PreetNama
ਰਾਜਨੀਤੀ/Politics

ਕੇਂਦਰ ਸਰਕਾਰ ’ਤੇ ਨਾਰਾਜ਼ਗੀ ਜ਼ਹਿਰ ਕਰਦੇ ਹੋਏ ਪਿ੍ਰਅੰਕਾ ਗਾਂਧੀ ਨੇ ਪੁੱਛਿਆ – ਲੋਕ ਦੇਸ਼ ’ਚ ਮਰ ਰਹੇ ਹਨ, ਕੀ ਇਹ ਰੈਲੀਆਂ ’ਚ ਹੱਸਣ ਦਾ ਸਮਾਂ ਹੈ?

ਦੇਸ਼ਭਰ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਕਾਂਗਰਸ ਦੀ ਮਹਾ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ (Priyanka Gandhi Vadra) ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨਿ੍ਹਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਸਰਕਾਰ ਦੀ ਪ੍ਰਤੀਕਿਰਿਆ ਬੇਹੱਦ ਨਿਰਾਸ਼ਾਜਨਕ ਰਹੀ ਹੈ। ਸਮਾਚਾਰ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਪੀਐੱਮ ਲਈ ਪ੍ਰਚਾਰ ਅਭਿਆਨ ਚਲਾਉਣ ਦਾ ਨਹੀਂ, ਬਲਕਿ ਲੋਕਾਂ ਦੀਆਂ ਅੱਖਾਂ ਦੇ ਹੰਝੂ ਸਾਫ ਕਰਨ ਤੇ ਨਾਗਰਿਕਾਂ ਨੂੰ ਖ਼ਤਰਨਾਕ ਵਾਇਰਸ ਤੋਂ ਬਚਾਉਣ ਦਾ ਸਮਾਂ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੁੱਛਿਆ ਕਿ ਕੀ ਇਹ ਸਿਆਸੀ ਰੈਲੀਆਂ ’ਚ ਹੱਸਣ ਦਾ ਸਮਾਂ ਹੈ?

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਮਦਰਦੀ ਨਾਲ ਕੰਮ ਕਰ ਰਹੀ ਹੈ ਤੇ ਜ਼ਰੂਰਮੰਦਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਪ੍ਰਧਾਨ ਮੰਤਰੀ ਨੂੰ ਸਵਾਲ ਕਰਦੀ ਹੈ – ਕੀ ਸਿਆਸੀ ਰੈਲੀਆਂ ’ਚ ਹੱਸਣ ਦਾ ਸਮਾਂ ਹੈ? ਏਐੱਨਆਈ ਨਾਲ ਇਸ ਇੰਟਰਵਿਊ ’ਚ ਕਾਂਗਰਸੀ ਆਗੂ ਪਿ੍ਰਅੰਕਾ ਗਾਂਧੀ ਵਾਡਰਾ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਅੱਜ ਵੀ ਉਹ ਚੋਣ ਪ੍ਰਚਾਰ ’ਚ ਰੁੱਝੇ ਹਨ। ਉਹ ਰੈਲੀਆਂ ’ਚ ਹੱਸ ਰਹੇ ਹਨ। ਲੋਕ ਰੋਅ ਰਹੇ ਹਨ, ਮਦਦ ਮੰਗ ਰਹੇ ਹਨ, ਆਕਸੀਜਨ. ਬੈੱਡ, ਦਵਾਈਆਂ ਮੰਗ ਰਹੇ ਹਨ ਤੇ ਤੁਸੀਂ ਵੱਡੀਆਂ ਰੈਲੀਆਂ ’ਚ ਜਾ ਰਹੇ ਹੋ ਤੇ ਹੱਸ ਰਹੇ ਹੋ! ਤੁਸੀਂ ਇਸ ਤਰ੍ਹਾਂ ਜਿਵੇਂ ਕਰ ਸਕਦੇ ਹੋ?

ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਭਾਰਤ ’ਚ ਆਕਸੀਜਨ ਦਾ ਦੁਨੀਆ ਦਾ ਸਭ ਤੋਂ ਜ਼ਿਆਦਾ ਉਤਪਾਦਨ ਹੈ। ਫਿਰ ਕਮੀ ਕਿਉਂ ਹੈ? ਤੁਹਾਡੇ ਕੋਲ 8-9 ਮਹੀਨੇ (ਪਹਿਲੀ ਤੇ ਦੂਜੀ ਲਹਿਰ ਵਿਚਕਾਰ), ਤੁਹਾਡੇ ਆਪਣੇ ਸੀਰੋ ਸਰਵੇ ਨੇ ਸੰਕੇਤ ਦਿੱਤਾ ਕਿ ਇਕ ਦੂਜੀ ਲਹਿਰ ਆਉਣ ਵਾਲੀ ਹੈ, ਤੁਸੀਂ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਕੋਲ ਸਮਾਂ ਸੀ। ਅੱਜ ਭਾਰਤ ’ਚ ਸਿਰਫ਼ 2000 ਟਰੱਕ ਹੀ ਆਕਸੀਜਨ ਦਾ ਟਰਾਂਸਪੋਰਟ ਕਰ ਸਕਦੇ ਹਨ। ਇਹ ਕਿੰਨਾ ਦੁਖਦ ਹੈ ਕਿ ਆਕਸੀਜਨ ਉਪਲਬਧ ਹੈ ਪਰ ਇਹ ਉਸ ਸਥਾਨ ਤਕ ਨਹੀਂ ਪਹੁੰਚ ਪਾ ਰਹੀ ਜਿੱਥੇ ਇਸ ਨੂੰ ਹੋਣਾ ਚਾਹੀਦਾ ਹੈ। ਪਿਛਲੇ 6 ਮਹੀਨਿਆਂ ’ਚ 11 ਲੱਖ ਰੈਮਡੇਸਿਵਰ ਇੰਜੈਕਸ਼ਨ ਬਰਾਮਦ ਕੀਤੇ ਗਏ ਸਨ। ਅੱਜ, ਅਸੀਂ ਕਮੀ ਦਾ ਸਾਹਮਣਾ ਕਰ ਰਹੇ ਹਾਂ।

ਵੈਕਸੀਨ ਦੀ ਕਮੀ ’ਤੇ ਕੀ ਬੋਲੀ?

ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਸਰਕਾਰ ਨੇ 6 ਕਰੋੜ ਵੈਕਸੀਨ ਜਨਵਰੀ-ਮਾਰਚ ’ਚ ਬਰਾਮਦ ਕੀਤੀ। ਇਸ ਦੌਰਾਨ 3-4 ਕਰੋੜ ਭਾਰਤੀਆਂ ਨੂੰ ਟੀਕਾ ਲਗਾਇਆ ਗਿਆ ਸੀ। ਭਾਰਤੀਆਂ ਨੂੰ ਪਹਿਲ ਕਿਉਂ ਨਹੀਂ ਦਿੱਤੀ ਗਈ? ਖ਼ਰਾਬ ਪਲਾਨਿੰਗ ਕਾਰਨ ਵੈਕਸੀਨ ਦੀ ਕਮੀ, ਕੋਈ ਪਲਾਨਿੰਗ ਨਾ ਹੋਣ ਕਾਰਨ ਰੈਮਡੇਸਿਵਰ ਦੀ ਕਮੀ, ਕੋਈ ਸਿਆਸਤ ਨਾ ਹੋਣ ਕਾਰਨ ਆਕਸੀਜਨ ਦੀ ਕਮੀ। ਇਹ ਸਰਕਾਰ ਦੀ ਅਸਫਲਤਾ ਹੈ।

