PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੈਨੇਡਾ ’ਚ ਨਾਜਾਇਜ਼ ਮਾਰੂ ਹਥਿਆਰਾਂ ਤੇ ਨਸ਼ਿਆਂ ਸਮੇਤ 4 ਪੰਜਾਬੀ ਗ੍ਰਿਫਤਾਰ

ਵੈਨਕੂਵਰ- ਪੀਲ ਪੁਲੀਸ ਨੇ ਸ਼ੱਕ ਦੇ ਅਧਾਰ ’ਤੇ ਕੀਤੀ ਘਰ ਦੀ ਤਲਾਸ਼ੀ ਮੌਕੇ ਉਥੋਂ 2 ਸੈਮੀ ਆਟੋਮੈਟਿਕ ਬੰਦੂਕਾਂ (ਗੈਰਕਨੂੰਨੀ), ਨਸ਼ਿਆਂ ਦੀ ਖੇਪ ਅਤੇ ਨਕਦੀ ਸਮੇਤ ਇੱਕ ਔਰਤ ਸਮੇਤ ਚਾਰ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ, ਜੋ ਬਰੈਂਪਟਨ ਦੇ ਰਹਿਣ ਵਾਲੇ ਹਨ। ਪੁਲੀਸ ਅਨੁਸਾਰ ਉਸ ਨੇ ਸ਼ੱਕ ਦੇ ਅਧਾਰ ’ਤੇ ਅਦਾਲਤ ਤੋਂ ਬਰੈਂਪਟਨ ਦੇ ਇੱਕ ਘਰ ਦੇ ਤਲਾਸ਼ੀ ਵਰੰਟ ਲਏ ਸਨ।

ਪੁਲੀਸ ਵੱਲੋਂ ਉੱਥੇ ਰਹਿੰਦੇ ਲੋਕਾਂ ਦੀ ਹਾਜ਼ਰੀ ਵਿੱਚ ਲਈ ਗਈ ਤਲਾਸ਼ੀ ਦੌਰਾਨ ਉੱਥੋਂ ਮਾਰੂ ਹਥਿਆਰਾਂ ਸਮੇਤ ਨਸ਼ਿਆਂ ਦੀ ਖੇਪ ਅਤੇ 30 ਹਜ਼ਾਰ ਡਾਲਰ ਦੀ ਕਰੰਸੀ ਮਿਲੀ। ਫੜੇ ਗਏ ਪੰਜਾਬੀਆਂ ਦੀ ਪਛਾਣ ਕਰਨ ਔਜਲਾ (27), ਹਰਵੀਰ ਬੈਂਸ (24), ਜਸਮੀਤ ਹਰਸ਼ (24) ਤੇ 27 ਸਾਲਾ ਔਰਤ ਨੋਮਾਣਾ ਦੌਦ ਵਜੋਂ ਹੋਈ ਹੈ। ਇਹ ਸਾਰੇ ਜੋ ਬਰੈਂਪਟਨ ਦੇ ਰਹਿਣ ਵਾਲੇ ਹਨ।

ਬਾਅਦ ਵਿੱਚ ਉਨ੍ਹਾਂ ਦੇ ਪੰਜਵੇਂ ਸਾਥੀ ਨੌਰਥ ਯੌਰਕ ਵਾਸੀ ਐਲੇਕਸ ਪਰਮੋਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਉਨ੍ਹਾਂ ਕੋਲੋਂ ਫੜੇ ਗਏ ਨਸ਼ਿਆਂ ਵਿੱਚ ਫੈਂਟਾਨਿਲ, ਕੋਕੀਨ, ਮੇਥਾਮਫੇਟਾਮਾਈਨ (ਚਿੱਟਾ) ਅਤੇ ਹੈਰੋਇਨ ਪ੍ਰਮੁੱਖ ਹਨ।

ਗੋਲੀਬਾਰੀ ਸਬੰਧੀ ਇਕ ਹੋਰ ਪੰਜਾਬੀ ਕਾਬੂ

ਇਸੇ ਤਰਾਂ ਲੈਂਗਲੀ ਪੁਲੀਸ ਵਲੋਂ ਪਿਛਲੇ ਸਾਲ ਸਤੰਬਰ ਮਹੀਨੇ ਦੋ ਥਾਵਾਂ ’ਤੇ ਹੋਈ ਗੋਲੀਬਾਰੀ ਦੇ ਦੋਸ਼ਾਂ ਹੇਠ ਲੈਂਗਲੀ ਦੇ ਬਰਿੰਦਰ ਸਿੰਘ ਧਾਲੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਤੇ ਇੱਕ ਜ਼ਖ਼ਮੀ ਹੋਇਆ ਸੀ।

Related posts

Misdeed Case : ਸਾਬਕਾ ਵਿਧਾਇਕ ਸਿਮਰਜੀਤ ਬੈਂਸ ਅੱਜ ਕਰ ਸਕਦੇ ਨੇ ਆਤਮ ਸਮਰਪਣ, ਕਈ ਦਿਨਾਂ ਤੋਂ ਫ਼ਰਾਰ PA ਗ੍ਰਿਫ਼ਤਾਰ

On Punjab

ਰਾਸ਼ਟਰਪਤੀ ਬਾਇਡਨ ਦਾ ਇਤਿਹਾਸਕ ਫ਼ੈਸਲਾ, ਐਡਮਿਰਲ ਲੀਜ਼ਾ ਫ੍ਰੈਂਚੈਟੀ ਬਣੇਗੀ ਜਲ ਸੈਨਾ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ

On Punjab

Farmers Protest : ਕਿਸਾਨਾਂ ਦੇ ਨਾਂ ‘ਤੇ ਭਾਰਤੀ ਦੂਤਘਰ ਦੇ ਬਾਹਰ ਪ੍ਰਦਰਸ਼ਨ, ਲਹਿਰਾਏ ਗਏ ਖਾਲਿਸਤਾਨੀ ਝੰਡੇ

On Punjab