PreetNama
ਰਾਜਨੀਤੀ/Politics

ਕੇਜਰੀਵਾਲ ਦੇ ‘ਸਿੰਗਾਪੁਰ ਵੇਰੀਐਂਟ’ ਵਾਲੇ ਬਿਆਨ ’ਤੇ ਵਿਵਾਦ, ਸਿੰਗਾਪੁਰ ਸਰਕਾਰ ਨੇ ਭਾਰਤੀ ਹਾਈ ਕਮਿਸ਼ਨ ਨੂੰ ਕੀਤਾ ਤਲਬ

 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਸੀ ਕਿ ਸਿੰਗਾਪੁਰ ’ਚ ਪਾਇਆ ਗਿਆ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਭਾਰਤ ’ਚ ਸੰਕ੍ਰਮਣ ਦੀ ਤੀਜੀ ਲਹਿਰ ਲਿਆ ਸਕਦਾ ਹੈ। ਨਾਲ ਹੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਖ਼ਤਰੇ ਨੂੰ ਦੇਖਦੇ ਹੋਏ ਸਿੰਗਾਪੁਰ ਦੀਆਂ ਉਡਾਣਾਂ ’ਤੇ ਪਾਬੰਧੀ ਲਗਾਉਣ ਦੀ ਮੰਗ ਕੀਤੀ ਸੀ। ਇਸ ’ਤੇ ਸਿੰਗਾਪੁਰ ਨੇ ਜਵਾਬ ਦਿੰਦੇ ਹੋਏ ਕਿਹਾ ਸੀ ਕਿ ‘B.1.617.2’ ਵੇਰੀਐਂਟ ਹਾਲ ’ਚ ਆਏ ਕੋਰੋਨਾ ਦੇ ਕਈ ਮਾਮਲਿਆਂ ’ਚ ਪਾਇਆ ਗਿਆ ਹੈ ਤੇ ਇਹ ਭਾਰਤ ਹੀ ਸਭ ਤੋਂ ਪਹਿਲਾਂ ਮਿਲਿਆ ਸੀ। ਸਿੰਗਾਪੁਰ ਦੇ ਸਿਹਤ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ‘ ਕੋਈ ਸਿੰਗਾਪੁਰ ਵੇਰੀਐਂਟ ਨਹੀਂ ਹੈ। ਕੋਰੋਨਾ ਦਾ ‘B.1.617.2’ ਸਟ੍ਰੇਨ ਹਾਲੀਆ ਹਫ਼ਤਿਆਂ ’ਚ ਕਈ ਮਾਮਲਿਆਂ ’ਚ ਪਾਇਆ ਗਿਆ ਹੈ ਤੇ ਇਹ ਭਾਰਤ ’ਚ ਹੀ ਸਭ ਤੋਂ ਪਹਿਲਾਂ ਮਿਲਿਆ ਸੀ।

ਜਰੀਵਾਲ ਦੇ ਇਕ ਟਵੀਟ ਦੇ ਕਾਰਨ ਸਿਆਸੀ ਵਿਵਾਦ ਛਿੜ ਗਿਆ ਹੈ। ਕੋਰੋਨਾ ਵਾਇਰਸ ਦੇ ‘ਸਿੰਗਾਪੁਰ ਵੇਰੀਐਂਟ’ ਵਾਲੇ Tweet ’ਤੇ ਭੜਕੀ ਸਿੰਗਾਪੁਰ ਸਰਕਾਰ ਨੇ ਅਰਵਿੰਦਰ ਕੇਜਰੀਵਾਲ ਦੇ ਬਿਆਨ ਨੂੰ ਖਾਰਿਜ ਕਰ ਦਿੱਤਾ ਹੈ ਤੇ ਸਿੰਗਾਪੁਰ ਦੀ ਸਰਕਾਰ ਨੇ ਅਰਵਿੰਦ ਕੇਜਰੀਵਾਲ ਦੇ ਟਵਿੱਟਰ ’ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਭਾਰਤੀ ਹਾਈ ਕਮਿਸ਼ਨ ਨੂੰ ਤਲਬ ਕੀਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਹੈ ਕਿ ਅਰਵਿੰਦ ਕੇਜਰੀਵਾਲ ਦੇ ਟਵਿੱਟਰ ’ਤੇ ਸਿੰਗਾਪੁਰ ਨੇ ਇਤਰਾਜ਼ ਪ੍ਰਗਟਾਉਂਦੇ ਹੋਏ ਹਾਈ ਕਮਿਸ਼ਨ ਨੂੰ ਤਲਬ ਕਰ ਦਿੱਤਾ ਹੈ।

Related posts

ਵਿਆਹ ਤੋਂ 15 ਦਿਨਾਂ ਬਾਅਦ ਪਤਨੀ ਨੇ ਪਤੀ ਦੀ ਸੁਪਾਰੀ ਦਿੱਤੀ; ਦੋ ਲੱਖ ’ਚ ਕਰਵਾਇਆ ਕਤਲ

On Punjab

ਪੰਜਾਬ ‘ਚ ਰੇਤ ਮਾਫੀਆ ‘ਤੇ ਨਕੇਲ ਕੱਸਣ ਦਾ ਐਕਸ਼ਨ ਪਲਾਨ, ਸਰਕਾਰ ਜਲਦ ਲਿਆਵੇਗੀ ਨਵੀਂ ਮਾਈਨਿੰਗ ਪਾਲਸੀ

On Punjab

ਅੰਮ੍ਰਿਤਸਰ: ਸੰਗਠਿਤ ਹਥਿਆਰਾਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ; ਤਿੰਨ ਕਾਬੂ

On Punjab