PreetNama
ਸਮਾਜ/Social

ਕੈਨੇਡਾ ‘ਚ ਹੋਇਆ ਜਹਾਜ਼ ਹਾਦਸਾਗ੍ਰਸਤ, 7 ਲੋਕਾਂ ਦੀ ਮੌਤ

7 Killed in Plane Crash: ਕੈਨੇਡਾ ਦੇ ਕਿੰਗਸਟਨ ਵਿੱਚ ਵੱਡਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਕੈਨੇਡੀਅਨ ਅਧਿਕਾਰੀਆਂ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਜਹਾਜ਼ ਦੇ ਹਾਦਸੇ ਦਾ ਕਾਰਨ ਕੀ ਸੀ। ਜਹਾਜ਼ ਦਾ ਮਲਬਾ ਕਿੰਗਸਟਨ ਤੋਂ ਤਿੰਨ ਮੀਲ ਉੱਤਰ ਵੱਲ ਇੱਕ ਜੰਗਲੀ ਇਲਾਕੇ ਵਿੱਚੋਂ ਮਿਲਿਆ, ਜੋ ਟੋਰਾਂਟੋ ਅਤੇ ਮਾਂਟਰੀਅਲ ਵਿਚਕਾਰ ਹੈ ਅਤੇ ਅਮਰੀਕਾ ਦੀ ਸਰਹੱਦ ਨੇੜੇ ਹੈ।

ਕੈਨੇਡੀਅਨ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ, ਜੋ ਕਿ ਇਸ ਹਾਦਸੇ ਦੀ ਜਾਂਚ ਕਰ ਰਿਹਾ ਹੈ, ਨੇ ਕਿਹਾ ਕਿ ਜਹਾਜ਼ ਟੋਰਾਂਟੋ ਬਟਨਵਿਲੇ ਮਿਊਂਸੀਪਲ ਏਅਰਪੋਰਟ ਤੋਂ ਕਿਊਬੇਕ ਸਿਟੀ ਜਾ ਰਹੀ ਇੱਕ ਉਡਾਣ ਦੌਰਾਨ ਉਸ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਬੋਰਡ ਆਫ਼ ਇਨਕੁਆਰੀ ਦੇ ਕੇਨ ਵੈਬਸਟਰ ਨੇ ਕਿਹਾ ਕਿ ਜਾਂਚ ਦੇ ਅੱਗੇ ਵਧਣ ਨਾਲ ਕੇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਹੋਏਗੀ। ਜ਼ਿਕਰਯੋਗ ਹੈ ਕਿ ਮ੍ਰਿਤਕਾਂ ਦੀ ਪਛਾਣ ਹਲੇ ਜਾਹਿਰ ਨਹੀਂ ਕੀਤੀ ਗਈ।

Related posts

ਏਸ਼ੀਆ ਕੱਪ ਕ੍ਰਿਕਟ: ਭਾਰਤ ਤੇ ਪਾਕਿਸਤਾਨ ਐਤਵਾਰ ਨੂੰ ਹੋਣਗੇ ਆਹਮੋ ਸਾਹਮਣੇ

On Punjab

ਆਇਫਾ ਐਵਾਰਡਜ਼: ‘ਲਾਪਤਾ ਲੇਡੀਜ਼’ ਨੇ ਜਿੱਤਿਆ ਬਿਹਤਰੀਨ ਫਿਲਮ ਦਾ ਐਵਾਰਡ

On Punjab

ਯੂਕਰੇਨ ‘ਚ ਮਾਰੇ ਗਏ ਭਾਰਤੀ ਵਿਦਿਆਰਥੀ ਨੇ ਦੋ ਦਿਨ ਪਹਿਲਾਂ ਪਰਿਵਾਰਕ ਮੈਂਬਰਾਂ ਨਾਲ ਕੀਤੀ ਸੀ ਵੀਡੀਓ ਕਾਲ ‘ਤੇ ਗੱਲ, ਅੱਜ ਆਈ ਮੌਤ ਦੀ ਖ਼ਬਰ

On Punjab