6 ਨਵੰਬਰ ਨੂੰ ਸਰੀ ਵਿਖੇ ਮਨਦੀਪ ਕੌਰ ਦਾ ਸਸਕਾਰ ਕਰਨ ਤੋਂ ਬਾਅਦ ਪਰਿਵਾਰ ਨੂੰ ਉੱਥੋਂ ਦੀ ਪੁਲੀਸ ਤੋਂ ਪਤਾ ਚੱਲਿਆ ਕਿ ਉਸ ਦੇ ਦਿਓਰ ਗੁਰਜੋਤ ਸਿੰਘ ਨੇ ਉਸ ਦੀ ਲਾਸ਼ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤਬਦੀਲ ਕੀਤਾ ਸੀ ਜਿਸ ਸਬੰਧ ਵਿੱਚ ਉਸ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਜਦੋਂ ਪਿਤਾ ਜਗਦੇਵ ਸਿੰਘ ਜੱਗੀ ਪਰਿਵਾਰ ਸਮੇਤ ਮਨਦੀਪ ਕੌਰ ਦੀਆਂ ਅਸਥੀਆਂ ਪ੍ਰਵਾਹ ਕਰਕੇ ਮੁੜੇ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੀ ਧੀ ਦਾ ਕਤਲ ਗੁਰਜੋਤ ਸਿੰਘ ਨੇ ਹੀ ਕੀਤਾ ਸੀ।ਜੱਗੀ ਨੇ ਤਸੱਲੀ ਪ੍ਰਗਟ ਕੀਤੀ ਕਿ ਜੇ ਕੈਨੇਡਾ ਦੀ ਪੁਲੀਸ ਸ਼ੱਕ ਦੇ ਅਧਾਰ ‘ਤੇ ਕਾਰਵਾਈ ਨਾ ਕਰਦੀ ਤਾਂ ਉਨ੍ਹਾਂ ਨੂੰ ਕਦੇ ਵੀ ਇਹ ਪਤਾ ਨਹੀਂ ਲੱਗਣਾ ਸੀ ਕਿ ਦਰਿੰਦਿਆਂ ਨੇ ਉਸ ਦੀ ਬਲੀ ਲਈ ਹੈ।
ਪਿੰਡ ਦੇ ਸਰਪੰਚ ਹਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ ਨਗਰ ਦੀ ਧੀ ਨਾਲ ਹੋਈ ਅਣਹੋਣੀ ਘਟਣਾ ਕਾਰਨ ਸੋਗ ਵਿੱਚ ਹਨ ਅਤੇ ਮ੍ਰਿਤਕ ਲੜਕੀ ਨੂੰ ਇਨਸਾਫ਼ ਦੀ ਮੰਗ ਕਰ ਰਹੇ ਹਨ।ਉਧਰ ਕੈਨੇਡਾ ਦੀ ਡੈਲਟਾ ਪੁਲੀਸ ਵਿਭਾਗ ਨੇ ਵੀ ਪ੍ਰੈਸ ਰੀਲਿਜ਼ ਜਾਰੀ ਕਰਦਿਆਂ ਮਨਦੀਪ ਕੌਰ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

