47.62 F
New York, US
March 15, 2026
PreetNama
ਰਾਜਨੀਤੀ/Politics

ਕੈਪਟਨ ਸਰਕਾਰ ਵਲੋਂ ਪੰਜਾਬ ਵਿਚ ਦਾਖਲ ਹੋਏ NRI’s ਲਈ ਸਵੈ-ਘੋਸ਼ਣਾ ਫਾਰਮ ਜਾਰੀ

Self-declaration form : ਕੈਪਟਨ ਸਰਕਾਰ ਨੇ ਸੂਬੇ ਅੰਦਰ ਦਾਖਲ ਹੋਏ NRI’s ਲਈ ਨਵਾਂ ਐਕਸ਼ਨ ਲਿਆ ਹੈ। ਕੈਪਟਨ ਅਮਰਿੰਦਰ ਨੇ ਉਨ੍ਹਾਂ NRI’s ਤੇ ਵਿਦੇਸ਼ੀ ਯਾਤਰੀਆਂ ਲਈ ਸਵੈ-ਘੋਸ਼ਣਾ ਫਾਰਮ ਜਾਰੀ ਕੀਤਾ ਹੈ ਜੋ ਕਿ 30 ਜਨਵਰੀ 2020 ਤੋਂ ਬਾਅਦ ਪੰਜਾਬ ਵਿਚ ਦਾਖਲ ਹੋਏ ਹਨ ਪਰ ਉਨ੍ਹਾਂ ਨੇ ਅਜੇ ਤਕ ਵੀ ਡਿਪਟੀ ਕਮਿਸ਼ਨਰ, ਸਿਵਲ ਸਰਜਨ, ਸਿਹਤ ਵਿਭਾਗ ਜਾਂ ਪੁਲਿਸ ਦੇ ਦਫਤਰਾਂ ਨਾਲ ਵੇਰਵੇ ਭੇਜਣ ਸੰਬੰਧੀ ਸੰਪਰਕ ਨਹੀਂ ਕੀਤਾ।

ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ 30 ਜਨਵਰੀ 2020 ਤੋਂ ਬਾਅਦ ਪੰਜਾਬ ਵਿਚ ਦਾਖਲ ਹੋਏ ਪ੍ਰਵਾਸੀ ਭਾਰਤੀਆਂ ਨੇ ਆਪਣੇ ਜਿਲੇ ਵਿਚ ਸੰਬੰਧਤ ਅਥਾਰਟੀ ਨੂੰ ਜਾਣੂੰ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪ੍ਰਵਾਸੀ ਭਾਰਤੀਆਂ ਨੇ ਅਜੇ ਤਕ ਡਿਪਟੀ ਕਮਿਸ਼ਨਰ, ਸਿਵਲ ਸਰਜਨ ਜਾਂ ਸਿਹਤ ਵਿਭਾਗ ਨੂੰ ਆਪਣੇ ਵਿਦੇਸ਼ੀ ਦੌਰੇ ਸੰਬੰਧੀ ਜਾਣਕਾਰੀ ਨਹੀਂ ਦਿੱਤੀ, ਉਨ੍ਹਾਂ ਲਈ ਸਵੈ-ਘੋਸ਼ਣਾ ਫਾਰਮ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਵਾਸੀ ਭਾਰਤੀ ਤੇ ਵਿਦੇਸ਼ੀ ਯਾਤਰੀ ਇਹ ਸਵੈ-ਘੋਸ਼ਣਾ ਫਾਰਮ ‘ਡਾਇਲ-112’ ਨੈਸ਼ਨਲ ਐਮਰਜੈਂਸੀ ਰਿਸਪਾਂ ਸਿਸਟਮ ਵਿਖੇ ਤੁਰੰਤ ਜਮ੍ਹਾ ਕਰਵਾਏ ਜਾਣ।

ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀ ਆਪਣੇ ਵੇਰਵੇ ਡਾਇਲ-112 ਐਪ ‘ਤੇ ਜਾਂ ਈਮੇਲ http://ners.in/ ‘ਤੇ ਭੇਜ ਸਕਦੇ ਹਨ। ਜੇਕਰ ਕੋਈ ਵਿਅਕਤੀ ਆਪਣੇ ਵੇਰਵੇ ਈ-ਮੇਲ ਰਾਹੀਂ ਭੇਜਣ ਵਿਚ ਅਸਮਰਥ ਹੈ ਤਾਂ ਉਹ ਵ੍ਹਟਸਐਪ ਨੰਬਰ 97799-20404 ‘ਤੇ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਵੇਰਵੇ ‘ਚ ਪੰਜਾਬ ਵਿਖੇ ਆਉਣ ਦੀ ਤਰੀਕ ਅਤੇ ਹਵਾਈ ਅੱਡੇ ਦਾ ਨਾਂ ਜਿਥੇ ਉਹ ਉਤਰੇ ਸੀ ਆਦਿ ਲਿਖਣੀ ਪਵੇਗੀ। ਇਸਤੋਂ ਬਾਅਦ ਪੰਜਾਬ ਵਿਖੇ ਜਿਹੜੀਆਂ-ਜਿਹੜੀਆਂ ਥਾਵਾਂ ‘ਤੇ ਉਹ ਗਏ ਉਨ੍ਹਾਂ ਦਾ ਨਾਂ ਅਤੇ ਮੋਬਾਈਲ ਨੰਬਰ, ਈ-ਮੇਲ ਆਈਡੀ ਨਾਲ ਸਬੰਧਤ ਜਾਣਕਾਰੀ ਵੀ ਫਾਰਮ ਵਿਚ ਲਿਖਣੀ ਪਵੇਗੀ। ਇਸ ਦੌਰਾਨ ਉਹ ਜੇਕਰ ਕਿਸੇ ਹੋਟਲ ਵਿਚ ਰੁਕੇ ਹਨ, ਉਸ ਸੰਬੰਧੀ ਸੂਚਨਾ ਵੀ ਪ੍ਰਵਾਸੀ ਭਾਰਤੀਆਂ ਨੂੰ ਫਾਰਮ ਵਿਚ ਭਰਨੀ ਹੋਵੇਗੀ ਤੇ ਨਾਲ ਹੀ ਮੌਜੂਦਾ ਪਤਾ ਬਾਰੇ ਵੀ ਜਾਣਕਾਰੀ ਫਾਰਮ ਵਿਚ ਦੇਣੀ ਹੋਵੇਗੀ।

Related posts

ਬੀਜੇਪੀ ਦੀ ਵਿੱਤ ਮੰਤਰੀ ਦੇ ਪਤੀ ਦੀ ਸਲਾਹ, ਰਾਓ ਤੇ ਮਨਮੋਹਨ ਸਿੰਘ ਤੋਂ ਕੁਝ ਸਿੱਖੋ

On Punjab

ਥਾਣਿਆਂ ਵਿੱਚ ਕਾਰਜਸ਼ੀਲ ਸੀਸੀਟੀਵੀ ਦੀ ਘਾਟ ‘ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਮੀਟਿੰਗ ਕਰਨ ਦਾ ਨਿਰਦੇਸ਼ ਦਿੱਤਾ

On Punjab

ਅਮਰੀਕਾ ਨੇ ਕੁੱਝ ਭਾਰਤੀ ਸੋਲਰ ਉਤਪਾਦਾਂ ਦੇ ਆਯਾਤ ’ਤੇ 126 ਫ਼ੀ ਸਦੀ ਸ਼ੁਰੂਆਤੀ ਜਵਾਬੀ ਡਿਊਟੀ ਲਗਾਉਣ ਦਾ ਐਲਾਨ ਕੀਤਾ

On Punjab