PreetNama
ਖਾਸ-ਖਬਰਾਂ/Important News

ਕੈਲੀਫੋਰਨੀਆ ‘ਚ ਸਿੱਖ ਡਿਪਟੀ ਸ਼ੈਰਿਫ ‘ਤੇ ਹੋਇਆ ਗੋਲੀਆਂ ਨਾਲ ਹਮਲਾ

Santa Clara County Deputy Shot: ਨਿਊਯਾਰਕ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਵਾਰ ਫਿਰ ਬੰਦੂਕਧਾਰੀਆਂ ਵੱਲੋਂ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ ।ਦਰਅਸਲ, ਇਸ ਘਟਨਾ ਵਿੱਚ ਸੈਂਟਾ ਕਲਾਰਾ ਕਾਉਂਟੀ ਦੇ ਇੱਕ ਡਿਪਟੀ ਸ਼ੈਰਿਫ ਸ. ਸੁਖਦੀਪ ਸਿੰਘ ਗਿੱਲ ‘ਤੇ ਬੰਦੂਕਧਾਰੀਆਂ ਵੱਲੋਂ ਹਮਲਾ ਕੀਤਾ ਗਿਆ । ਇਸ ਹਮਲੇ ਵਿੱਚ ਉਹ ਬਾਲ-ਬਾਲ ਬਚ ਗਏ ।

ਦੱਸਿਆ ਜਾ ਰਿਹਾ ਹੈ ਕਿ ਡਿਪਟੀ ਸੁਖਦੀਪ ਗਿੱਲ ਮੋਰਗਨ ਹਿੱਲ ਦੇ ਆਸ-ਪਾਸ ਦੇ ਖੇਤਰ ਵਿੱਚ ਗਸ਼ਤ ਕਰ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਗਸ਼ਤ ਵਾਲੀ ਕਾਰ ‘ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ ।

ਮਿਲੀ ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਡਿਪਟੀ ਸੁਖਦੀਪ ‘ਤੇ 4 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿਚੋਂ 3 ਗੋਲੀਆਂ ਉਸ ਦੀ ਕਾਰ ‘ਤੇ ਲੱਗੀਆਂ ਅਤੇ 1 ਗੋਲੀ ਉਸ ਦੀ ਛਾਤੀ ‘ਤੇ ਲੱਗੇ ਬਾਡੀ ਕੈਮਰੇ ਵਿੱਚ ਜਾ ਲੱਗੀ । ਇਸ ਹਮਲੇ ਨੂੰ ਨਸਲੀ ਹਮਲੇ ਦੇ ਤੌਰ ‘ਤੇ ਵੇਖਿਆ ਜਾ ਰਿਹਾ ਹੈ ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਿੱਖਾਂ ਤੇ ਨਸਲੀ ਹਮਲੇ ਹੁੰਦੇ ਰਹੇ ਹਨ ਪਰ ਪੁਲਿਸ ਅਧਿਕਾਰੀ ‘ਤੇ ਹਮਲਾ ਹੋਣਾ ਚਿੰਤਾ ਦਾ ਵਿਸ਼ਾ ਹੈ । ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਅਮਰੀਕਾ ਦੇ ਟੈਕਸਾਸ ਵਿੱਚ ਅਮਰੀਕੀ ਸਿੱਖ ਪੁਲਿਸ ਅਫਸਰ ਸੰਦੀਪ ਸਿੰਘ ਧਾਲੀਵਾਲ ਨੂੰ ਵੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ।

Related posts

ਹੁਣ ਫੇਸਬੁੱਕ ਸ਼ੁਰੂ ਕਰ ਰਿਹੈ ਜਲਵਾਯੂ ਵਿਗਿਆਨ ਸੂਚਨਾ ਕੇਂਦਰ, ਦੇਵੇਗਾ ਜਲਵਾਯੂ ਵਿਗਿਆਨੀ ਸਬੰਧੀ ਸਟੀਕ ਜਾਣਕਾਰੀ

On Punjab

ਪ੍ਰਧਾਨ ਮੰਤਰੀ ਮੋਦੀ ਦਾ ਸਾਊੁਦੀ ਅਰਬ ਦੌਰਾ ਅਗਲੇ ਹਫ਼ਤੇ

On Punjab

ਅਮਰੀਕੀ ਰਾਸ਼ਟਰਪਤੀ ਟਰੰਪ ਜਲਦ ਹੀ ਕਰਣਗੇ ਭਾਰਤ ਦਾ ਦੌਰਾ

On Punjab