62.67 F
New York, US
August 27, 2025
PreetNama
ਖਾਸ-ਖਬਰਾਂ/Important News

ਕੈਲੀਫੋਰਨੀਆ ਦੇ ਸ਼ਹਿਰ ਸੈਨ ਜੋਸ ’ਚ ਹੋਈ ਅੰਨ੍ਹੇਵਾਹ ਫਾਈਰਿੰਗ ‘ਚ ਇਕ ਪੰਜਾਬੀ ਸਮੇਤ 8 ਜਣਿਆਂ ਦੀ ਮੌਤ

ਅਮਰੀਕਾ ਦੇ ਸੈਨ ਜੋਸ ’ਚ ਬੁੱਧਵਾਰ ਦੇਰ ਰਾਤ ਰੇਲ ਯਾਰਡ ’ਚ ਗੋਲ਼ੀਬਾਰੀ ’ਚ ਕਈ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਵੀ ਮਾਰਿਆ ਗਿਆ। ਸੂਤਰਾਂ ਮੁਤਾਬਕ ਇਸ ਘਟਨਾ ’ਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋਈ ਹੈ। ਸਾਂਤਾ ਕਲਾਰਾ ਕਾਉਂਟੀ ਸ਼ੈਰਿਫ ਦੇ ਬੁਲਾਰੇ ਡਿਪਟੀ ਰਸੇਨ ਡੇਵਿਸ ਨੇ ਦੱਸਿਆ ਗੋਲ਼ੀਬਾਰੀ ਵਿਚ ਮਾਰੇ ਗਏ ਪਾਲ ਡੇਲਕਰੂਜ਼ ਮੇਗੀਆ, 42 ; ਤਪਤੇਜਦੀਪ ਸਿੰਘ, 36 ; ਐਡਰਿਅਨ ਬਾਲੇਜ਼ਾ, 29; ਜੋਸੇ ਡੀਜੇਸਸ ਹਰਨਾਡੇਜ, 35; ਟਿਮੋਥੀ ਮਾਈਕਲ ਰੋਮੋ, 49; ਮਾਈਕਲ ਜੋਸਫ ਰੁਡੋਮੇਕਿਨ, 40; ਅਬਦੋਲਵਾਹਹਾਬ ਅਲਾਘਮੰਦਨ, 63 ਅਤੇ ਲਾਰਸ ਕੇਪਲਰ ਲੇਨ, 63 ਹਨ। ਉਨ੍ਹਾਂ ਕਿਹਾ ਕਿ ਪੀੜਤਾਂ ’ਚ ਵੈਲੀ ਟ੍ਰਾਂਸਪੋਰਟੇਸ਼ਨ ਅਥਾਰਟੀ ਦੇ ਮੁਲਾਜ਼ਮ ਵੀ ਸ਼ਾਮਲ ਹਨ। ਪੁਲਿਸ ਮੁਤਾਬਕ ਗੋਲੀਬਾਰੀ ਮਾਮਲੇ ਦੀ ਜਾਂਚ ਚਲ ਰਹੀ ਹੈ ਤੇ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ।

ਮਾਰੇ ਗਏ ਪੰਜਾਬੀ ਦੀ ਤਪਤੇਜ ਸਿੰਘ ਗਿੱਲ (36) ਦੇ ਚਚੇਰਾ ਭਰਾ, ਬੱਗਾ ਸਿੰਘ ਨੇ ਦੱਸਿਆ ਕਿ ਉਹ 8-9 ਸਾਲ ਤੋਂ ਲਾਈਟ ਰੇਲ ਗੱਡੀ ਦੇ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਉਹ ਆਪਣੇ ਪਿੱਛੇ ਪਤਨੀ ਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਉਹ ਅੰਮ੍ਰਿਤਸਰ ਦੇ ਗਗੜੇਵਾਲ ਦਾ ਵਸਨੀਕ ਸੀ ਤੇ ਹੁਣ ਯੂਨੀਅਨ ਸਿਟੀ ਕੈਲੀਫੋਰਨੀਆ ਵਿਚ ਰਹਿੰਦਾ ਸੀ।

ਗੋਲ਼ੀਬਾਰੀ ਰੇਲਵੇ ਯਾਰਡ ’ਚ ਹੋਈ ਜਿਹੜਾ ਸਾਂਤਾ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਨਾਲ ਲੱਗਦਾ ਹੈ। ਇਹ ਇਕ ਕੰਟਰੋਲ ਸੈਂਟਰ ਹੈ ਇੱਥੇ ਰੇਲ ਗੱਡੀਆਂ ਖਡ਼੍ਹੀਆਂ ਕੀਤੀਆਂ ਜਾਂਦੀਆਂ ਹਨ। ਸੈਨ ਜੋਸ ਦੇ ਮੇਅਰ ਨੇ ਇਸ ਘਟਨਾ ਨੂੰ ਬਹੁਤ ਦੁੱਖਦਾਈ ਦੱਸਿਆ ਹੈ।

 

Related posts

ਕਰਨਲ ਬਾਠ ਕੁੱਟਮਾਰ ਮਾਮਲੇ ਦੀ ਜਾਂਚ ਹੁਣ ਚੰਡੀਗੜ੍ਹ ਪੁਲੀਸ ਕਰੇਗੀ

On Punjab

ਲੰਡਨ-ਮੁੰਬਈ ਉਡਾਣ ਦੇ ਯਾਤਰੀ 40 ਘੰਟਿਆਂ ਤੋਂ ਵੱਧ ਸਮੇਂ ਲਈ ਤੁਰਕੀ ’ਚ ਫਸੇ

On Punjab

ਅਮਰੀਕਾ ‘ਚ ਭਾਰਤੀ ਨਿਯਮਤ ਤੌਰ ‘ਤੇ ਹੁੰਦੇ ਨੇ ਵਿਤਕਰੇ ਦਾ ਸ਼ਿਕਾਰ, ਸਰਵੇ ‘ਚ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

On Punjab