62.67 F
New York, US
August 27, 2025
PreetNama
ਖਾਸ-ਖਬਰਾਂ/Important News

ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੇ ਅਸਤੀਫੇ ਦੀ ਉੱਠੀ ਮੰਗ, ਭੱਖਿਆ ਮਸਲਾ

ਵੀ ਚੈਰਿਟੀ(We Charity) ਕੌਨਟਰੈਟ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਮੁਸੀਬਤ ਬਣ ਚੁੱਕਿਆ ਹੈ। ਹਾਊਸ ਔਫ ਕੌਮਨਜ਼ ‘ਚ ਵੀ ਚੈਰਿਟੀ ਦਾ ਮੁੱਦਾ ਉੱਠਿਆ ਹੈ। ਵਿਰੋਧੀਆਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਦੀ ਮੰਗ ਕੀਤੀ ਹੈ। ਤੇ ਇਲਜ਼ਾਮ ਹਨ ਕਿ ਟਰੂਡੋ ਨੇ ਇਸ ਸੰਸਥਾ ਨੂੰ ਫਾਇਦਾ ਪਹੁੰਚਾਉਣ ਲਈ ਕੌਨਟੈਰਕਟ ਦਿੱਤਾ। ਇੰਨਾ ਹੀ ਨਹੀਂ ਲਿਬਰਲ ਸਰਕਾਰ ਨੂੰ ਕੋਰੋਨਾਵਾਇਰਸ ਨਾਲ ਨਜਿਠਣ ‘ਚ ਵੀ ਫੇਲ ਕਰਾਰ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਟਰੂਡੋ ਸਮੇਤ ਵਿੱਤ ਮੰਤਰੀ ਬਿਲ ਮੌਰੂਨਿਓ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਅਸਤੀਫਾ ਨਾ ਦਿੱਤਾ ਤਾਂ ਫੈਡਰਲ ਸਰਕਾਰ ਡਿਗਾਉਣ ਲਈ ਮੋਸ਼ਨ ਔਫ ਨੌਨ ਕੌਨਫੀਡੈਂਸ ਲਿਆਂਦਾ ਜਾਵੇਗਾ। ਵੀ ਚੈਰਿਟੀ ਦੇ ਮੁੱਦੇ ‘ਤੇ ਚਰਚਾ ਹਾਊਸ ਔਫ ਕੌਮਨਜ ‘ਚ ਰੱਖੀ ਗਈ ਪਰ ਬੈਠਕ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੀ ਗੈਰ ਹਾਜ਼ਰ ਰਹੇ। ਟਰੂਡੋ ਦੀ ਗੈਰ ਹਾਜ਼ਰੀ ‘ਤੇ ਕੰਜ਼ਰਵੇਟਿਵ ਐਂਡਰੀਓ ਸ਼ਿਅਰ ਨੇ ਸਵਾਲ ਚੁੱਕੇ ਤੇ ਦਾਅਵਾ ਕੀਤਾ ਕਿ ਪ੍ਰਧਾਨ ਮਤੰਰੀ ਜਵਾਬ ਦੇਹੀ ਤੋਂ ਭੱਜ ਰਹੇ ਹਨ।

ਐਂਡਰੀਓ ਸ਼ਿਅਰ ਨੇ ਕੋਰੋਨਾ ਮਹਾਮਾਰੀ ਸਮੇਂ ਵੀ ਸਰਕਾਰ ਦੀ ਬਣਾਈ ਨੀਤੀ ‘ਤੇ ਸਵਾਲ ਚੁੱਕੇ ਹਨ। ਇਸ ਵਿਵਾਦਿਤ ਕੌਨਟਰੈਟ ‘ਤੇ ਜਾਂਚ ਲਈ ਵਿਤੀ ਕਮੇਟੀ ਬਣਾਈ ਗਈ ਹੈ, ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿੱਤ ਮੰਤਰੀ ਤੋਂ ਇਸ ਮਾਮਲੇ ਸਬੰਧੀ ਪੁੱਛ ਗਿੱਛ ਕਰ ਚੁੱਕੀ ਹੈ। ਕਮੇਟੀ ਦੀ ਪੁੱਛ ਗਿੱਛ ‘ਚ ਟਰੂਡੋ ਦਾਅਵਾ ਕਰ ਚੁੱਕੈੇ ਹਨ ਕਿ ਇਸ ਸੰਸਥਾ ਨਾਲ ਉਨ੍ਹਾਂ ਦਾ ਕੋਈ ਵੀ ਸਬੰਧ ਨਹੀਂ ਹੈ।
ਇਸ ਤੋਂ ਪਹਿਲਾਂ ਵੀ ਚੈਰਿਟੀ ਦੇ ਸੰਸਥਾਪਕਾਂ ਤੋਂ ਵਿੱਤੀ ਕਮੇਟੀ ਨੇ ਪੁੱਛ ਗਿੱਛ ਕੀਤੀ ਸੀ, ਜਿਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਸਰਕਾਰ ਦੀ ਸਹਾਇਤਾ ਲਈ ਇਹ ਕੌਨਟਰੈਕਟ ਕੀਤਾ ਸੀ ਨਾ ਕਿ ਕੋਈ ਫਾਇਦਾ ਲੈਣ ਲਈ। ਸੰਸਥਾ ਨੇ ਦਾਅਵਾ ਕੀਤਾ ਕਿ ਨੌਜਵਾਨਾਂ ਦੀ ਸਹਾਇਤਾ ਕੀਤੀ ਗਈ ਹੈ।

Related posts

ਸਟਾਕ ਅਤੇ ਰੁਪਿਆ ਸ਼ੁਰੂਆਤੀ ਕਾਰੋਬਾਰ ਵਿਚ ਸ਼ੇਅਰ ਬਾਜ਼ਾਰ ਤੇ ਰੁਪੱਈਆ ਦੋਵੇਂ ਚੜ੍ਹੇ

On Punjab

ਏਆਰ ਰਹਿਮਾਨ ਤੇ ਫੈਰਲ ਵਿਲੀਅਮਜ਼ ਨੇ ਲੂਈ ਵਟੌਨ ਸ਼ੋਅ ਲਈ ਪੰਜਾਬੀ ਟਰੈਕ ਸਿਰਜਿਆ

On Punjab

ਇਟਲੀ ਕਰੇਗਾ ਕੋਰੋਨਾਵਾਇਰਸ ਦਾ ਖਾਤਮਾ! ਖਾਸ ਟੀਕਾ ਲੱਭਣ ਦਾ ਦਾਅਵਾ

On Punjab