PreetNama
ਸਮਾਜ/Social

ਕੈਨੇਡਾ ਡੇਅ ਮਨਾਉਂਦਿਆਂ ਕੈਲਗਰੀ ‘ਚ ਇਕ ਘਰ ਨੂੰ ਲੱਗੀ ਅੱਗ, 4 ਬੱਚਿਆਂ ਸਣੇ 7 ਲੋਕ ਜ਼ਿੰਦਾ ਸੜੇ

ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਨੇੜਲੇ ਕਸਬੇ ਚੈਸਟਰਮੇਅਰ ਵਿਚ ਕੈਨੇਡਾ ਡੇਅ ਦੇ ਜਸ਼ਨ ਮਨਾਉਂਦੇ ਹੋਏ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 2 ਪਰਿਵਾਰ ਇਕੋ ਘਰ ਵਿਚ ਰਹਿੰਦੇ ਸਨ। ਮ੍ਰਿਤਕਾਂ ਵਿਚ 4 ਬੱਚੇ ਸ਼ਾਮਲ ਹਨ। ਦੋਵੇਂ ਪਰਿਵਾਰ ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਘਰ ਦਾ ਮਾਲਕ ਅਮਜਦ ਕਮਾਲ ਹੈ।

ਇਸ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਵਿਚ ਅਸਦ ਕਮਾਲ, ਰਾਫੀਆ ਕਮਾਲ, ਬਤੂਲ ਰਸ਼ਿਦ ਆਦਿ ਸ਼ਾਮਲ ਹਨ। ਮਰੇ ਬੱਚਿਆਂ ਦੀ ਉਮਰ 4 ਤੋਂ 12 ਅਤੇ ਬਾਕੀਆਂ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਸੀ। ਇਨ੍ਹਾਂ ਪਰਿਵਾਰਾਂ ਦੇ 5 ਲੋਕ ਬਚਣ ਵਿਚ ਕਾਮਯਾਬ ਹੋ ਗਏ।
ਭਾਵੇਂ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਪਰ ਜਾਣਕਾਰੀ ਮਿਲੀ ਹੈ ਕਿ ਘਰ ਦਾ ਸਾਰਾ ਸਮਾਨ ਸਡ਼ ਕੇ ਸੁਆਹ ਹੋ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਕਾਰਨਾਂ ਦਾ ਪਤਾ ਲਗਾ ਰਹੀ ਹੈ।

Related posts

ਜ਼ੈਡ-ਮੋਰਹ ਸੁਰੰਗ ਮੋਦੀ ਆਪਣੇ ਵਾਅਦੇ ਨਿਭਾਉਂਦਾ ਹੈ, ਸਹੀ ਚੀਜ਼ਾਂ ਸਹੀ ਵਕਤ ’ਤੇ ਹੋਣਗੀਆਂ: ਪ੍ਰਧਾਨ ਮੰਤਰੀ

On Punjab

ਸਾਬਕਾ ਲੈਫਟੀਨੈਂਟ ਜਨਰਲ ਦੀ ਕਾਰ ਨੂੰ ਪੰਜਾਬ ਪੁਲੀਸ ਦੀ VIP ਐਸਕਾਰਟ ਜੀਪ ਨੇ ਮਾਰੀ ਟੱਕਰ

On Punjab

ਅਮਰੀਕਾ: ਜੰਗਲਾਂ ’ਚ ਲੱਗੀ ਅੱਗ ਕਾਰਨ ਮ੍ਰਿਤਕਾਂ ਦੀ ਗਿਣਤੀ 16 ਹੋਈ

On Punjab