PreetNama
ਫਿਲਮ-ਸੰਸਾਰ/Filmy

ਕੈਂਸਰ ਨਾਲ ਪੀੜਤ ਸੰਜੇ ਦੱਤ ਦੀ ਮੀਡੀਆ ਨੂੰ ਖਾਸ ਅਪੀਲ, ਕਿਹਾ ਬਿਮਾਰ ਨਹੀਂ ਹਾਂ

ਬਾਲੀਵੁੱਡ ਦੇ ਸੰਜੂ ਬਾਬਾ ਭਾਵ ਸੰਜੇ ਦੱਤ ਬੀਤੇ ਕੁਝ ਸਮੇਂ ਕੈਂਸਰ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਅਗਸਤ ‘ਚ ਇਹ ਖਬਰ ਆਈ ਸੀ ਕਿ ਸੰਜੇ ਦੱਤ ਲੰਗ ਕੈਂਸਰ ਦੇ 4 ਸਟੇਜ ਤੋਂ ਲੰਘ ਰਹੇ ਹਨ। ਇਸ ਤੋਂ ਬਾਅਦ ਇਲਾਜ ਲਈ ਮੁੰਬਈ ਦੇ ਹਸਪਤਾਲ ‘ਚ ਵੀ ਭਰਤੀ ਕਰਵਾਇਆ ਗਿਆ।
ਇਸ ਦੌਰਾਨ ਸੰਜੇ ਦੱਤ ਦੀ ਹੈਲਥ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਲਗਾਤਾਰ ਅਪਡੇਟ ਸਾਹਮਣੇ ਆ ਰਹੇ ਹਨ। ਇਸ ਦੌਰਾਨ ਹੁਣ ਸੰਜੇ ਦੱਤ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਸੰਜੇ ਦੱਤ ਮੀਡੀਆ ਨਾਲ ਆਪਣੀ ਬਿਮਾਰੀ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ। ਸੰਜੇ ਦੱਤ ਦਾ ਇਹ ਵੀਡੀਆ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਹੇਅਰ ਸਟਾਈਲਿਸਟ ਆਲਿਮ ਹਕੀਮ Alim Hakim ਦੇ ਸਲੂਨ ਤੋਂ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਦੇਖ ਕੇ ਫੋਟੋਗ੍ਰਾਫਰ ਉਨ੍ਹਾਂ ਨਾਲ ਗੱਲਬਾਤ ਕਰਦੇ ਹਨ। ਸੰਜੇ ਜਦੋਂ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਦਾ ਮਾਸਕ ਉਨ੍ਹਾਂ ਦੇ ਹੱਥ ‘ਚ ਹੁੰਦਾ ਹੈ। ਇਸ ‘ਤੇ ਫੋਟੋਗ੍ਰਾਫਰ ਕਹਿੰਦੇ ਹਨ ਕਿ ਬਾਬਾ ਮਾਸਕ ਪਾ ਲਵੋ ਸੰਜੇ ਦੱਤ ਨੇ ਉਨ੍ਹਾਂ ਦੀ ਗੱਲ ਕੱਟੇ ਮਾਸਕ ਪਾ ਲਿਆ ਤੇ ਫਿਰ ਫੋਟੋਗ੍ਰਾਫਰ ਉਨ੍ਹਾਂ ਦੀ ਫੋਟੋ ਕਲਿੱਕ ਕਰਦੇ ਹਨ।ਇਸ ਤੋਂ ਬਾਅਦ ਤੁਸੀਂ ਵੀਡੀਓ ‘ਚ ਸੁਣ ਸਕਦੇ ਹਨ ਕਿ ਸੰਜੇ ਦੱਤ ਮੀਡੀਆ ਕਰਮੀਆਂ ਨੂੰ ਕਹਿੰਦੇ ਹਨ ‘ਹਾਲੇ ਮੈਂ ਬਿਮਾਰ ਨਹੀਂ ਹਾਂ, ਇਸ ਤਰ੍ਹਾਂ ਨਾਲ ਕਰੋ। ਇਸ ਤੋਂ ਬਾਅਦ ਸਾਰੇ ਜ਼ੋਰ-ਜ਼ੋਰ ਨਾਲ ਹੱਸਣ ਲੱਗੇ। ਇਹ ਵੀਡੀਓ ‘ਚ ਫੋਟੋਗ੍ਰਾਫਰ ਨੂੰ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਇਸ ਦੌਰਾਨ ਸੰਜੇ ਦੱਤ ਬਲੈਕ ਟੀ-ਸ਼ਰਟ ਤੇ ਬ੍ਰਾਊਨ ਪੈਂਟ ‘ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਬਲੈਕ ਕਲਰ ਦੀ ਐਨਕ ਵੀ ਲਾਈ ਹੋਈ ਸੀ।

Related posts

ਸਪਨਾ ਚੌਧਰੀ ਦੀਆਂ ਮੁੰਡੇ ਨਾਲ ਤਸਵੀਰਾਂ ਵਾਇਰਲ, ਜਨਤਾ ਨੇ ਪੁੱਛਿਆ, ਦੇਸੀ ਕੁਈਨ ਨੂੰ ਮਿਲਿਆ ਕਿੰਗ?

On Punjab

Cannes Film Festival : ਕਾਨ ਫਿਲਮ ਮਹਾਉਤਸਵ ‘ਚ ਦਿਸੇਗਾ ਭਾਰਤੀ ਸਿਨੇਮਾ ਦਾ ਰਲ਼ਿਆ-ਮਿਲਿਆ ਚਿਹਰਾ

On Punjab

Vogue Beauty Awards 2019′ ‘ਚ ਬਾਲੀਵੁੱਡ ਸਿਤਾਰਿਆਂ ਦਾ ਜਲਵਾ, ਇਨ੍ਹਾਂ ਨੂੰ ਮਿਲਿਆ ਐਵਾਰਡ

On Punjab