PreetNama
ਫਿਲਮ-ਸੰਸਾਰ/Filmy

ਕੈਂਸਰ ਦੇ ਇਲਾਜ ਤੋਂ ਬਾਅਦ ਰਿਸ਼ੀ ਕਪੂਰ ਨੂੰ ਲੱਗਣ ਲੱਗਾ ਸੀ ਇਸ ਗੱਲ ਦਾ ਡਰ

Rishi passes away fear:ਦਿੱਗਜ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਰਿਸ਼ੀ ਕਪੂਰ ਪਿਛਲੇ ਲੰਬੇ ਸਮੇਂ ਤੋਂ ਕੈਂਸਰ ਨਾਲ ਲੜ ਰਹੇ ਸਨ। 11 ਮਹੀਨੇ 11 ਦਿਨ ਤੱਕ ਨਿਊਯਾਰਕ ਵਿੱਚ ਇਸ ਦਾ ਇਲਾਜ ਕਰਾਉਣ ਤੋਂ ਬਾਅਦ ਜਦੋਂ ਉਹ ਭਾਰਤ ਵਾਪਸ ਆਏ ਤਾਂ ਫੈਨਜ਼ ਵਿੱਚ ਖੁਸ਼ੀ ਦੀ ਲਹਿਰ ਸੀ ਪਰ ਇਸ ਦੇ ਕੁਝ ਹੀ ਸਮੇਂ ਬਾਅਦ ਉਨ੍ਹਾਂ ਦੇ ਫਿਰ ਤੋਂ ਸਿਹਤ ਖ਼ਰਾਬ ਹੋਣ ਦੀ ਖ਼ਬਰ ਆਈ ਸੀ। ਬੁੱਧਵਾਰ ਨੂੰ ਇਰਫਾਨ ਖਾਨ ਦੇ ਦਿਹਾਂਤ ਤੋਂ ਬਾਅਦ ਰਾਤ ਨੂੰ ਜਦੋਂ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦੀ ਸਿਹਤ ਖ਼ਰਾਬ ਹੋਣ ਦੀ ਖ਼ਬਰ ਆਈ ਤਾਂ ਫੈਨਜ਼ ਕਾਫੀ ਡਰ ਗਏ ਸਨ। ਉਨ੍ਹਾਂ ਦੇ ਜਾਣ ਤੋਂ ਬਾਅਦ ਫੈਨਜ਼ ਅਤੇ ਪੂਰਾ ਬਾਲੀਵੁੱਡ ਸੋਸ਼ਲ ਮੀਡੀਆਰਣਬੀਰ ਕਪੂਰ ਨੇ ਦੱਸਿਆ ਸੀ ਕਿ ਰਿਸ਼ੀ ਕਪੂਰ ਨੂੰ ਇਸ ਗੱਲ ਦਾ ਡਰ ਲੱਗਦਾ ਹੈ ਕਿ ਜਦੋਂ ਉਹ ਇਲਾਜ ਤੋਂ ਬਾਅਦ ਵਾਪਸ ਆਉਣਗੇ ਤਾਂ ਕੀ ਇੰਡਸਟਰੀ ਵਿੱਚ ਕੰਮ ਮਿਲੇਗਾ ? ਕੀ ਮੈਨੂੰ ਕੋਈ ਫਿਲਮ ਆਫਰ ਕਰੇਗਾ ? ਕੀ ਉਹ ਕਦੇ ਦੁਬਾਰਾ ਫ਼ਿਲਮ ਕਰਨ ਦੇ ਕਾਬਿਲ ਹੋਣਗੇ। ਰਣਬੀਰ ਕਪੂਰ ਦੀ ਇਹ ਗੱਲ ਸੁਣ ਕੇ ਈਵੈਂਟ ਵਿੱਚ ਬੈਠੇ ਲੋਕਾਂ ਦੇ ਨਾਲ ਨਾਲ ਮੰਚ ‘ਤੇ ਮੌਜੂਦ ਆਲੀਆ ਭੱਟ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏ ਸਨ। ਰਣਵੀਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ।
ਰਿਸ਼ੀ ਕਪੂਰ ਤੋੰ ਪਹਿਲਾਂ 29 ਅਪ੍ਰੈਲ ਬੁੱਧਵਾਰ ਨੂੰ ਅਦਾਕਾਰ ਇਰਫਾਨ ਖਾਨ ਨੇ ਵੀ ਦੁਨੀਆਂ ਤੋਂ ਵਿਦਾ ਲਈ। ਅਜਿਹੇ ਵਿੱਚ ਦੋਨੋਂ ਸਿਤਾਰਿਆਂ ਦੇ ਵਿੱਚ ਜੋ ਗੱਲ ਇੱਕ ਹੀ ਸੀ ਉਹ ਹੈ ਉਨ੍ਹਾਂ ਦੀ ਮਾਂ।

