PreetNama
ਫਿਲਮ-ਸੰਸਾਰ/Filmy

ਕੈਨੇਡਾ ਤੋਂ ਪਰਤਦਿਆਂ ਹੀ ਰੱਬ ਦੇ ਰੰਗ ‘ਚ ਰੰਗੇ ਗੁਰਦਾਸ ਮਾਨ

ਜਲੰਧਰ: ਵਿਵਾਦਾਂ ‘ਚ ਘਿਰੇ ਗੁਰਦਾਸ ਮਾਨ ਪੰਜਾਬ ਪਰਤ ਆਏ ਹਨ। ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਉਂਝ ਉਹ ਪੰਜਾਬ ਆ ਕੇ ਧਾਰਮਿਕ ਸਥਾਨ ‘ਤੇ ਜਾਣਾ ਨਹੀਂ ਭੁੱਲੇ। ਪਤਾ ਲੱਗਾ ਹੈ ਕਿ ਉਹ ਰਾਤੋ-ਰਾਤ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ ਪੁੱਜੇ।

ਇੱਥੇ ਉਨ੍ਹਾਂ ਨੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ ਤੇ ਕਥਾ ਦਾ ਆਨੰਦ ਵੀ ਮਾਣਿਆ। ਉਨ੍ਹਾਂ ਨੇ ਬਾਬਾ ਮੁਰਾਦ ਸ਼ਾਹ ਟਰੱਸਟ ਵੱਲੋਂ 15 ਲੱਖ ਰੁਪਏ ਦਾ ਚੈੱਕ ਗੁਰਦੁਆਰੇ ਨੂੰ ਭੇਟ ਕੀਤਾ। ਉਹ ਆਪਣੇ ਪਰਿਵਾਰ ਸਮੇਤ ਇੱਥੇ ਪਹੁੰਚੇ ਸਨ।

ਹਾਸਲ ਜਾਣਕਾਰੀ ਮੁਤਾਬਕ ਗੁਰਦਾਸ ਮਾਨ ਕੈਨੇਡਾ ਤੋਂ ਪਰਤਦਿਆਂ ਹ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧਾ ਗੁਰਦੁਆਰਾ ਬੇਰ ਸਾਹਿਬ ਪਹੁੰਚੇ। ਗੁਰਦਾਸ ਮਾਨ ਦੇ ਸਿਰ ’ਤੇ ਗਠੜੀ ਰੱਖੀ ਹੋਈ ਸੀ। ਇਸ ਵਿੱਚ ਗੁਰਦੁਆਰਾ ਬੇਰ ਸਾਹਿਬ ਲਈ ਲਿਆਂਦਾ ਚੰਦੋਆ ਸਾਹਿਬ ਸੀ।

ਗੁਰਦੁਆਰੇ ਵਿੱਚ ਦੋ ਘੰਟੇ ਬਿਤਾਉਣ ਮਗਰੋਂ ਉਹ ਦੇਰ ਰਾਤ 11 ਵਜੇ ਦੇ ਕਰੀਬ ਆਪਣੇ ਪਰਿਵਾਰ ਸਮੇਤ ਨਕੋਦਰ ਵਿੱਚ ਬਾਬਾ ਮੁਰਾਦ ਸ਼ਾਹ ਦੇ ਡੇਰੇ ਨੂੰ ਰਵਾਨਾ ਹੋ ਗਏ।

Related posts

ਦੀਪਿਕਾ ਪਾਦੁਕੋਣ ਨੇ ਆਪਣੇ ਐਕਸ ਬੁਆਏਫ੍ਰੈਂਡ ਨੂੰ ਲੈ ਕੇ ਆਖੀ ਇਹ ਗੱਲ

On Punjab

Sidhu Moose Wala ਦਾ 11 ਜੂਨ ਨੂੰ ਸੀ ਜਨਮਦਿਨ, ਤੈਅ ਹੋ ਗਿਆ ਸੀ ਵਿਆਹ, ਮੰਗੇਤਰ ਨੇ ਕੀਤੇ ਅੰਤਿਮ ਦਰਸ਼ਨ

On Punjab

‘Khatron ke Khiladi’ ਸੀਜ਼ਨ-10 ਨੂੰ ਮਿਲਿਆ ਵਿਨਰ

On Punjab