PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੈਨੇਡਾ: ਪੰਜਾਬੀ ਗਾਇਕ ਦੇ ਘਰ ’ਤੇ ਗੋਲੀਬਾਰੀ, ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ

ਕੈਨੇਡਾ: ਪੰਜਾਬੀ ਉਦਯੋਗਪਤੀ ਦਰਸ਼ਨ ਸਿੰਘ ਸਾਹਸੀ ਦੇ ਕਤਲ ਤੋਂ ਇੱਕ ਦਿਨ ਬਾਅਦ ਕੈਨੇਡਾ ਵਿੱਚ ਪੰਜਾਬੀ ਗਾਇਕ ਚੰਨੀ ਨਤਨ ਦੇ ਘਰ ਗੋਲੀਆਂ ਚਲਾਈਆਂ ਗਈਆਂ ਹਨ। ਇਸ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਨੇ ਦਰਸ਼ਨ ਸਿੰਘ ਸਾਹਸੀ ਦੇ ਕਤਲ ਅਤੇ ਚੰਨੀ ਨਤਨ ਦੀ ਰਿਹਾਇਸ਼ ’ਤੇ ਹੋਈ ਗੋਲੀਬਾਰੀ ਦੋਵਾਂ ਘਟਨਾਵਾਂ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਨੇ ਕਿਹਾ ਹੈ ਕਿ ਉਦਯੋਗਪਤੀ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਸ ਨੇ ਫਿਰੌਤੀ ਦੀ ਰਕਮ ਅਦਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਪੁਲੀਸ ਵੱਲੋਂ ਦੋਵਾਂ ਘਟਨਾਵਾਂ ਦੀ ਜਾਂਚ ਜਾਰੀ ਹੈ ਅਤੇ ਭਾਰਤੀ-ਕੈਨੇਡੀਅਨ ਭਾਈਚਾਰੇ ਦੇ ਸੰਭਾਵੀ ਨਿਸ਼ਾਨਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਬਿਸ਼ਨੋਈ ਗੈਂਗ ਲਾਰੈਂਸ ਬਿਸ਼ਨੋਈ ਦੀ ਅਗਵਾਈ ਵਾਲਾ ਇੱਕ ਵੱਡਾ ਅਪਰਾਧਿਕ ਸਿੰਡੀਕੇਟ ਹੈ। ਲਾਰੈਂਸ 2014 ਤੋਂ ਭਾਰਤੀ ਜੇਲ੍ਹ ਵਿੱਚ ਬੰਦ ਹੈ ਪਰ ਜੇਲ੍ਹ ਤੋਂ ਹੀ ਅਪਰਾਧਿਕ ਕਾਰਵਾਈਆਂ ਨੂੰ ਕੰਟਰੋਲ ਕਰ ਰਿਹਾ ਹੈ। ਗੈਂਗ ਦਾ ਇੱਕ ਵੱਡਾ ਨੈੱਟਵਰਕ ਹੈ ਜਿਸ ਵਿੱਚ ਸੈਂਕੜੇ ਮੈਂਬਰ ਸ਼ਾਮਲ ਹਨ ਜੋ ਭਾਰਤ ਅਤੇ ਕੋਮਾਂਤਰੀ ਪੱਧਰ ‘ਤੇ ਕੈਨੇਡਾ ਸਮੇਤ, ਫਿਰੌਤੀ, ਨਿਸ਼ਾਨਾ ਬਣਾ ਕੇ ਕਤਲ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਅਤੇ ਹਥਿਆਰਬੰਦ ਹਿੰਸਾ ਵਿੱਚ ਸ਼ਾਮਲ ਹਨ।

ਇਸ ਸਿੰਡੀਕੇਟ ਨੇ 2022 ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਵਰਗੇ ਹਾਈ-ਪ੍ਰੋਫਾਈਲ ਅਪਰਾਧਾਂ ਤੋਂ ਬਾਅਦ ਪ੍ਰਮੁੱਖਤਾ ਹਾਸਲ ਕੀਤੀ ਅਤੇ ਇਸਦੀਆਂ ਕੋਮਾਂਤਰੀ ਅਪਰਾਧਿਕ ਗਤੀਵਿਧੀਆਂ ਕਾਰਨ ਕੈਨੇਡੀਅਨ ਅਥਾਰਟੀਜ਼ ਵੱਲੋਂ ਇਸ ਨੂੰ ਅਤਿਵਾਦੀ ਸੰਗਠਨ ਘੋਸ਼ਿਤ ਕੀਤਾ ਗਿਆ ਹੈ। ਇਹ ਗੈਂਗ ਵੱਡੀ ਗਿਣਤੀ ਵਿੱਚ ਪੰਜਾਬੀ ਪ੍ਰਵਾਸੀਆਂ ਵਾਲੇ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਭਾਵ ਰੱਖਦਾ ਹੈ, ਜਿਸ ਨਾਲ ਭਾਰਤ ਅਤੇ ਵਿਦੇਸ਼ਾਂ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਗੰਭੀਰ ਚੁਣੌਤੀਆਂ ਪੈਦਾ ਹੋ ਰਹੀਆਂ ਹਨ।

ਕਤਲ ਅਤੇ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਜਾਣੇ-ਪਛਾਣੇ ਮੈਂਬਰ ਗੋਲਡੀ ਢਿੱਲੋਂ ਦੀ ਇੱਕ ਫੇਸਬੁੱਕ ਪੋਸਟ ਰਾਹੀਂ ਲਈ ਗਈ। ਪੋਸਟ ਵਿੱਚ ਢਿੱਲੋਂ ਨੇ ਕਿਹਾ ਲਾਇਆ ਕਿ ਦਰਸ਼ਨ ਸਿੰਘ ਸਾਹਸੀ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਮੂਲੀਅਤ ਅਤੇ ਗੈਂਗ ਵੱਲੋਂ ਮੰਗੀ ਗਈ ਫਿਰੌਤੀ ਦੀ ਰਕਮ ਅਦਾ ਕਰਨ ਤੋਂ ਇਨਕਾਰ ਕਰਨ ਕਾਰਨ ਮਾਰਿਆ ਗਿਆ ਸੀ।

Related posts

ਬੌਲੀਵੁੱਡ ਸੋਸ਼ਲਾਈਟ ਓਰੀ ਡਰੱਗਜ਼ ਕੇਸ ਦੇ ਸਿਲਸਿਲੇ ਵਿੱਚ ਮੁੰਬਈ ਪੁਲੀਸ ਸਾਹਮਣੇ ਪੇਸ਼

On Punjab

ਮਲੇਸ਼ੀਆ ਦੇ ਨਵ-ਨਿਯੁਕਤ PM ਇਸਮਾਈਲ ਸਾਬਰੀ ਯਾਕੂਬ ਕੋਰੋਨਾ ਇਨਫੈਕਟਿਡ ਵਿਅਕਤੀ ਦੇ ਸੰਪਰਕ ‘ਚ ਆਏ, ਹੋਏ ਕੁਆਰੰਟਾਈਨ

On Punjab

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਹਾਲਤ ਵਿੱਚ ਸੁਧਾਰ, ਏਮਜ਼ ਤੋਂ ਮਿਲੀ ਛੁੱਟੀ

On Punjab