32.18 F
New York, US
January 22, 2026
PreetNama
ਖਾਸ-ਖਬਰਾਂ/Important News

ਕੈਲੀਫੋਰਨੀਆ ਦੇ ਅਟਾਰਨੀ ਜਨਰਲ ਸਿਹਤ ਮੰਤਰੀ ਨਾਮਜ਼ਦ

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜ਼ੇਵੀਅਰ ਬੇਸੇਰਾ ਨੂੰ ਸਿਹਤ ਮੰਤਰੀ ਵਜੋਂ ਚੁਣਿਆ ਹੈ। ਬੇਸੇਰਾ ਕਿਫ਼ਾਇਤੀ ਸਿਹਤ ਦੇਖਭਾਲ ਸਬੰਧੀ ਕਾਨੂੰਨ ਦੇ ਸਮਰਥਕ ਰਹੇ ਹਨ ਅਤੇ ਹੁਣ ਉਹ ਬਾਇਡਨ ਪ੍ਰਸ਼ਾਸਨ ਵਿਚ ਕੋਰੋਨਾ ਵਾਇਰਸ ਖ਼ਿਲਾਫ਼ ਦੇਸ਼ ਦੀ ਮੁਹਿੰਮ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਣਗੇ।

ਸੈਨੇਟ ਦੀ ਮਨਜ਼ੂਰੀ ਮਿਲਣ ਪਿੱਛੋਂ ਬੇਸੇਰਾ (62) ਅਜਿਹੇ ਪਹਿਲੇ ਲਾਤੀਨੀ ਅਮਰੀਕੀ ਹੋਣਗੇ ਜੋ ਸਿਹਤ ਅਤੇ ਮਾਨਵੀ ਸੇਵਾ ਵਿਭਾਗ ਦੀ ਅਗਵਾਈ ਕਰਨਗੇ। ਇਸ ਵਿਭਾਗ ਦਾ ਬਜਟ ਇਕ ਹਜ਼ਾਰ ਅਰਬ ਡਾਲਰ ਤੋਂ ਜ਼ਿਆਦਾ ਹੈ ਅਤੇ ਇਸ ਵਿਚ 80 ਹਜ਼ਾਰ ਕਰਮਚਾਰੀ ਹਨ। ਇਹ ਵਿਭਾਗ 13 ਕਰੋੜ ਤੋਂ ਜ਼ਿਆਦਾ ਅਮਰੀਕੀ ਨਾਗਰਿਕਾਂ ਲਈ ਦਵਾਈ ਅਤੇ ਟੀਕਾ, ਆਧੁਨਿਕ ਡਾਕਟਰੀ ਖੋਜ, ਸਿਹਤ ਬੀਮਾ ਪ੍ਰਰੋਗਰਾਮਾਂ ਲਈ ਕੰਮ ਕਰਦਾ ਹੈ। ਟਰੰਪ ਪ੍ਰਸ਼ਾਸਨ ਨੇ ਹਾਲ ਹੀ ਵਿਚ ‘ਓਬਾਮਾ ਕੇਅਰ’ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਪ੍ਰੰਤੂ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਦੇ ਤੌਰ ‘ਤੇ ਬੇਸੇਰਾ ਨੇ ਇਸ ਦਾ ਬਚਾਅ ਕੀਤਾ। ਹੁਣ ਇਹ ਮਾਮਲਾ ਅਮਰੀਕਾ ਦੀ ਸੁਪਰੀਮ ਕੋਰਟ ਵਿਚ ਹੈ ਜਿਸ ‘ਤੇ ਅਗਲੇ ਸਾਲ ਫ਼ੈਸਲਾ ਆਉਣ ਦੀ ਸੰਭਾਵਨਾ ਹੈ। ਸਾਬਕਾ ਡੈਮੋਕ੍ਰੇਟ ਐੱਮਪੀ ਬੇਸੇਰਾ ਨੇ 2009-2010 ਦੌਰਾਨ ਤੱਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਿਹਤ ਕਾਨੂੰਨ ਨੂੰ ਉਤਸ਼ਾਹ ਦੇਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਨਵੇਂ ਚੁਣੇ ਰਾਸ਼ਟਰਪਤੀ ਬਾਇਡਨ ਨੇ ਸੈਂਟਰ ਫਾਰ ਡਿਜ਼ੀਜ਼ ਐਂਡ ਕੰਟਰੋਲ (ਸੀਡੀਸੀ) ਦੇ ਮੁਖੀ ਵਜੋਂ ਹਾਰਵਰਡ ਦੇ ਇਨਫੈਕਸ਼ਨ ਰੋਗ ਮਾਹਿਰ ਡਾ. ਰੋਸੇਲ ਵੈਲੇਂਸਕੀ ਨੂੰ ਨਾਮਜ਼ਦ ਕੀਤਾ ਹੈ। ਵੈਲੇਂਸਕੀ ਦੀ ਨਿਯੁਕਤੀ ਲਈ ਸੈਨੇਟ ਦੀ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ।

Related posts

ਬਰੈਂਪਟਨ ‘ਚ ਘਰੇਲੂ ਹਿੰਸਾ ਨੇ ਲਈਆਂ ਦੋ ਜਾਨਾਂ, ਮਾਮਲੇ ਦੀ ਜਾਂਚ ਜਾਰੀ

On Punjab

ਟਿਊਨੀਸ਼ੀਆ ‘ਚ ਬੱਚਿਆਂ ਨਾਲ ਭਰੀ ਬੱਸ ਹਾਦਸੇ ਦੀ ਸ਼ਿਕਾਰ, 26 ਦੀ ਮੌਤ

On Punjab

ਸ਼ਹੀਦੀ ਸ਼ਤਾਬਦੀ: ਗਾਇਕ ਬੀਰ ਸਿੰਘ ਨੇ ਮਰਿਆਦਾ ਦੀ ਉਲੰਘਣਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗੀ

On Punjab