62.33 F
New York, US
June 16, 2025
PreetNama
ਰਾਜਨੀਤੀ/Politics

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ, ਬਰਤਾਨੀਆ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਵਧਾਈ ਜਾ ਸਕਦੇ ਹੈ ਰੋਕ

ਕੋਰੋਨਾ ਵਾਇਰਸ ਦੇ ਨਵੇਂ strain ਮਿਲਣ ਕਾਰਨ ਬਰਤਾਨੀਆ ਤੋਂ ਉਡਾਣਾਂ ਦੀ ਅਸਥਾਈ ਰੋਕ ’ਤੇ ਕੇਂਦਰੀ ਨਾਗਰਿਕ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਮੈਂ ਇਸ਼ ਅਸਥਾਈ ਰੋਕ ’ਤੇ ਇਕ ਛੋਟੇ ਵਿਸਤਾਰ ਦੀ ਉਮੀਦ ਕਰਦਾ ਹਾਂ। ਮੈਨੂੰ ਲੰਬੇ ਜਾਂ ਅਨਿਸ਼ਚਿਤ ਹੋਣ ਦਾ ਵਿਸਤਾਰ ਨਹੀਂ ਦਿਖਦਾ ਹੈ। ਜ਼ਿਕਰਯੋਗ ਹੈ ਕਿ United Kingdom ’ਚ ਕੋਰੋਨਾ ਦਾ ਨਵਾਂ ਸਟ੍ਰੇਨ ਮਿਲਣ ਕਾਰਨ ਭਾਰਤ ਸਮੇਤ 50 ਦੇਸ਼ਾਂ ਨੇ ਪਿਛਲੇ ਹਫ਼ਤੇ ਉੱਥੋਂ ਉਡਾਣਾਂ ’ਤੇ ਪਾਬੰਦੀ ਲਾ ਦਿੱਤੀ ਹੈ।

