ਦੇ ਗੰਭੀਰ ਪ੍ਰਭਾਵਾਂ ਦੇ ਖਤਰੇ ‘ਚ ਕਮੀ ਨਾਲ ਪਾਇਆ ਹੈ।

Related posts

ਬਿਊਟੀ ਟਿਪਸ ਘਰ ‘ਤੇ ਹੀ ਬਣਾਓ ਫੇਸ ਟੋਨਰ

On Punjab

Health Tips: ਸਰਦੀਆਂ ‘ਚ ਕੋਰੋਨਾ ਤੋਂ ਬਚਣ ਲਈ ਖੁਰਾਕ ‘ਚ ਪੰਜ ਚੀਜ਼ਾਂ ਜ਼ਰੂਰ ਕਰੋ ਸ਼ਾਮਲ

On Punjab

Parkinsons Disease : ਪਾਰਕਿੰਸਨ’ਸ ਦੇ ਇਲਾਜ ਦਾ ਤਰੀਕਾ ਲੱਭਿਆ, ਇਸ ਅਣੂ ਤੋਂ ਬਣਾਈ ਜਾ ਸਕਦੀ ਹੈ ਪ੍ਰਭਾਵਸ਼ਾਲੀ ਦਵਾਈ

On Punjab