ਗੱਲਬਾਤ ਤੇ ਸੁਝਾਵਾਂ ਨੂੰ ਵੀ ਸੁਣੇ ਸਰਕਾਰ – ਪਿ੍ਰਅੰਕਾ ਗਾਂਧੀ

ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਆਈਐੱਸਆਈ ਨਾਲ ਗੱਲ ਕਰ ਸਕਦੀ ਹੈ। ਉਹ ਦੁਬਈ ’ਚ ਆਈਐੱਸਆਈ ਨਾਲ ਗੱਲ ਕਰ ਰਹੇ ਹਨ। ਕੀ ਉਹ ਵਿਰੋਧੀ ਆਗੂਆਂ ਨਾਲ ਗੱਲ ਨਹੀਂ ਕਰ ਸਕਦੇ? ਮੈਨੂੰ ਨਹੀਂ ਲਗਦਾ ਕਿ ਕੋਈ ਵੀ ਵਿਰੋਧੀ ਆਗੂ ਜੋ ਉਨ੍ਹਾਂ ਨੇ ਰਚਨਾਤਮਕ ਤੇ ਸਕਾਰਾਤਮਕ ਸੁਝਾਅ ਨਹੀਂ ਦੇ ਰਿਹਾ ਹੈ।

ਇਸ ਦੌਰਾਨ ਪਿ੍ਰਅੰਕਾ ਗਾਂਧੀ ਨੇ ਕਿਹਾ ਕਿ ਮਨਮੋਹਨ ਸਿੰਘ ਜੀ 10 ਸਾਲ ਲਈ ਪੀਐੱਮ ਸਨ। ਹਰ ਕੋਈ ਜਾਣਦਾ ਹੈ ਕਿ ਉਹ ਕਿਸ ਤਰ੍ਹਾਂ ਦੇ ਵਿਅਕਤੀ ਹਨ। ਜੇ ਉਹ ਸੁਝਾਅ ਦੇ ਰਹੇ ਹਨ ਜਦੋਂ ਦੇਸ਼ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ, ਤਾਂ ਸੁਝਾਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਨੂੰ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪੀਐੱਮ ਨੂੰ ਦਿਖਣਾ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਰੈਲੀ ਦੇ ਮੰਚ ਤੋਂ ਉਤਰਨ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਇੱਥੇ ਆਉਣ ਦੀ ਜ਼ਰੂਰਤ ਹੈ ਲੋਕਾਂ ਦੇ ਸਾਹਮਣੇ ਬੈਠਣ, ਉਨ੍ਹਾਂ ਨਾਲ ਗੱਲ ਕਰਨ ਤੇ ਉਨ੍ਹਾਂ ਨੇ ਦੱਸਣ ਕਿ ਉਹ ਕਿਸ ਤਰ੍ਹਾਂ ਜਾਨ ਬਚਾਈ ਜਾ ਸਕਦੀ ਹੈ।

Related posts

ਕਠੂਆ ਹੱਤਿਆਕਾਂਡ ਵਿੱਚ ਅਤਿਵਾਦੀਆਂ ਦੀ ਸ਼ਮੂਲੀਅਤ ਦਾ ਸ਼ੱਕ

On Punjab

ਪੈਟਰੋਲ ‘ਤੇ ਵੱਧ ਰਹੀ ਐਕਸਾਈਜ਼ ਡਿਊਟੀ ਕਾਰਨ ਰਾਹੁਲ, ਪ੍ਰਿਯੰਕਾ ਦਾ ਦੋਹਰਾ ਹਮਲਾ ਕਿਹਾ,ਸਰਕਾਰ ਭਰ ਰਹੀ ਹੈ ਸੂਟਕੇਸ…

On Punjab

ਦਿੱਲੀ ਕੂਚ ਤੋਂ ਪਹਿਲਾਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ’ਤੇ ਸਾਧਿਆ ਨਿਸ਼ਾਨਾ, ਕਿਹਾ- ਆਰ-ਪਾਰ ਦੀ ਹੋਵੇਗੀ ਲੜਾਈ

On Punjab