ਏਅਰ ਇੰਡੀਆ ਵਿਨਿਵੇਸ਼ ’ਤੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਪ੍ਰਦੀਪ ਸਿੰਘ ਖਾਰੋਲਾ ਨੇ ਕਿਹਾ ਕਿ ਹੁਣ ਤਕ, ਕਈ ਕੰਪਨੀਆਂ ਨਾਲ Expression of interest ਪ੍ਰਾਪਤ ਹੋਇਆ। ਅਗਲੇ ਪੜਾਅ ’ਚ ਯੋਗ ਬੋਲੀਕਾਰਾਂ ਨੂੰ ‘ਪ੍ਰਸਤਾਵ ਲਈ ਅਪੀਲ’ ਕੀਤੀ ਜਾਵੇਗੀ।
ਬਰਤਾਨੀਆ ਤੋਂ ਭਾਰਤ ਆਏ 6 ਲੋਕ ਕੋਰੋਨਾ ਦੇ ਨਵੇਂ ਸਟ੍ਰੇਨ ਤੋਂ ਇਨਫੈਕਟਿਡ ਪਾਏ ਗਏ ਹਨ। ਇਨ੍ਹਾਂ ਲੋਕਾਂ ਨੂੰ ਸੂਬਾ ਸਰਕਾਰ ਦੁਆਰਾ ਇਕ Self isolation room ’ਚ ਰੱਖਿਆ ਗਿਆ ਹੈ। ਸਿਹਤ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਇਨ੍ਹਾਂ 6 ਲੋਕਾਂ ’ਚੋਂ ਤਿੰਨ ’ਚ ਨਵੇਂ ਸਟ੍ਰੇਨ ਬੇਂਗਲੁਰੂ ਦੀ ਨਿਮਹੈਂਸ ’ਚ, ਇਕ ਪੁਣੇ ਦੇ National Institute of Virology ਦੀ ਲੈਬ ’ਚ ਤੇ 2 ਹੈਦਰਾਬਾਦ ਦੀ Center for Cellular and Molecular Biology ’ਚ ਪਾਇਆ ਗਿਆ।
ਕੇਂਦਰ ਸਰਕਾਰ ਨੇ ਸੋਮਵਾਰ ਨੂੰ ਜਾਰੀ ਨਵੀਂ ਗਾਈਡ ਲਾਈਨ ’ਚ ਕੋਰੋਨਾ ਦੇ ਨਵੇਂ ਸਟ੍ਰੇਨ ਨਾਲ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰਾਂ ਵੀ ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਸਤਰਕ ਹਨ। ਅੰਤਰਰਾਸ਼ਟਰੀ ਯਾਤਰੀਆਂ ’ਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਜਿਸ ’ਚ ਕੋਰੋਨਾ ਦੇ ਲੱਛਣ ਮਿਲ ਰਹੇ ਹਨ, ਉਨ੍ਹਾਂ ਨੂੰ ਸਿੱਧੇ ਕੋਵਿਡ ਸੈਂਟਰ ਭੇਜਿਆ ਜਾ ਰਿਹਾ ਹੈ।
ਬਰਤਾਨੀਆ ’ਚ ਹਾਲ ਹੀ ’ਚ ਵਾਇਰਸ ਦਾ ਨਵਾਂ ਪ੍ਰਕਾਰ ਮਿਲਣ ਦੀ ਗੱਲ ਸਾਹਮਣੇ ਆਈ ਸੀ। ਕੋਰੋਨਾ ਦਾ ਇਹ ਨਵਾਂ Variant 70 ਫ਼ੀਸਦੀ ਵਧ ਸੰਕ੍ਰਾਮਕ ਹੈ। ਬਰਤਾਨੀਆ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਸੀ ਕਿ ਪੁਰਾਣੇ ਕੋਰੋਨਾ ਦੇ ਮੁਕਾਬਲੇ ਇਹ ਨਵਾਂ Variant ਤੇਜ਼ੀ ਨਾਲ ਫੈਲਦਾ ਜ਼ਾਹਿਰ ਹੋ ਰਿਹਾ ਹੈ।

ਕੋਰੋਨਾ ਦਾ ਨਵਾਂ ਸਟ੍ਰੇਨ ਭਾਰਤ, ਫਰਾਂਸ, ਸਪੇਨ, ਜਰਮਨੀ, ਕੈਨੇਡਾ, ਡੇਨ ਮਾਰਕ , ਸਵਿੱਟਜ਼ਰਲੈਂਡ (Switzerland), ਨੀਦਰਲੈਂਡ , ਆਸਟਰੇਲੀਆ, ਇਟਲੀ, ਸਵੀਡਨ , ਜਾਪਾਨ ਤੇ ਸਿੰਗਾਪੁਰ ’ਚ ਚੁੱਕੇ ਹਨ।

Related posts

ਦੱਖਣੀ ਕੋਰੀਆ ਦੀ ਹਵਾਈ ਸੈਨਾ ਨੇ ਮਸ਼ਕ ਦੌਰਾਨ ਰਿਹਾਇਸ਼ੀ ਇਲਾਕੇ ’ਚ ਬੰਬ ਸੁੱਟੇ, 15 ਜ਼ਖਮੀ

On Punjab

ਬੀਜੇਪੀ ਦੀ ਸੀਟ ‘ਤੇ ਚੋਣ ਲੜ ਚੁੱਕੇ ਅਜੇ ਅਗਰਵਾਲ ਮੋਦੀ ਖਿਲਾਫ ਕਰ ਰਹੇ ਨੇ ਪ੍ਰਚਾਰ

On Punjab

ਕਸ਼ਮੀਰ ਫਾਈਲਜ਼ ਨੂੰ ਟੈਕਸ ਫਰੀ ਕਰਨ ‘ਤੇ ਆਇਆ ਅਰਵਿੰਦ ਕੇਜਰੀਵਾਲ ਦਾ ਬਿਆਨ

On Punjab