PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕੇਂਦਰ ਨੇ ਓਲਾ ਇਲੈਕਟ੍ਰਿਕ ਤੋਂ ਵਾਹਨ ਰਜਿਸਟਰੇਸ਼ਨ ਅਤੇ ਵਿਕਰੀ ਵਿੱਚ ਅੰਤਰ ਤੇ ਸਪਸ਼ਟੀਕਰਨ ਮੰਗਿਆ

ਨਵੀਂ ਦਿੱਲੀ- ਭਾਰੀ ਉਦਯੋਗ ਅਤੇ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲਾ ਨੇ ਓਲਾ ਇਲੈਕਟ੍ਰਿਕ ਮੋਬਿਲਿਟੀ ਲਿਮਿਟੇਡ ਤੋਂ ‘ਵਾਹਨ ਪੋਰਟਲ’ ’ਤੇ ਵਾਹਨਾਂ ਦੇ ਰਜਿਸਟਰੇਸ਼ਨ ਅਤੇ ਸ਼ੇਅਰ ਬਜ਼ਾਰ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਵਿਕਰੀ ਵਿੱਚ ਅੰਤਰ ਬਾਰੇ ਜਾਣਕਾਰੀ ਮੰਗੀ ਹੈ। ਓਲਾ ਇਲੈਕਟ੍ਰਿਕ ਮੋਬਿਲਿਟੀ ਲਿਮਿਟੇਡ ਨੇ ਸ਼ੇਅਰ ਬਜ਼ਾਰ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਮੰਤਰਾਲਿਆਂ ਨੇ ਵਪਾਰ ਪ੍ਰਮਾਣ ਪੱਤਰਾਂ ਦੀ ਲੋੜ ਦੇ ਪਾਲਣ ਨਾ ਕਰਨ ਨਾਲ ਸੰਬੰਧਿਤ ਰਿਪੋਰਟ ’ਤੇ ਵੀ ਸਪਸ਼ਟੀਕਰਨ ਮੰਗਿਆ ਹੈ।

ਕੰਪਨੀ ਦੀ ਜਾਣਕਾਰੀ ਦੇ ਅਨੁਸਾਰ ਦੋਹਾਂ ਮੰਤਰਾਲਿਆਂ ਵੱਲੋਂ ਪੁੱਛੇ ਗਏ ਸਵਾਲ ਵਾਹਨ ਪੋਰਟਲ ਦੇ ਅਨੁਸਾਰ ਵਾਹਨ ਰਜਿਸਟਰੇਸ਼ਨ ਅਤੇ ਫਰਵਰੀ 2025 ਦੇ ਮਹੀਨੇ ਲਈ ਕੰਪਨੀ ਦੀ 28 ਫਰਵਰੀ 2025 ਦੀ ਨਿਆਮਕ ਜਾਣਕਾਰੀ ਅਨੁਸਾਰ ਵਿਕਰੀ ਵਿੱਚ ਵੱਡੇ ਅੰਤਰ ਨਾਲ ਸਬੰਧਿਤ ਹਨ। ਓਲਾ ਇਲੈਕਟ੍ਰਿਕ ਨੇ ਕਿਹਾ, ‘‘ਕੰਪਨੀ ਵੱਲੋਂ ਉਪਰੋਕਤ ਮਾਮਲੇ ਦਾ ਜਵਾਬ ਦੇਣ ਦੀ ਪ੍ਰਕਿਰਿਆ ਜਾਰੀ ਹੈ।’’ ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਵਿੱਚ ‘ਵਾਹਨ ਪੋਰਟਲ’ ’ਤੇ ਓਲਾ ਇਲੈਕਟ੍ਰਿਕ ਵੱਲੋਂ ਰਜਿਸਟਰ ਕੀਤੇ ਗਏ ਵਾਹਨਾਂ ਦੀ ਕੁੱਲ ਸੰਖਿਆ 8,652 ਸੀ, ਜਦਕਿ ਨਿਆਮਕ ਜਾਣਕਾਰੀ ਵਿੱਚ ਕੰਪਨੀ ਨੇ ਫਰਵਰੀ 2025 ਦੌਰਾਨ 25,000 ਤੋਂ ਜਿਆਦਾ ਇਕਾਈਆਂ ਦੀ ਵਿਕਰੀ ਦੀ ਜਾਣਕਾਰੀ ਦਿੱਤੀ ਸੀ।

Related posts

ਮਨ ਕੀ ਬਾਤ : ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਨਾਲ ਗੱਲਬਾਤ ਕਰਦਿਆਂ ਕਿਹਾ, ਹੁਣ ਹੋਰ ਸਾਵਧਾਨੀ ਵਰਤਣੀ ਪਏਗੀ

On Punjab

ਨਵਨੀਤ ਚਤੁਰਵੇਦੀ ਦੇ ਕਾਗਜ਼ ਰੱਦ, ਰਜਿੰਦਰ ਗੁਪਤਾ ਨੂੰ ਹਰੀ ਝੰਡੀ; ਰੋਪੜ ਪੁਲੀਸ ਜਾਅਲੀ ਦਸਤਖ਼ਤ ਮਾਮਲੇ ’ਚ ਗ੍ਰਿਫਤਾਰੀ ਲਈ ਚੰਡੀਗੜ੍ਹ ਪਹੁੰਚੀ

On Punjab

ਬਿਸਕੁਟ ਤੋਂ ਬਿਨਾਂ ਨਹੀਂ ਪੀਤੀ ਜਾਂਦੀ ਚਾਹ ਤਾਂ ਇਸ ਦੇ ਨੁਕਸਾਨ ਜਾਣ ਕੇ ਹੋ ਤੁਸੀਂ ਵੀ ਕਰੋਗੇ ਹਾਏ ਤੌਬਾ-ਹਾਏ ਤੌਬਾ ਚਾਹੇ ਹਲਕੀ ਭੁੱਖ ਮਿਟਾਉਣ ਦੀ ਗੱਲ ਹੋਵੇ ਜਾਂ ਚਾਹ ਨਾਲ ਕੁਝ ਹਲਕਾ ਖਾਣਾ, ਬਿਸਕੁਟ ਹਮੇਸ਼ਾ ਹੀ ਲੋਕਾਂ ਦੀ ਪਹਿਲੀ ਪਸੰਦ ਰਹੇ ਹਨ। ਬੱਚੇ ਹੋਣ ਜਾਂ ਵੱਡੇ, ਹਰ ਕੋਈ ਬਿਸਕੁਟ ਕਦੇ ਵੀ ਮਜ਼ੇ ਨਾਲ ਖਾ ਸਕਦਾ ਹੈ। ਹਾਲਾਂਕਿ, ਤੁਹਾਡੀ ਬਿਸਕੁਟ ਖਾਣ ਦੀ ਆਦਤ (side effects of biscuits) ਸਿਹਤ ਲਈ ਨੁਕਸਾਨਦੇਹ ਹੈ। ਰੋਜ਼ਾਨਾ ਬਿਸਕੁਟ ਖਾਣ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੇ ਨੁਕਸਾਨ।

On Punjab