ਇਰਫਾਨ ਖਾਨ ਦੀ ਮਾਂ ਸਈਦਾ ਬੇਗਮ ਦਾ ਦਿਹਾਂਤ ਉਨ੍ਹਾਂ ਦੇ ਮਰਨ ਤੋਂ ਚਾਰ ਦਿਨ ਪਹਿਲਾਂ ਹੀ ਹੋ ਗਿਆ ਸੀ। ਆਪਣੀ ਬੀਮਾਰੀ ਅਤੇ ਦੇਸ਼ ਵਿੱਚ ਲੱਗੇ ਲਾਕਡਾਊਨ ਦੇ ਚਲਦੇ ਇਰਫਾਨ ਆਪਣੀ ਮਾਂ ਨੂੰ ਉਨ੍ਹਾਂ ਦੇ ਆਖਰੀ ਸਮੇਂ ਵਿੱਚ ਨਹੀਂ ਮਿਲ ਸਕੇ। ਅਜਿਹਾ ਹੀ ਕੁਝ ਰਿਸ਼ੀ ਕਪੂਰ ਦੇ ਨਾਲ ਵੀ ਹੋਇਆ ਸੀ। ਰਿਸ਼ੀ ਕਪੂਰ ਵੀ ਆਪਣੀ ਬੀਮਾਰੀ ਦੇ ਚੱਲਦੇ ਮਾਂ ਕਰੁਸ਼ਣਾ ਕਪੂਰ ਨੂੰ ਆਖਰੀ ਸਮੇਂ ਵਿੱਚ ਨਹੀਂ ਮਿਲ ਪਾਏ ਸਨ ਅਤੇ ਨਾ ਹੀ ਉਨ੍ਹਾਂ ਦੇ ਅੰਤਿਮ ਸੰਸਕਾਰ ਦੇ ਲਈ ਜਾ ਪਏ ਸਨ।

Related posts

Bigg Boss 15 : ਸਲਮਾਨ ਖ਼ਾਨ ਦੇ ਸ਼ੋਅ ’ਚ ਜਾਣ ਵਾਲੀ ਪਹਿਲੀ ਫੀਮੇਲ ਕੰਟੈਸਟੈਂਟ ਦਾ ਨਾਮ ਆਇਆ ਸਾਹਮਣੇ, ਜਾਣੋ ਡਿਟੇਲਜ਼

On Punjab

ਕਣਿਕਾ ਦੀ ਪਾਰਟੀ ‘ਚ ਸ਼ਾਮਿਲ 266 ਲੋਕਾਂ ਦੀ ਮੈਡੀਕਲ ਰਿਪੋਰਟ ਦਾ ਹੋਇਆ ਖੁਲਾਸਾ

On Punjab

Son Of Sardar ਦੇ ਨਿਰਦੇਸ਼ਕ Ashwni Dhir ਦੇ ਬੇਟੇ ਦੀ ਸੜਕ ਹਾਦਸੇ ‘ਚ ਮੌਤ, ਡਰਾਈਵਿੰਗ ਕਰ ਰਿਹਾ ਦੋਸਤ ਗ੍ਰਿਫ਼ਤਾਰ

On Punjab