PreetNama
ਖਾਸ-ਖਬਰਾਂ/Important News

ਕੈਨੇਡਾ ਦੇ PM ਦੀ ਪਤਨੀ ਸੋਫੀ ਟਰੂਡੋ ਨੇ ਦਿੱਤੀ ਕੋਰੋਨਾ ਨੂੰ ਮਾਤ

Canadian PM Wife Recovered: ਦੁਨੀਆ ਦੇ ਸਾਰੇ 195 ਦੇਸ਼ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਚੁੱਕੇ ਹਨ । ਐਤਵਾਰ ਸਵੇਰ ਤੱਕ 6 ਲੱਖ 63 ਹਜ਼ਾਰ 541 ਸੰਕਰਮਿਤ ਹੋਣ ਦੀ ਪੁਸ਼ਟੀ ਹੋ ਗਈ ਹੈ, ਜਦਕਿ 30,873 ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਇਸ ਦੌਰਾਨ ਇੱਕ ਲੱਖ ਤੋਂ ਵੱਧ ਲੋਕ ਤੰਦਰੁਸਤ ਵੀ ਹੋਏ ਹਨ । ਯੂਰਪ ਵਿੱਚ ਮਰਨ ਵਾਲਿਆਂ ਦੀ ਗਿਣਤੀ 20 ਹਜ਼ਾਰ ਤੋਂ ਪਾਰ ਹੋ ਗਈ ਹੈ ।

ਇਸ ਦੇ ਨਾਲ ਹੀ ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗਰੇਗੋਇਰ ਕੋਰੋਨਾ ਵਾਇਰਸ ਤੋਂ ਠੀਕ ਹੋ ਗਈ ਹੈ । ਜਿਸ ਬਾਰੇ ਉਨ੍ਹਾਂ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ । ਜ਼ਿਕਰਯੋਗ ਹੈ ਕਿ ਟਰੂਡੋ ਦੇ ਦਫਤਰ ਵੱਲੋਂ 12 ਮਾਰਚ ਨੂੰ ਉਸ ਦੀ ਕੋਰੋਨਾ ਸਕਾਰਾਤਮਕ ਹੋਣ ਦੀ ਪੁਸ਼ਟੀ ਕੀਤੀ ਗਈ ਸੀ ।

ਉਹ ਲੰਦਨ ਤੋਂ ਵਾਪਸ ਆਉਣ ਤੋਂ ਬਾਅਦ ਸੰਕਰਮਿਤ ਹੋਈ ਸੀ । ਇਸ ਤੋਂ ਬਾਅਦ ਪ੍ਰਧਾਨ ਮੰਤਰੀ ਉਨ੍ਹਾਂ ਦੀ ਪਤਨੀ ਅਤੇ ਪੂਰੇ ਪਰਿਵਾਰ ਨੂੰ ਇਕੱਲੇ ਰਹਿਣ ਲਈ ਕਿਹਾ ਗਿਆ ਸੀ । ਜੇਕਰ ਇੱਥੇ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਕੈਨਡਾ ਵਿੱਚ ਹੁਣ ਤੱਕ 5,655 ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋਏ ਹਨ, ਜਦਕਿ 60 ਦੀ ਮੌਤ ਹੋ ਚੁੱਕੀ ਹੈ ।

Related posts

ਕੋਰੋਨਾ ਦੇ ਰਾਹਤ ਪੈਕੇਜ ਬਿੱਲ ’ਤੇ ਡੋਨਾਲਡ ਟਰੰਪ ਨੇ ਦਸਤਖ਼ਤ ਕਰਨ ਤੋਂ ਕੀਤੀ ਨਾਂਹ

On Punjab

ਵੀਜ਼ਾ ਕਟੌਤੀ ‘ਤੇ ਅਮਰੀਕਾ ਦਾ ਯੂ-ਟਰਨ, ਕੋਈ ਲਿਮਟ ਤੈਅ ਨਹੀਂ

On Punjab

ਦੁਨੀਆ ਦਾ ਉਹ ਦੇਸ਼ ਜਿਥੇ ਨਹੀਂ ਪਹੁੰਚ ਸਕਿਆ ਕੋਰੋਨਾ, ਜਾਣੋ ਕਿਵੇਂ ਕੀਤਾ ਸੰਕਰਮਣ ‘ਤੇ ਕਾਬੂ

On Punjab