PreetNama
ਰਾਜਨੀਤੀ/Politics

ਕੇਜਰੀਵਾਲ ਸਰਕਾਰ ਵੱਲੋਂ ਸਿੱਖਾਂ ਲਈ ਵੱਡਾ ਐਲਾਨ

ਨਵੀਂ ਦਿੱਲੀ: ਕੇਜਰੀਵਾਲ ਸਰਕਾਰ ਨੇ ਸਿੱਖ ਸੰਗਤ ਲਈ ਵੱਡਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਾਜਧਾਨੀ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੀ ਸੰਗਤ ਲਈ ਪੂਰਾ ਪ੍ਰਬੰਧ ਕਰੇਗੀ। ਕਰਤਾਰਪੁਰ ਜਾਣ ਲਈ ਆਨਲਾਈਨ ਅਪਲਾਈ ਕਰਨ ਤੋਂ ਲੈ ਕੇ 1600 ਰੁਪਏ ਦੀ ਫੀਸ ਵੀ ਦਿੱਲੀ ਸਰਕਾਰ ਦੇਵੇਗੀ। ਇਸ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਡਿਜੀਟਲ ਮਿਊਜ਼ੀਅਮ ਐਂਡ ਮਿਊਜ਼ੀਅਮ ਦਿੱਲੀ ਹਾਟ ਜਨਕਪੁਰੀ ਵਿੱਚ ਬਣਾਇਆ ਜਾਵੇਗਾ।

ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਮਨੀਸ਼ ਸਿਸੋਦੀਆ ਨੇ ਕਿਹਾ ਕੇ ਦਿੱਲੀ ਸਰਕਾਰ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਸੰਗਤ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਵੇ। ਉਨ੍ਹਾਂ ਕਿਹਾ ਕਿ ਆਨਲਾਈਨ ਪ੍ਰਵਾਨਗੀ ਤੇ 1600 ਰੁਪਏ ਫੀਸ ਸਬੰਧੀ ਦਿੱਕਤ ਆ ਰਹੀ ਸੀ ਪਰ ਇਹ ਜ਼ਿੰਮੇਵਾਰੀ ਹੁਣ ਦਿੱਲੀ ਸਰਕਾਰ ਨਿਭਾਏਗੀ। ਇਹੀ ਨਹੀਂ ਕਰਤਾਰਪੁਰ ਸਾਹਿਬ ਜਾਣ ਲਈ ਬੱਸਾਂ ਤੇ ਰੇਲ ਸਫ਼ਰ ਦਾ ਪ੍ਰਬੰਧ ਵੀ ਦਿੱਲੀ ਸਰਕਾਰ ਕਰੇਗੀ।

ਕਾਬਲੇਗੌਰ ਹੈ ਕਿ ਦਿੱਲੀ ਸਰਕਾਰ ਨੇ ਪ੍ਰਕਾਸ਼ ਪੁਰਬ ਸਬੰਧੀ ਪ੍ਰੋਗਰਾਮਾਂ ਲਈ 10 ਕਰੋੜ ਦਾ ਵੱਖਰਾ ਬਜਟ ਰੱਖਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਬਾਬੇ ਨਾਨਕ ਦੇ ਜੀਵਨ ਬਾਰੇ ਪ੍ਰਦਰਸ਼ਨੀ ਦਿੱਲੀ ਸਕੱਤਰੇਤ ਵਿੱਚ ਵੀ ਲਾਈ ਜਾਵੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਕੀਰਤਨ ਦਰਬਾਰ ਕਰਵਾਇਆ ਜਾਏਗਾ। ਦਿੱਲੀ ਵਿੱਚ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆ ਸਬੰਧੀ ਇੱਕ ਕਿਤਾਬਚਾ ਜਾਰੀ ਕੀਤਾ ਗਿਆ ਹੈ।

Related posts

PM ਮੋਦੀ ਬੋਲੇ- ਭਾਰਤ ਵੱਲ ਦੇਖ ਰਹੀ ਦੁਨੀਆ, ਬੁੱਧ ਦੇ ਸੰਦੇਸ਼ ‘ਤੇ ਚੱਲ ਮਦਦ ਕਰ ਰਿਹੈ ਦੇਸ਼

On Punjab

ਮਮਤਾ ਬੈਨਰਜੀ ਦਾ ਕੇਂਦਰ ‘ਤੇ ਨਿਸ਼ਾਨਾ, ਕਿਹਾ ਭਾਰਤ ‘ਚ ਚੱਲ ਰਹੀ ਠੇਠ ਧਾਰਮਿਕ ਨਫ਼ਰਤ ਦੀ ਸਿਆਸਤ

On Punjab

ਅਧਿਆਪਕਾਂ ‘ਤੇ ਲਾਠੀਚਾਰਜ ਦੇ ਹੁਕਮ ਦੇਣ ਵਾਲੇ ਤੁਰੰਤ ਕੀਤੇ ਜਾਣ ਸਸਪੈਂਡ : ਇੰਜ. ਸਵਰਨ ਸਿੰਘ

On Punjab